Gee 98News

ਬਰਨਾਲਾ ਦੇ ਐਸਐਸਪੀ ਦਾ ਤਬਾਦਲਾ…ਪੜ੍ਹੋ ਨਵੇਂ ਐਸਐਸਪੀ ਦਾ ਨਾਮ…!

-ਪੰਜਾਬ ਸਰਕਾਰ ਵੱਲੋਂ ਸੂਬੇ ਦੇ 21 ਆਈਪੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਜਿਨਾਂ ਬਰਨਾਲਾ ਦੇ ਐਸਐਸਪੀ ਵੀ ਸ਼ਾਮਿਲ ਹਨ। ਅੱਜ ਆਈਪੀਐਸ ਅਧਿਕਾਰੀਆਂ ਦੀ ਬਦਲੀਆਂ ਦੀ ਸੂਚੀ ਵਿੱਚ ਬਰਨਾਲਾ ਜ਼ਿਲ੍ਹੇ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੂੰ ਬਦਲ ਕੇ ਹੁਸ਼ਿਆਰਪੁਰ ਦਾ ਐਸਐਸਪੀ ਲਗਾਇਆ ਗਿਆ ਹੈ ਜਦਕਿ ਉਹਨਾਂ ਦੀ ਥਾਂ ‘ਤੇ ਪਟਿਆਲਾ ਵਿਖੇ ਬਤੌਰ ਐਸਪੀ ਤਾਇਨਾਤ ਮੁਹੰਮਦ ਸਰਫਰਾਜ ਆਲਮ ਨੂੰ ਬਰਨਾਲਾ ਦਾ ਨਵਾਂ ਐਸਐਸਪੀ ਲਗਾਇਆ ਗਿਆ ਹੈ। ਦੱਸ ਦੇਈਏ ਕਿ ਸ੍ਰੀ ਆਲਮ 2019 ਬੈਚ ਦੇ ਆਈਪੀਐਸ ਅਫ਼ਸਰ ਹਨ।

error: Content is protected !!