Skip to main content

Gee 98News

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

ਚੰਡੀਗੜ੍ਹ ,5 ਮਾਰਚ , Gee98 news service-

-ਅਮਰੀਕਾ ਇਜ਼ਰਾਈਲ ਅਤੇ ਈਰਾਨ ਜੰਗ ਦੌਰਾਨ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਵਧਣ ਦੀ ਚਰਚਾ ਦੇ ਦੌਰਾਨ ਇੱਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਰੂਸ ਨੇ ਭਾਰਤ ਨੂੰ ਤੇਲ ਭੇਜਣ ਦਾ ਫ਼ੈਸਲਾ ਕੀਤਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੁਝ ਹੀ ਹਫ਼ਤਿਆਂ ਅੰਦਰ ਰੂਸ ਤੋਂ 95 ਲੱਖ ਬੈਰਲ ਕੱਚਾ ਤੇਲ ਭਾਰਤ ਪੁੱਜ ਜਾਵੇਗਾ ਜਿਸ ਨਾਲ ਭਾਰਤ ਦੇ ਤੇਲ ਸੋਧਕ ਕਾਰਖਾਨਿਆਂ ਨੂੰ ਵੱਡੀ ਰਾਹਤ ਮਿਲ਼ੇਗੀ। ਦਰਅਸਲ, ਭਾਰਤ ਵਿੱਚ ਤੇਲ ਦੀ ਖਪਤ ਹੀ ਇੰਨੀ ਜ਼ਿਆਦਾ ਹੈ ਕਿ ਇੱਥੇ ਹੁਣ ਅਗਲੇ 25 ਦਿਨ ਵਰਤੇ ਜਾ ਸਕਣ ਵਾਲ਼ਾ ਤੇਲ ਹੀ ਮੌਜੂਦ ਹੈ।ਜੇ ਕੱਚੇ ਤੇਲ ਦੀ ਕੋਈ ਸਪਲਾਈ ਨਾ ਆਈ, ਤਾਂ ਭਾਰਤ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਜਾਣਗੀਆਂ। ਸਰਕਾਰੀ ਉਦਯੋਗ ਨਾਲ਼ ਜੁੜੇ ਸੂਤਰਾਂ ਮੁਤਾਬਕ ਭਾਰਤ ਦੀਆਂ ਕੱਚੇ ਤੇਲ ਦੀਆਂ ਜ਼ਰੂਰਤਾਂ ਦੇ 40% ਤੱਕ ਪੂਰਾ ਕਰਨ ਵਿੱਚ ਰੂਸ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਮਹੀਨੇ ਭਾਰਤ ਨੂੰ ਸਖ਼ਤੀ ਨਾਲ਼ ਆਖ ਚੁੱਕੇ ਹਨ ਕਿ ਉਹ ਭਾਰਤੀ ਵਸਤਾਂ ਉਤੇ ਟੈਰਿਫ਼ ਸਿਰਫ਼ ਇਸੇ ਸ਼ਰਤ ਉਤੇ ਘਟਾਉਣਗੇ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖ਼ਰੀਦੇਗਾ। ਦੂਜੇ ਪਾਸੇ ਈਰਾਨ-ਅਮਰੀਕਾ ਜੰਗ ਦੇ ਕਾਰਨ ਭਾਰਤ ਨੂੰ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਭਾਰਤ ਵਿੱਚ ਤੇਲ ਦੀ ਸਪਲਾਈ ਦਾ ਸੰਤੁਲਨ ਬਣਾਈ ਰੱਖਣ ਲਈ ਭਾਰਤ ਅਮਰੀਕਾ ਦੀ ਧੌਂਸ ਨੂੰ ਦਰਕਿਨਾਰ ਕਰਦੇ ਹੋਏ ਰੂਸ ਤੋਂ ਕੱਚਾ ਤੇਲ ਖਰੀਦੇਗਾ ਜਿਸ ਕਾਰਨ ਅਮਰੀਕਾ- ਇਰਾਨ ਦੀ ਜੰਗ ਦੇ ਚੱਲਦਿਆਂ ਵੀ ਭਾਰਤ ਵਿੱਚ ਤੇਲ ਦੀਆਂ ਕੀਮਤਾਂ ‘ਚ ਵਾਧੇ ਦੀ ਸੰਭਾਵਨਾ ਘੱਟ ਹੈ।

error: Content is protected !!