Skip to main content

Gee 98News

ਸ਼ਿਵ ਸਿੰਗਲਾ ਦੇ ਸਿਰ ਸਜਿਆ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੀ ਪ੍ਰਧਾਨਗੀ ਦਾ ਤਾਜ,ਯਸ਼ਪਾਲ ਬਾਲਾ ਜੀ ਚੁਣੇ ਗਏ ਜਨਰਲ ਸਕੱਤਰ,

ਬਰਨਾਲਾ,20 ਮਾਰਚ (ਨਿਰਮਲ ਸਿੰਘ ਪੰਡੋਰੀ)-

ਸਮਾਜ ਸੇਵਾ ਦੇ ਖੇਤਰ ਚ ਬਰਨਾਲਾ ਦੀ ਨਾਮਵਾਰ ਸੰਸਥਾ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੇ ਜਨਰਲ ਹਾਊਸ ਮੀਟਿੰਗ ਦੌਰਾਨ ਕਲੱਬ ਦੇ ਭਵਿੱਖੀ ਕਾਰਜਾਂ ਅਤੇ ਸਮਾਜਿਕ ਯੋਜਨਾਵਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਕਲੱਬ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੀਤੀਆਂ ਜਾਣ ਵਾਲੀਆਂ ਸਮਾਜਿਕ ਗਤੀਵਿਧੀਆਂ ‘ਤੇ ਵੀ ਵਿਚਾਰ ਕੀਤਾ ਗਿਆ। ਸਿੱਖਿਆ, ਸਿਹਤ, ਖੂਨਦਾਨ ਕੈਂਪ, ਵਾਤਾਵਰਨ ਸੰਭਾਲ ਅਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਵਿਸ਼ੇਸ਼ ਯੋਜਨਾਵਾਂ ਬਣਾਉਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਕਲੱਬ ਦੀ ਸਰਬ ਸੰਮਤੀ ਨਾਲ ਹੋਈ ਚੋਣ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਸ੍ਰੀ ਸ਼ਿਵ ਸਿੰਗਲਾ ਨੂੰ ਕਲੱਬ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਮੈਂਬਰਾਂ ਨੇ ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਸਮਾਜ ਸੇਵਾ ਪ੍ਰਤੀ ਸਮਰਪਣ ਦੀ ਭਰਪੂਰ ਸਰਾਹਨਾ ਕੀਤੀ। ਮੀਟਿੰਗ ਵਿੱਚ ਉਨ੍ਹਾਂ ਨੂੰ ਆਪਣੀ ਕਾਰਜਕਾਰੀ ਟੀਮ ਬਣਾਉਣ ਲਈ ਪੂਰੇ ਅਧਿਕਾਰ ਵੀ ਦਿੱਤੇ ਗਏ,ਜਿਸ ਤੋਂ ਬਾਅਦ ਸ੍ਰੀ ਸ਼ਿਵ ਸਿੰਗਲਾ ਨੇ ਆਪਣੀ ਟੀਮ ਦਾ ਐਲਾਨ ਕਰਦਿਆਂ ਯਸ਼ਪਾਲ ਬਾਲਾ ਜੀ ਨੂੰ ਜਨਰਲ ਸਕੱਤਰ, ਸੁਨੀਲ ਗੋਇਲ ਨੂੰ ਕੈਸ਼ੀਅਰ, ਅਸ਼ੋਕ ਸ਼ਰਮਾ ਨੂੰ ਵਾਈਸ ਪ੍ਰਧਾਨ ਅਤੇ ਜਤਿੰਦਰ ਗੋਇਲ ਨੂੰ ਪੀ.ਆਰ.ਓ. ਨਿਯੁਕਤ ਕੀਤਾ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਨਵੀਂ ਟੀਮ ਦਾ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਸ੍ਰੀ ਸ਼ਿਵ ਸਿੰਗਲਾ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਕਲੱਬ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਲਈ ਵਚਨਬੱਧ ਹਨ ਅਤੇ ਸਮਾਜ ਭਲਾਈ ਲਈ ਕਈ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸੇਵਾ ਭਾਵਨਾ ਨੂੰ ਹਰ ਘਰ ਤੱਕ ਪਹੁੰਚਾਉਣਾ ਅਤੇ ਨੌਜਵਾਨਾਂ ਨੂੰ ਇਸ ਨਾਲ ਜੋੜਨਾ ਉਨ੍ਹਾਂ ਦੀ ਪਹਿਲ ਰਹੇਗੀ। ਇਸ ਮੀਟਿੰਗ ਵਿੱਚ ਸੁਰਿੰਦਰ ਮਿੱਤਲ, ਪ੍ਰੋਫੈਸਰ ਦਰਸ਼ਨ, ਪਵਨ, ਹੀਰਾ ਲਾਲ, ਸੁਨੀਲ ਗੋਇਲ, ਸੁਖਦਰਸ਼ਨ ਸਧੌਰਾ, ਗੌਤਮ ਆਨੰਦ, ਅਰੁਣ ਬਾਂਸਲ, ਭੋਜ ਰਾਜ, ਰਵਿੰਦਰਪਾਲ ਸਿੰਘ, ਮਨਜੀਤ ਕਾਂਸਲ, ਯਸ਼ਪਾਲ, ਅਸ਼ੋਕ ਸ਼ਰਮਾ, ਅਸ਼ੋਕ ਜੀ, ਐਨ.ਐਸ. ਜੰਡੂ, ਹੇਮੰਤ ਮੋਦੀ, ਜਗਨੰਦਨ, ਸ਼ਿਵ ਸਿੰਗਲਾ ਅਤੇ ਜਤਿੰਦਰ ਗੋਇਲ ਸਮੇਤ ਹੋਰ ਮੈਂਬਰ ਹਾਜ਼ਰ ਰਹੇ। ਮੀਟਿੰਗ ਦੇ ਅੰਤ ਵਿੱਚ ਸਭ ਮੈਂਬਰਾਂ ਨੇ ਇੱਕਜੁਟ ਹੋ ਕੇ ਕਲੱਬ ਨੂੰ ਸੇਵਾ ਦੇ ਖੇਤਰ ਵਿੱਚ ਮਿਸਾਲ ਬਣਾਉਣ ਦਾ ਸੰਕਲਪ ਲਿਆ ਅਤੇ ਨਵੀਂ ਟੀਮ ਨੂੰ ਦਿਲੋਂ ਵਧਾਈ ਦਿੱਤੀ।

error: Content is protected !!