Gee 98News

ਸਾਬਕਾ MLA ਦਾ ਮੁੰਡਾ ਤੇ ਨੂੰਹ, ਨਗਰ ਕੌਂਸਲ ਦੀ EO ਅਤੇ ਹੋਰਾਂ ਨੇ ਕੀਤੀ ਕਰੋੜਾਂ ਦੀ ਘਪਲੇਬਾਜ਼ੀ…ਮੁਕੱਦਮਾ ਦਰਜ…ਤਿੰਨ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਸਾਬਕਾ ਐਮਐਲਏ ਦੇ ਪੁੱਤਰ ਨੂੰ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਅਤੇ ਕੁਝ ਪ੍ਰਾਈਵੇਟ ਫਰਮਾਂ ਦੇ ਮਾਲਕਾਂ ਖ਼ਿਲਾਫ਼ ਨਗਰ ਕੌਂਸਲ ਦੇ ਫੰਡਾਂ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਹੇਠ ਮੁਕਦਮਾ ਦਰਜ ਕੀਤਾ ਹੈ। ਇਸ ਕੇਸ ਵਿੱਚ ਮੁਲਜ਼ਮ ਈ.ਓ., ਕਲਰਕ ਅਤੇ ਫਰਮ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਪਲੇ ਦੀ ਚੈਕਿੰਗ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੀਤੀ ਗਈ ਸੀ ਜਿਸ ਦੇ ਆਧਾਰ ਤੇ ਵਿਜੀਲੈਂਸ ਨੇ ਵਿਜੀਲੈਂਸ ਬਿਊਰੋ ਦੀ ਅੰਮ੍ਰਿਤਸਰ ਰੇਂਜ ਦੇ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(2) ਦੇ ਨਾਲ-ਨਾਲ 13(1) ਅਤੇ ਆਈਪੀਸੀ ਦੀ ਧਾਰਾ 409, 420, 465, 467, 468, 471, 120-ਬੀ ਦੇ ਤਹਿਤ ਐਫਆਈਆਰ ਨੰਬਰ 22, ਮਿਤੀ 02.05.2025 ਦਰਜ ਕੀਤੀ ਗਈ ਹੈ।

Gee98 Ads

ਬੁਲਾਰੇ ਨੇ ਖੁਲਾਸਾ ਕੀਤਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਕਾਰਜਕਾਰੀ ਅਧਿਕਾਰੀ ਦੁਆਰਾ 2017-2022 ਦੇ ਸਾਲਾਂ ਦੌਰਾਨ ਧੋਖਾਧੜੀ ਵਾਲੇ ਲੈਣ-ਦੇਣ ਕੀਤੇ ਗਏ ਸਨ। ਉਸਨੇ ਮੈਸਰਜ਼ ਸਿੱਧੂ ਕੰਸਟਰਕਸ਼ਨ ਕੰਪਨੀ, ਮੈਸਰਜ਼ ਬ੍ਰਦਰ ਕੰਸਟਰਕਸ਼ਨ ਕੰਪਨੀ ਅਤੇ ਮੈਸਰਜ਼ ਫਰੈਂਡਜ਼ ਐਸੋਸੀਏਸ਼ਨ ਨੂੰ ਵੱਖ-ਵੱਖ ਚੈੱਕਾਂ ਰਾਹੀਂ ਗਲਤ ਭੁਗਤਾਨ ਕੀਤੇ ਸਨ। ਇਸ ਤੋਂ ਇਲਾਵਾ, ਸਾਬਕਾ ਵਿਧਾਇਕ ਧਰਮਵੀਰ ਅਗਨੀਹੋਤਰੀ ਦੇ ਪੁੱਤਰ ਸੰਦੀਪ ਕੁਮਾਰ ਅਗਨੀਹੋਤਰੀ ਨਾਲ ਮਿਲੀਭੁਗਤ ਕਰਕੇ, ਦੋਸ਼ੀ ਈ.ਓ. ਨੇ ਉਨ੍ਹਾਂ ਦੀ ਕੰਪਨੀਆਂ ਮੈਸਰਜ਼ ਸ਼ਾਰਪ ਫੋਕਸ ਵਿਜ਼ਨ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਐਸ.ਆਰ. ਐਂਟਰਪ੍ਰਾਈਜ਼ਿਜ਼ ਨੂੰ ਵੀ ਜਾਅਲੀ ਭੁਗਤਾਨ ਕੀਤੇ ਸਨ। ਤੱਥਾਂ ਤੋਂ ਇਹ ਸਪੱਸ਼ਟ ਹੋ ਗਿਆ ਕਿ ਈਓ ਸ਼ਰਨਜੀਤ ਕੌਰ ਨੇ ਉਕਤ ਸੰਦੀਪ ਕੁਮਾਰ ਅਗਨੀਹੋਤਰੀ ਨਾਲ ਮਿਲ ਕੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਉਸ ਦੀਆਂ ਫਰਜ਼ੀ ਫਰਮਾਂ ਮੈਸਰਜ਼ ਸ਼ਾਰਪ ਫੌਕਸ ਵਿਜ਼ਨ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਐਸ.ਆਰ. ਐਂਟਰਪ੍ਰਾਈਜ਼ਿਜ਼ ਨੂੰ ਗੈਰ-ਕਾਨੂੰਨੀ ਭੁਗਤਾਨ ਕੀਤੇ ਸਨ। ਇਸ ਤੋਂ ਇਲਾਵਾ, ਇਹ ਵੀ ਪਾਇਆ ਗਿਆ ਕਿ 14,61,980 ਰੁਪਏ, 3,25,000 ਰੁਪਏ ਅਤੇ 2,09,400 ਰੁਪਏ ਦੀ ਅਦਾਇਗੀ ਬਿਨਾਂ ਕਿਸੇ ਟੈਂਡਰ ਜਾਂ ਕੋਟੇਸ਼ਨ ਦੇ ਵੱਖ-ਵੱਖ ਫਰਮਾਂ ਨੂੰ ਕੀਤੀ ਗਈ ਸੀ। ਬੁਲਾਰੇ ਨੇ ਅੱਗੇ ਕਿਹਾ ਕਿ ਕੇਸ ਜਾਂਚ ਅਧੀਨ ਹੈ ਅਤੇ ਜਾਅਲੀ ਭੁਗਤਾਨ ਪ੍ਰਾਪਤ ਕਰਨ ਵਾਲੇ ਨਿੱਜੀ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਦੌਰਾਨ ਪੁਸ਼ਟੀ ਕੀਤੀ ਜਾਵੇਗੀ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

error: Content is protected !!