Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਆਖਿਰ ਕਿਉਂ DIG ਸਾਬ੍ਹ ਸਫਾਈਆਂ ਦਿੰਦੇ ਰਹੇ ਕਿ…ਮੈਂ ਤਾਂ ਕੁਝ ਨਹੀਂ ਕੀਤਾ,ਮੇਰਾ ਤਾਂ ਨਾਂ ਲੱਗ ਰਿਹਾ ਹੈ…!

Nirmal Pandori by Nirmal Pandori
03/25/2025
in ਪੰਜਾਬ
Reading Time: 1 min read
A A
0
ਆਖਿਰ ਕਿਉਂ DIG ਸਾਬ੍ਹ ਸਫਾਈਆਂ ਦਿੰਦੇ ਰਹੇ ਕਿ…ਮੈਂ ਤਾਂ ਕੁਝ ਨਹੀਂ ਕੀਤਾ,ਮੇਰਾ ਤਾਂ ਨਾਂ ਲੱਗ ਰਿਹਾ ਹੈ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਯੁੱਧ ਨਸ਼ਿਆਂ ਵਿਰੁੱਧ ਸਮਾਗਮ ‘ਚ DIG ਸਿੱਧੂ ਦਾ ਭਾਸ਼ਣ ਚਰਚਾ ‘ਚ

ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਪਿਛਲੇ 13 ਮਹੀਨਿਆਂ ਤੋਂ ਕਿਸਾਨਾਂ ਦੇ ਧਰਨੇ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਚੁੱਕੇ ਜਾਣ ਸਬੰਧੀ ਮਾਹੌਲ ਭਖਿਆ ਹੋਇਆ ਹੈ। ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਪੰਜਾਬ ਪੁਲਿਸ ਦੀ ਇਸ ਕਾਰਵਾਈ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਿੱਚ ਰੋਸ ਹੈ। ਇਸ ਦੌਰਾਨ ਧਰਨਾ ਚੁੱਕੇ ਜਾਣ ਨਾਲ ਸੰਬੰਧਿਤ ਕਈ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ਜਿਹੜੇ ਕਿਸਾਨਾਂ ਅਤੇ ਪੁਲਿਸ ਅਫ਼ਸਰਾਂ ਨਾਲ ਸੰਬੰਧਿਤ ਹਨ, ਅਜਿਹੇ ਇੱਕ ਵੀਡੀਓ ਕਲਿੱਪ ਵਿੱਚ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੂੰ ਜਦ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ “ਕਿਸਾਨ ਜਥੇਬੰਦੀਆਂ ਆਖ ਰਹੀਆਂ ਹਨ ਕਿ ਉਹ ਦੁਬਾਰਾ ਫਿਰ ਆਉਣਗੀਆਂ ਤਾਂ ਇਸ ਦੇ ਜਵਾਬ ਵਿੱਚ ਮਨਦੀਪ ਸਿੰਘ ਸਿੱਧੂ ਇਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ “ਫਿਰ ਅਸੀਂ ਕਿਹੜਾ ਰਿਟਾਇਰ ਹੋ ਗਏ”। ਡੀਆਈਜੀ ਮਨਦੀਪ ਸਿੰਘ ਸਿੱਧੂ ਦੀ ਇਸ ਵੀਡੀਓ ਕਲਿੱਪ ਤੋਂ ਬਾਅਦ ਡੀਆਈਜੀ ਸਿੱਧੂ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀਡੀਓ ਕਲਿੱਪ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਡੀਆਈਜੀ ਮਨਦੀਪ ਸਿੰਘ ਸਿੱਧੂ ਖੁਦ ਵੀ ਪਰੇਸ਼ਾਨ ਲੱਗਦੇ ਹਨ, ਕਿਉਂਕਿ ਬੀਤੇ ਕੱਲ੍ਹ ਬਰਨਾਲਾ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਸਬੰਧੀ ਕਰਵਾਏ ਇੱਕ ਸਮਾਗਮ ਵਿੱਚ ਪੁੱਜੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਆਪਣੇ ਭਾਸ਼ਣ ਦੌਰਾਨ ਨਸ਼ਿਆਂ ਬਾਰੇ ਘੱਟ ਗੱਲਾਂ ਕੀਤੀਆਂ ਪਰੰਤੂ ਆਪਣੇ ਭਾਸ਼ਣ ਦੌਰਾਨ ਡੀਆਈਜੀ ਸਿੱਧੂ ਇਹੋ ਸਫਾਈਆਂ ਦਿੰਦੇ ਰਹੇ ਕਿ ਕਿਸਾਨਾਂ ਦੇ ਮੋਰਚੇ ਨੂੰ ਚੁਕਾਉਣ ਸੰਬੰਧੀ ‌ਉਹਨਾਂ ਉੱਪਰ ਲੱਗ ਰਹੇ ਦੋਸ਼ ਸਹੀ ਨਹੀਂ ਹਨ। ਡੀਆਈਜੀ ਸਿੱਧੂ ਨੇ ਕਿਹਾ ਕਿ ਰਿਟਾਇਰ ਹੋਣ ਵਾਲੀ ਵੀਡੀਓ ਕਲਿੱਪ ਸੰਬੰਧਤ ਪੱਤਰਕਾਰ ਨੇ ਪੂਰੀ ਪੇਸ਼ ਨਹੀਂ ਕੀਤੀ। ਆਪਣੇ ਭਾਸ਼ਣ ਦੌਰਾਨ ਡੀਆਈਜੀ ਸਿੱਧੂ ਨੇ ਕਿਹਾ ਕਿ “ਮੈਂ ਤਾਂ ਕੁਝ ਕੀਤਾ ਹੀ ਨਹੀਂ,ਮੇਰਾ ਤਾਂ ਸਿਰਫ਼ ਨਾਮ ਲੱਗ ਰਿਹਾ ਹੈ ਜਦਕਿ ਕਰਨ ਵਾਲੇ ਤਾਂ ਹੋਰ ਅਫ਼ਸਰ ਹਨ”।‌‌ ਬਰਨਾਲਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਸਮਾਗਮ ਦੇ ਭਾਸ਼ਣ ਦੌਰਾਨ ਡੀਆਈਜੀ ਸਿੱਧੂ ਇਹ ਸਫ਼ਾਈਆਂ ਵੀ ਦਿੰਦੇ ਰਹੇ ਕਿ ਕਿਸਾਨ ਅੰਦੋਲਨ ਦੌਰਾਨ ਉਹਨਾਂ ਦੇ ਵਡੇਰਿਆਂ ਨੇ ਆਪਣੇ ਪੈਟਰੋਲ ਪੰਪ ਤੋਂ ਕਿਸਾਨਾਂ ਦੇ ਟਰੈਕਟਰਾਂ ‘ਚ ਮੁਫ਼ਤ ਡੀਜ਼ਲ ਪਾਇਆ ਅਤੇ ਕਿਸਾਨ ਅੰਦੋਲਨ ਦੌਰਾਨ ਉਹਨਾਂ ਦੀਆਂ ਡਾਕਟਰ ਭੈਣਾਂ ਨੇ ਮੁਫ਼ਤ ਮੈਡੀਕਲ ਕੈਂਪ ਲਗਾਏ। ‌ ਡੀਆਈਜੀ ਸਿੱਧੂ ਦੇ ਭਾਸ਼ਣ ਤੋਂ ਸੁਣਨ ਵਾਲੇ ਹੈਰਾਨ ਹੋ ਰਹੇ ਸਨ ਕਿ ਆਖਰ ‘ਯੁੱਧ ਨਸ਼ਿਆ ਵਿਰੁੱਧ’ ਸਮਾਗਮ ਵਿੱਚ ਡੀਆਈਜੀ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਦੇ ਧਰਨੇ ਨੂੰ ਚਕਾਉਣ ਸਬੰਧੀ ਉੱਠ ਰਹੇ ਸਵਾਲਾਂ ਦੇ ਸਫਾਈਆਂ ਕਿਉਂ ਦੇਣੀਆਂ ਪੈ ਰਹੀਆਂ ਹਨ।‌ ਦੱਸ ਦੇਈਏ ਕਿ ਡੀਆਈਜੀ ਮਨਦੀਪ ਸਿੰਘ ਸਿੱਧੂ ਆਉਣ ਵਾਲੇ ਦਿਨਾਂ ਵਿੱਚ ਸੇਵਾਮੁਕਤ ਹੋ ਰਹੇ ਹਨ। ਬੀਤੇ ਕੱਲ੍ਹ ਬਰਨਾਲਾ ਵਿਖੇ ਡੀਆਈਜੀ ਸਿੱਧੂ ਦੇ ਭਾਸ਼ਣ ਤੋਂ ਇਸ ਸਪੱਸ਼ਟ ਹੋ ਰਿਹਾ ਸੀ ਕਿ ਆਪਣੀ ਸੇਵਾਮੁਕਤੀ ਤੋਂ ਕੁਝ ਸਮਾਂ ਪਹਿਲਾਂ ਜਿਸ ਤਰੀਕੇ ਨਾਲ ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ, ਇਹਨਾਂ ਹਾਲਾਤਾਂ ਨੇ ਡੀਆਈਜੀ ਸਿੱਧੂ ਨੂੰ ਨਿੱਜੀ ਤੌਰ ‘ਤੇ ਪਰੇਸ਼ਾਨ ਕੀਤਾ ਹੈ ਅਤੇ ਇਹ ਦਰਦ ਬਰਨਾਲਾ ਵਿਖੇ ਡੀਆਈਜੀ ਸਿੱਧੂ ਦੇ ਸ਼ਬਦਾਂ ਤੋਂ ਸਾਫ਼ ਝਲਕਦਾ ਸੀ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਧਰਨੇ ਨੂੰ ਚਕਾਉਣ ਦੀ ਯੋਜਨਾ ਵਿੱਚ ਡੀਆਈਜੀ ਸਿੱਧੂ ਦੀ ਅਹਿਮ ਭੂਮਿਕਾ ਮੰਨ ਰਹੀਆਂ ਹਨ।
ਫੋਟੋ ਕੈਪਸ਼ਨ- ਬਰਨਾਲਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਸਮਾਗਮ ‘ਚ ਸੰਬੋਧਨ ਕਰਦੇ ਹੋਏ ਡੀਆਈਜੀ ਮਨਦੀਪ ਸਿੰਘ ਸਿੱਧੂ ‌

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

05/02/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

05/02/2026
Load More
Tags: #barnalanews#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਸਵਾਗਤੀ ਗੇਟਾਂ ਦੀ ਕੀ ਲੋੜ ਆਂ…ਜਦੋਂ ਲੋਕਾਂ ਨੂੰ ਤਾਂ ਪੀਣ ਵਾਲਾ ਪਾਣੀ ਨਹੀਂ ਮਿਲਦਾ…ਨਗਰ ਕੌਸਲ ਦੀ ਮੀਟਿੰਗ ‘ਚ ਪਏ ਪਟਾਕੇ

Next Post

ਵਿਧਾਨ ਸਭਾ ‘ਚ ਗੂੰਜਿਆ ਬਰਨਾਲੇ ਦੇ ਇੱਕ ਕਾਲਜ ਦਾ ਮੁੱਦਾ…ਪੜ੍ਹੋ ਖ਼ਬਰ

Nirmal Pandori

Nirmal Pandori

Related Posts

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ
ਪੰਜਾਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

by Nirmal Pandori
05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ
ਪੰਜਾਬ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

by Nirmal Pandori
05/02/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

by Nirmal Pandori
05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
Load More
Next Post
ਵਿਧਾਨ ਸਭਾ ‘ਚ ਗੂੰਜਿਆ ਬਰਨਾਲੇ ਦੇ ਇੱਕ ਕਾਲਜ ਦਾ ਮੁੱਦਾ…ਪੜ੍ਹੋ ਖ਼ਬਰ

ਵਿਧਾਨ ਸਭਾ 'ਚ ਗੂੰਜਿਆ ਬਰਨਾਲੇ ਦੇ ਇੱਕ ਕਾਲਜ ਦਾ ਮੁੱਦਾ…ਪੜ੍ਹੋ ਖ਼ਬਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend