Gee 98News

AAP ਆਗੂ ਨੇ ਨਜਾਇਜ਼ ਕਬਜ਼ਾ ਕਰਕੇ ਬਣਾਏ ਢਾਬੇ ‘ਤੇ ਭਗਵੰਤ ਮਾਨ ਤੇ ਕੇਜਰੀਵਾਲ ਨਾਲ ਆਪਣੀ ਵੱਡੀ ਸਾਰੀ ਫੋਟੋ ਲਗਾ ਦਿੱਤੀ ਪਰ ਪ੍ਰਸ਼ਾਸਨ ਨੇ….!

-ਆਮ ਆਦਮੀ ਪਾਰਟੀ ਦੇ ਇੱਕ ਆਗੂ ਵੱਲੋਂ ਨਾਜਾਇਜ਼ ਕਬਜ਼ਾ ਕਰਕੇ ਸੜਕ ਕਿਨਾਰੇ ਬਣਾਏ ਆਲੀਸ਼ਾਨ ਢਾਬੇ ਨੂੰ ਢਾਹੁਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਫਰੀਦਕੋਟ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਹੁਕਮਾਂ ‘ਤੇ ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ “ਆਪ” ਆਗੂ ਅਰਸ਼ ਸੱਚਰ ਨੂੰ ਲਿਖਤੀ ਤੌਰ ‘ਤੇ ਹਦਾਇਤ ਕੀਤੀ ਗਈ ਹੈ ਕਿ ਉਹ ਮੁੱਖ ਸੜਕ ਦੇ ਕਿਨਾਰੇ ਬਣੇ ਆਪਣੇ ਢਾਬੇ ਨੂੰ 60 ਦਿਨਾਂ ਦੇ ਅੰਦਰ ਅੰਦਰ ਖੁਦ ਹੀ ਢਾਹ ਦੇਵੇ ਨਹੀਂ ਪ੍ਰਸ਼ਾਸਨ ਆਪਣੇ ਪੱਧਰ ‘ਤੇ ਇਸ ਨੂੰ ਢਾਹ ਦੇਵੇਗਾ। ਦੱਸਣਯੋਗ ਹੈ ਕਿ ਅਰਸ਼ ਸੱਚਰ ਨੇ 10 ਸਾਲ ਪਹਿਲਾਂ ਕੋਟਕਪੁਰਾ ਰੋਡ ‘ਤੇ ਸ਼ੇਖ ਫਰੀਦ ਐਨਕਲੇਵ ਨਾਮ ਦੀ ਕਾਲੋਨੀ ਕੱਟੀ ਸੀ ਅਤੇ ਇਸ ਕਾਲੋਨੀ ਦੇ ਬਾਹਰ ਪਾਰਕ ਅਤੇ ਪਾਰਕਿੰਗ ਵਾਸਤੇ ਰਾਖਵੀਂ ਥਾਂ ਰੱਖੀ ਸੀ ਪਰੰਤੂ ਬਾਅਦ ਵਿੱਚ ਪਾਰਕ ਅਤੇ ਪਾਰਕਿੰਗ ਵਾਲੀ ਥਾਂ ‘ਤੇ ਅਰਸ਼ ਸੱਚਰ ਨੇ ਆਲੀਸ਼ਾਨ ਢਾਬੇ ਦੀ ਉਸਾਰੀ ਕਰ ਲਈ। ਕਾਲੋਨੀ ਦੇ ਵਸਨੀਕਾਂ ਨੇ ਇਸ ਦੀ ਸ਼ਿਕਾਇਤ ਪੁੱਡਾ, ਪੰਜਾਬ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕੀਤੀ ਸੀ ਪ੍ਰੰਤੂ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਕਾਲੋਨੀ ਵਾਸੀਆਂ ਨੇ ਗਰੀਨ ਟ੍ਰਿਬਿਊਨਲ ਵਿੱਚ ਸ਼ਿਕਾਇਤ ਕੀਤੀ ਸੀ। ਗਰੀਨ ਟ੍ਰਿਬਿਊਨਲ ਨੇ ਕਿ ਇਸ ਮਾਮਲੇ ਦਾ ਸਖ਼ਤ ਨੋਟਿਸ ਲਿਆ ਅਤੇ ਹੁਣ ਗਰੀਬ ਟ੍ਰਿਬਿਊਨਲ ਵੱਲੋਂ ਕਾਰਵਾਈ ਹੋਣ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਸਪੱਸ਼ਟ ਕੀਤਾ ਹੈ ਕਿ ਅਰਸ਼ ਸੱਚਰ ਵੱਲੋਂ ਕਾਨੂੰਨ ਦੀ ਉਲੰਘਣਾ ਕਰਕੇ ਕਾਲੋਨੀ ਵਾਸੀਆਂ ਲਈ ਛੱਡੀ ਥਾਂ ਉੱਪਰ ਨਜਾਇਜ਼ ਕਬਜ਼ਾ ਕਰਕੇ ਢਾਬੇ ਦੀ ਉਸਾਰੀ ਕੀਤੀ ਹੈ, ਇਸ ਲਈ ਇਸ ਨੂੰ ਢਾਹ ਦਿੱਤਾ ਜਾਵੇਗਾ।ਇਸ ਸਬੰਧੀ ਉਨ੍ਹਾਂ ਨੇ ਲਿਖਤੀ ਹੁਕਮ ਵੀ ਜਾਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਅਰਸ਼ ਸੱਚਰ ਪਹਿਲਾਂ ਕਾਂਗਰਸ ਪਾਰਟੀ ਵਿੱਚ ਸਨ ਪ੍ਰੰਤੂ ਕੁਝ ਸਮਾਂ ਪਹਿਲਾਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਪ ਆਗੂ ਅਰਸ਼ ਸੱਚਰ ਨੇ ਆਪਣੇ ਇਸ ਨੇ ਜਾਇਜ਼ ਕਬਜ਼ੇ ਦੀ ਗ਼ੈਰ ਕਾਨੂੰਨੀ ਕਾਰਵਾਈ ‘ਤੇ ਪਰਦਾ ਪਾਉਣ ਲਈ ਇਸ ਨਾਜਾਇਜ਼ ਕਬਜ਼ੇ ਵਾਲੀ ਥਾਂ ਵਿੱਚ ਆਮ ਆਦਮੀ ਪਾਰਟੀ ਦਾ ਦਫਤਰ ਵੀ ਬਣਾ ਦਿੱਤਾ ਸੀ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਨਾਲ ਅਰਸ਼ ਸੱਚਰ ਦੀਆਂ ਵੱਡੀਆਂ ਫਲੈਕਸ ਵੀ ਲੱਗੀਆਂ ਹੋਈਆਂ ਹਨ। ਇਸ ਮਾਮਲੇ ਸਬੰਧੀ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ ਅਤੇ ਪ੍ਰਸ਼ਾਸਨ ਕਾਨੂੰਨ ਮੁਤਾਬਕ ਕਾਰਵਾਈ ਕਰੇਗਾ।

error: Content is protected !!