Skip to main content

Gee 98News

ਹਲਕਾ ਮਹਿਲ ਕਲਾਂ ‘ਚ ਖਿਲ ਰਿਹਾ ਝਾੜੂ…ਵਿਧਾਇਕ ਦੇ ਖ਼ਿਲਾਫ਼ ਬਗਾਵਤੀ ਸੁਰਾਂ ਉੱਠੀਆਂ

– ਆਪ ਆਗੂ ਰਿੰਕਾ ਬਾਮਣੀਆਂ ਨੇ ਵਿਧਾਇਕ ‘ਤੇ ਸੰਗੀਨ ਦੋਸ਼ ਲਗਾਉਂਦੇ ਹੋਏ ਠੋਕਿਆ ਟਿਕਟ ‘ਤੇ ਦਾਅਵਾ

ਮਹਿਲ ਕਲਾਂ 20 ਅਕਤੂਬਰ (ਜਸਵੰਤ ਸਿੰਘ ਲਾਲੀ)-

ਜਿਉਂ ਜਿਉਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹਲਕਾ ਵਿਧਾਇਕ ਤੇ ਆਪ ਹੁਦਰੀਆਂ ਦੇ ਦੋਸ਼ ਲਗਾ ਕੇ ਉਹਨਾਂ ਦੇ ਨੇੜੇ ਰਹਿਣ ਵਾਲੇ ਆਪ ਆਗੂ ਪਾਰਟੀ ਛੱਡ ਕੇ ਜਾ ਰਹੇ ਹਨ ਜਾਂ ਫਿਰ ਹਲਕਾ ਵਿਧਾਇਕ ਦੇ ਖ਼ਿਲਾਫ਼ ਬਗਾਵਤ ਦਾ ਝੰਡਾ ਬੁਲੰਦ ਕਰ ਰਹੇ ਹਨ। ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਿਤ ਵਾਲਮੀਕੀ ਸਮਾਜ ਦੇ ਰਾਸ਼ਟਰੀ ਪ੍ਰਧਾਨ ਰਿੰਕਾ ਕੁਤਬਾ ਬਾਹਮਣੀਆਂ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਿਰੁੱਧ ਬਗਾਵਤ ਦਾ ਬਿਗਲ ਵਜਾਉਂਦਿਆਂ ਹਲਕਾ ਮਹਿਲ ਕਲਾਂ ਤੋਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ । ਇਸ ਮੌਕੇ ਉਹਨਾਂ ਆਪਣੀ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਮ ਐਲ ਏ ਦਾ ਦਾਅਵੇਦਾਰ ਸੀ ਤਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਮੈਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਕੇ ਕਿਸੇ ਚੰਗੇ ਅਹੁਦੇ ‘ਤੇ ਲਾਉਣ ਦਾ ਵਾਅਦਾ ਕੀਤਾ ਸੀ, ਪਰ ਉਹਨਾਂ ਨੇ ਮੈਨੂੰ ਅੱਖੋਂ ਪਰੋਖੇ ਕਰਕੇ ਕਿਸੇ ਵੀ ਮਹੱਤਵਪੂਰਨ ਅਹੁਦੇ ਤੇ ਨਹੀਂ ਲਗਾਇਆ । ਉਹਨਾਂ ਕਿਹਾ ਕਿ ਮੇਰੀ ਆਮ ਆਦਮੀ ਪਾਰਟੀ ਨਾਲ ਕੋਈ ਲੜਾਈ ਨਹੀਂ ਹੈ ਮੈਂ ਪਾਰਟੀ ਲਈ ਦਿਨ ਰਾਤ ਕੰਮ ਕਰਦਾ ਰਹਾਂਗਾ ਪਰ ਮੇਰੀ ਲੜਾਈ ਹੁਣ ਇੱਕ ਆਮ ਆਦਮੀ ਐਮਐਲਏ ਕੁਲਵੰਤ ਸਿੰਘ ਪੰਡੋਰੀ ਨਾਲ ਹੈ। ਇਸ ਮੌਕੇ ਉਹਨਾਂ ਕਿਹਾ ਕਿ ਮੈਂ 1 ਅਕਤੂਬਰ ਨੂੰ ਹਲਕਾ ਮਹਿਲ ਕਲਾਂ ਵਿੱਚ ਲਲਕਾਰ ਰੈਲੀ ਕਰ ਰਿਹਾ ਹਾਂ ਜੋ ਕਿ ਇਹ ਲਲਕਾਰ ਰੈਲੀ ਨਸ਼ੇ ਦੇ ਸੌਦਾਗਰਾਂ ਵਿਰੁੱਧ ਕੀਤੀ ਜਾਵੇਗੀ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਹਨ ।ਉਹਨਾਂ ਕਿਹਾ ਕਿ ਜੇਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਮੈਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਟਿਕਟ ਦੇ ਕੇ ਨਿਵਾਜਿਆ ਤਾਂ ਮੈਂ ਚੋਣ ਜ਼ਰੂਰ ਲੜਾਂਗਾ। ਰਿੰਕਾ ਵਾਮਣੀਆਂ ਨੇ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਕੁਝ ਹੋਰ ਆਗੂ ਜਿਹੜੇ ਹਲਕਾ ਵਿਧਾਇਕ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹਨ ਉਹ ਵੀ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੇ ਕਾਫਲੇ ਚ ਸ਼ਾਮਿਲ ਹੋਣਗੇ। ਰਿੰਕਾ ਬਾਹਮਣੀਆਂ ਨੇ ਇਹ ਖਦਸ਼ਾ ਵੀ ਜਾਹਿਰ ਕੀਤਾ ਕਿ ਉਹਨਾਂ ਦਾ ਆਉਣ ਵਾਲੇ ਦਿਨਾਂ ਚ ਕੋਈ ਸਰੀਰਕ ਨੁਕਸਾਨ ਵੀ ਕਰਵਾਇਆ ਜਾ ਸਕਦਾ ਹੈ ਕਿਉਂਕਿ ਉਹਨਾਂ ਨੇ ਹਲਕਾ ਵਿਧਾਇਕ ਦੇ ਖਿਲਾਫ ਆਵਾਜ਼ ਚੁੱਕੀ ਹੈ। ਉਹਨਾਂ ਅੱਗੇ ਕਿਹਾ ਕਿ ਜੇਕਰ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਹੋਵੇਗੀ । ਇਸ ਮੌਕੇ ਉਹਨਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਵੀ ਅਪੀਲ ਕੀਤੀ ਕਿ ਉਹ ਪਿਛਲੇ ਸਮੇਂ ਵਿੱਚ ਦੋ ਵਾਰੀ ਵਿਧਾਇਕ ਬਣ ਚੁੱਕੇ ਹਨ । ਇਸ ਲਈ ਉਹਨਾਂ ਨੂੰ ਹੁਣ ਘਰੇ ਬੈਠ ਕੇ ਆਰਾਮ ਕਰਨਾ ਚਾਹੀਦਾ ਹੈ ਤੇ ਹੁਣ ਕਿਸੇ ਨਵੇਂ ਉਮੀਦਵਾਰ ਨੂੰ ਮੌਕਾ ਦੇਣਾ ਚਾਹੀਦਾ ਹੈ।

Gee98 Ads
error: Content is protected !!