Gee 98News

ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਪੜ੍ਹ ਕੇ ਰੂਹ ਕੰਬ ਜਾਂਦੀ ਆਂ

-ਬਠਿੰਡਾ ਪੁਲਿਸ ਦੀ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਨਰਿੰਦਰਦੀਪ ਸਿੰਘ ਦੀ ਪੋਸਟਮਾਰਟਮ ਰਿਪੋਰਟ ਨੇ ਲੂ‌ ਕੰਡੇ ਖੜੇ ਕਰ ਦਿੱਤੇ ਹਨ। ਨਰਿੰਦਰਦੀਪ ਸਿੰਘ ਦੀ ਪੋਸਟਮਾਰਟਮ ਰਿਪੋਰਟ ਵਿੱਚ ਵੱਡੇ ਖੁਲਾਸੇ ਹੋਏ ਹਨ। ਨਰਿੰਦਰਦੀਪ ਸਿੰਘ ਦੀ ਪੋਸਟਮਾਰਟਮ ਰਿਪੋਰਟ ਦੇ ਤੱਥ ਸੁਣ ਕੇ ਹਰ ਵਿਅਕਤੀ ਦੀ ਰੂਹ ਕੰਬ ਜਾਂਦੀ ਹੈ। ਰਿਪੋਰਟ ਮੁਤਾਬਕ ਨਰਿੰਦਰਦੀਪ ਸਿੰਘ ਦੇ ਸਰੀਰ ‘ਤੇ 136 ਸੱਟਾਂ ਦੇ ਨਿਸ਼ਾਨ ਹਨ। ਪੋਸਟਮਾਰਟਮ ਰਿਪੋਰਟ ਅਨੁਸਾਰ ਨਰਿੰਦਰਦੀਪ ਸਿੰਘ ਦੇ ਗੁਪਤ ਅੰਗਾਂ ‘ਤੇ ਕਰੰਟ ਲਗਾਉਣ ਦੀ ਪੁਸ਼ਟੀ ਵੀ ਹੋਈ ਹੈ ਇਸ ਤੋਂ ਇਲਾਵਾ ਸਿਰ, ਬਾਹਾਂ, ਛਾਤੀ ਅਤੇ ਲੱਤਾਂ ਉੱਪਰ ਕੁੱਟ ਦੇ ਨਿਸ਼ਾਨ ਵੀ ਹਨ ਰਿਪੋਰਟ ਅਨੁਸਾਰ ਸਰੀਰ ਦਾ ਕੋਈ ਵੀ ਅੰਗ ਜਿਹਾ ਨਹੀਂ ਜਿੱਥੇ ਸੱਟ ਦਾ ਨਿਸ਼ਾਨ ਨਾ ਹੋਵੇ। ਜ਼ਿਕਰਯੋਗ ਹੈ ਕਿ ਨਰਿੰਦਰਦੀਪ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਏਮਜ਼ ਤੋਂ ਉਸ ਦਾ ਪੋਸਟਮਾਰਟਮ ਕਰਵਾਇਆ ਭਾਵੇਂ ਕਿ ਪੁਲਿਸ ਨੇ ਅਜੇ ਤੱਕ ਰਿਪੋਰਟ ਨਹੀਂ ਦਿੱਤੀ ਪਰੰਤੂ ਪਰਿਵਾਰ ਨੇ ਆਪਣੇ ਤੌਰ ‘ਤੇ ਰਿਪੋਰਟ ਪ੍ਰਾਪਤ ਕੀਤੀ। ਪਰਿਵਾਰ ਪਹਿਲੇ ਦਿਨ ਤੋਂ ਹੀ ਦੋਸ਼ ਲਗਾ ਰਿਹਾ ਕਿ ਨਰਿੰਦਰਦੀਪ ਸਿੰਘ ਦੀ ਮੌਤ ਪੁਲਿਸ ਤਸ਼ੱਦਦ ਦੇ ਕਾਰਨ ਹੋਈ ਹੈ। ਇਸ ਮਾਮਲੇ ਲਈ ਸਿੱਧੇ ਤੌਰ ‘ਤੇ ਬਠਿੰਡਾ ਦੇ ਸੀਆਈਏ ਸਟਾਫ਼ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ‌ ਵੱਖ-ਵੱਖ ਜਥੇਬੰਦੀਆਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਮਾਇਤ ‘ਤੇ ਉਤਰ ਆਈਆਂ ਹਨ। ਪੁਲਿਸ ਨੇ ਭਾਵੇਂ ਪਹਿਲੇ ਦਿਨ ਤੋਂ ਹੀ ਇਸ ਮਾਮਲੇ ‘ਚ ਆਪਣੇ ਆਪ ਨੂੰ ਬੇਕਸੂਰ ਸਿੱਧ ਕਰਨ ਦੇ ਲੱਖ ਯਤਨ ਕੀਤੇ ਪ੍ਰੰਤੂ ਨਰਿੰਦਰਦੀਪ ਸਿੰਘ ਦੀ ਪੋਸਟਮਾਰਟਮ ਰਿਪੋਰਟ ਨੇ ਪੰਜਾਬ ਪੁਲਿਸ ਦੇ ਕਰੂਰ ਚਿਹਰੇ ਨੂੰ ਇੱਕ ਵਾਰ ਫਿਰ ਲੋਕਾਂ ਸਾਹਮਣੇ ਉਜਾਗਰ ਕਰ ਦਿੱਤਾ ਹੈ। ਜਿਸ ਤਰੀਕੇ ਨਾਲ ਇਸ ਮਾਮਲੇ ‘ਚ ਰੋਸ ਦੀ ਲਹਿਰ ਵੱਧਦੀ ਜਾ ਰਹੀ ਹੈ ਉਸ ਨੂੰ ਵੇਖਦੇ ਹੋਏ ਲੱਗਦਾ ਕਿ ਇਸ ਘਟਨਾ ਦੇ ਅਸਲ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਕਟਹਿਰੇ ਵਿੱਚ ਖੜਾ ਕਰਕੇ ਹੀ ਸਰਕਾਰ ਅਤੇ ਪੰਜਾਬ ਪੁਲਿਸ ਦਾ ਖਹਿੜਾ ਸੁੱਟੇਗਾ।

Gee98 Ads
error: Content is protected !!