Skip to main content

Gee 98News

ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਖਰੀਦੀ ਜ਼ਮੀਨ ਘਪਲੇ ਦੇ ਦੋਸ਼ਾਂ ਦੀ ਜਾਂਚ ਰਿਪੋਰਟ ਈਡੀ ਨੇ ਹਾਈਕੋਰਟ ਨੂੰ ਸੌਂਪੀ

ਚੰਡੀਗੜ੍ਹ,21 ਸਤੰਬਰ, Gee98 News service-

-ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਬਠਿੰਡਾ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਰੋੜਾਂ ਰੁਪਏ ਦੀ ਖਰੀਦੀ ਜ਼ਮੀਨ ਦਾ ਮੁੱਦਾ ਭਖਿਆ ਹੋਇਆ ਹੈ। ਇਹ ਜ਼ਮੀਨ ਖਰੀਦਣ ਮੌਕੇ ਖਰੀਦ ਪ੍ਰਕਿਰਿਆ ਵਿੱਚ ਨਿਯਮਾਂ ਦੀ ਅਣਦੇਖੀ ਦੇ ਦੋਸ਼ ਲਗਾਉਂਦੇ ਹੋਏ ਸਾਬਕਾ ਕ੍ਰਿਕਟ ਖਿਡਾਰੀ ਰਕੇਸ਼ ਹਾਂਡਾ ਨੇ ਹਾਈਕੋਰਟ ‘ਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਖ਼ਿਲਾਫ਼ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਸੀ। ‌ ਇਸ ਮਾਮਲੇ ਦੀ ਜਾਂਚ ਰਿਪੋਰਟ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੀਲਬੰਦ ਲਿਫ਼ਾਫ਼ੇ ‘ਚ ਹਾਈਕੋਰਟ ਅੱਗੇ ਰੱਖ ਦਿੱਤੀ ਹੈ, ਹਾਈਕੋਰਟ ‘ਚ ਇਸ ਮੁੱਦੇ ‘ਤੇ ਹੁਣ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ। ‌ ਪਟੀਸ਼ਨਕਰਤਾ ਦੇ ਦੋਸ਼ ਹਨ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਬਠਿੰਡਾ ‘ਚ ਕਰੀਬ 18.5 ਏਕੜ ਅਤੇ ਅੰਮ੍ਰਿਤਸਰ ‘ਚ 19.5 ਏਕੜ ਜ਼ਮੀਨ ਮਹਿੰਗੇ ਭਾਅ ‘ਤੇ ਖਰੀਦੀ ਗਈ ਅਤੇ ਇਹ ਜ਼ਮੀਨ ਖਰੀਦਣ ਮੌਕੇ ਸਬੰਧਿਤ ਨਿਯਮਾਂ ਦੀ ਅਣਦੇਖੀ ਕੀਤੀ ਗਈ ਹੈ। ਪਟੀਸ਼ਨ ਵਿੱਚ ਇਹ ਦੋਸ਼ ਵੀ ਲਗਾਏ ਗਏ ਹਨ ਕਿ PCA ਨੂੰ ਜ਼ਮੀਨ ਵੇਚਣ ਵਾਲੇ ਨੇ ਕਿਸਾਨਾਂ ਤੋਂ ਇਹ ਜ਼ਮੀਨ 15 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਪ੍ਰੰਤੂ ਕੁਝ ਮਹੀਨਿਆਂ ਵਿੱਚ ਉਸਨੇ PCA ਨੂੰ ਇਹੋ ਜ਼ਮੀਨ ਲੱਗਭੱਗ 3 ਕਰੋੜ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚ ਦਿੱਤੀ। ਇਸ ਜ਼ਮੀਨ ਦੀ ਖਰੀਦ ਪ੍ਰਕਿਰਿਆ ਦੌਰਾਨ ਲੋੜੀਦੀਆਂ ਮਨਜ਼ੂਰੀਆਂ ਨਾ ਲੈਣ ਦੇ ਦੋਸ਼ ਵੀ ਲਾਏ ਗਏ ਹਨ। ਪਟੀਸ਼ਨਰ ਨੇ ਇਸ ਮੁੱਦੇ ਦੀ ਜਾਂਚ ਸੀਬੀਆਈ ਜਾਂ ਈਡੀ ਤੋਂ ਕਰਵਾਉਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਈਡੀ ਨੇ ਆਪਣੀ ਜਾਂਚ ਰਿਪੋਰਟ ਮਾਨਯੋਗ ਹਾਈਕੋਰਟ ਨੂੰ ਸੌਂਪ ਦਿੱਤੀ ਹੈ। ਸੂਤਰਾਂ ਅਨੁਸਾਰ ਈਡੀ ਵੱਲੋਂ ਜਾਂਚ ਰਿਪੋਰਟ ਹਾਈਕੋਰਟ ਦੇ ਟੇਬਲ ‘ਤੇ ਰੱਖਣ ਤੋਂ ਬਾਅਦ ਇਸ ਮਾਮਲੇ ਨਾਲ ਪੀਸੀਏ ਵੱਲੋਂ ਜੁੜੇ ਪ੍ਰਬੰਧਕਾਂ ਦੇ ਚਿਹਰੇ ਉੱਡੇ ਹੋਏ ਹਨ। ਦੱਸ ਦੇਈਏ ਕਿ ਪੀਸੀਏ ਦੀ ਕਮਾਂਡ ਇਸ ਮੌਕੇ ਬਠਿੰਡੇ ਵਾਲੇ ਅਮਰਜੀਤ ਮਹਿਤਾ ਕੋਲ ਹੈ ਜਿਹੜਾ ਬਠਿੰਡੇ ਸ਼ਹਿਰੀ ਹਲਕੇ ਤੋਂ ਆਪ ਦੀ ਟਿਕਟ ਦਾ ਦਾਅਵੇਦਾਰ ਹੈ ਅਤੇ ਸੈਕਟਰੀ ਦੇ ਮਹੱਤਵਪੂਰਨ ਅਹੁਦੇ ‘ਤੇ ਗੁਰਮੀਤ ਸਿੰਘ ਮੀਤ ਹੇਅਰ ਕਾਬਜ਼ ਹੈ ਜੋ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹਨ।

error: Content is protected !!