Gee 98News

37 ਦਿਨਾਂ ਬਾਅਦ ਹਟਾ ਦਿੱਤਾ ਵਿਜੀਲੈਂਸ ਡਾਇਰੈਕਟਰ…IPS ਪਰਮਾਰ ਨੂੰ ਦਿੱਤੀ ਜ਼ਿੰਮੇਵਾਰੀ

-ਪੰਜਾਬ ਸਰਕਾਰ ਨੇ ਅੱਜ ਇੱਕ ਹੈਰਾਨੀਜਨਕ ਪ੍ਰਸ਼ਾਸਨਿਕ ਫੇਰਬਦਲ ਵਿੱਚ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਬਦਲ ਦਿੱਤਾ ਹੈ। ‌ਸਰਕਾਰ ਵੱਲੋਂ ‌ ਜਾਰੀ ਹੁਕਮਾਂ ਅਨੁਸਾਰ ਸੁਰਿੰਦਰਪਾਲ ਸਿੰਘ ਪਰਮਾਰ ਆਈਪੀਐਸ ਵਿਜੀਲੈਂਸ ਦੇ ਨਵੇਂ ਡਾਇਰੈਕਟਰ ਹੋਣਗੇ, ਜਿਹੜੇ ਕਿ ਜੀ ਨਾਗੇਸਵਰ ਰਾਓ ਦੀ ਥਾਂ ਲੈਣਗੇ। ਜ਼ਿਕਰਯੋਗ ਹੈ ਕਿ ਜੀ ਨਾਗੇਸਵਰ ਰਾਓ ਨੂੰ ਅਜੇ 37 ਦਿਨ ਪਹਿਲਾਂ ਹੀ ਪੰਜਾਬ ਵਿਜੀਲੈਂਸ ਬਿਊਰੋ ਦਾ ਡਾਇਰੈਕਟਰ ਲਗਾਇਆ ਗਿਆ ਸੀ ਪ੍ਰੰਤੂ 37 ਦਿਨਾਂ ਬਾਅਦ ਹੀ ਉਹਨਾਂ ਦੇ ਬਦਲੀ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਜਗ੍ਹਾ ਹੁਣ ਵਿਜੀਲੈਂਸ ਦਾ ਕਾਰਜ ਭਾਰ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਦਿੱਤਾ ਗਿਆ ਹੈ। ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਦੋਵੇਂ ਅਧਿਕਾਰੀਆਂ ਨੂੰ ਤੁਰੰਤ ਆਪਣਾ ਚਾਰਜ ਸੰਭਾਲਣ ਦੇ ‌ਹੁਕਮ ਵੀ ਦਿੱਤੇ ਗਏ ਹਨ। ‌

error: Content is protected !!