Gee 98News

ਐਸਐਚਓ, ਮੁਨਸ਼ੀ ਤੇ ਦੋ ਹੋਰ ਪੁਲਿਸ ਮੁਲਾਜ਼ਮ ਵਿਜੀਲੈਂਸ ਦੀ ਕੁੜਿੱਕੀ ‘ਚ ਫਸੇ

-ਭ੍ਰਿਸ਼ਟਾਚਾਰ ਦੇ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਫਾਜ਼ਿਲਕਾ ਦੇ ਸਾਈਬਰ ਸੈਲ ਦੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ‌‌ ਕੀਤੇ ਸਾਰੇ ਪੁਲਿਸ ਮੁਲਾਜ਼ਮ ਇੱਕ ਨਬਾਲਿਗ ਲੜਕੇ ‘ਤੇ ਸਾਈਬਰ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਲੱਖਾਂ ਰੁਪਏ ਦੀ ਰਿਸ਼ਵਤ ਮੰਗ ਰਹੇ ਸਨ ਜਿਸ ਤੋਂ ਬਾਅਦ ਪਰਿਵਾਰ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਸਾਈਬਰ ਸੈਲ ਫਾਜ਼ਿਲਕਾ ਦਾ ਐਸਐਚਓ, ਮੁਨਸ਼ੀ ਅਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਰਿਸ਼ਵਤ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ‌ ਇਸ ਘਟਨਾ ਦੇ ਵੇਰਵੇ ਅਨੁਸਾਰ ਸ਼ਿਕਾਇਤ ਕਰਤਾ ਪਰਿਵਾਰ ਦਾ ਇੱਕ ਨਾਬਾਲਿਗ ਲੜਕਾ ਗਲਤੀ ਨਾਲ ਪੋਰਨ ਵੀਡੀਓ ‘ਤੇ ਕਲਿੱਕ ਕਰਕੇ ‌ ਸਾਈਬਰ ਜੁਰਮ ਵਿੱਚ ਸ਼ਾਮਿਲ ਹੋ ਗਿਆ ਸੀ, ਭਾਵੇਂ ਕਿ ਇਹ ਨਾਨ ਸੀਰੀਅਸ ਕੇਸ ਸੀ ਪ੍ਰੰਤੂ ਪੁਲਿਸ ਕਰਮਚਾਰੀਆਂ ਨੇ ਇਸ ਦਾ ਫਾਇਦਾ ਉਠਾ ਕੇ ਪਰਿਵਾਰ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਦੇ ਬੇਟੇ ‘ਤੇ ਸਾਈਬਰ ਕ੍ਰਾਈਮ ਦਾ ਪਰਚਾ ਦਰਜ ਕੀਤਾ ਜਾਵੇਗਾ। ਸਾਈਬਰ ਸੈੱਲ ਦੇ ਇਹਨਾਂ ਮੁਲਾਜ਼ਮਾਂ ਨੇ ਪਰਿਵਾਰ ਤੋਂ ਲੱਖਾ ਰੁਪਏ ਦੀ ਰਿਸ਼ਵਤ ਮੰਗੀ ਜਿਸ ਵਿੱਚ ਐਸਐਚਓ ਦੀ ਵੀ ਸ਼ਮੂਲੀਅਤ ਸੀ। ‌ਪਰਿਵਾਰ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਤੇ ਵੀਰ ਜੀ ਮੈਂ ਇਸ ਨੇ ਟਰੈਪ ਲਗਾ ਕੇ ਉਕਤ ਪੁਲਿਸ ਮੁਲਾਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ।

Gee98 Ads
error: Content is protected !!