Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਨਗਰ ਨਿਗਮ ਬਰਨਾਲਾ ਚੋਣਾਂ ‘ਚ ਆਪ ਦੀ ਬੇਮਿਸਾਲ ਜਿੱਤ…ਨਿਗਮ ਦੇ ਪਹਿਲੇ ਮੇਅਰ ਦੀ ਕੁਰਸੀ ‘ਤੇ ਕਬਜ਼ਾ

- ਕਾਂਗਰਸ ਤੇ ਅਕਾਲੀ ਦਲ ਲਈ ਨਮੋਸ਼ੀਜਨਕ ਰਹੀਆਂ ਨਿਗਮ ਦੀਆਂ ਪਹਿਲੀਆਂ ਚੋਣਾਂ

Nirmal Pandori by Nirmal Pandori
05/29/2026
in ਬਰਨਾਲਾ ਆਸ-ਪਾਸ
Reading Time: 1 min read
A A
0
ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ ,29 ਮਈ, (ਨਿਰਮਲ ਸਿੰਘ ਪੰਡੋਰੀ)-

-ਨਗਰ ਨਿਗਮ ਬਰਨਾਲਾ ਦੀਆਂ ਪਹਿਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਬੇਮਿਸਾਲ ਜਿੱਤ ਦਰਜ ਕੀਤੀ ਹੈ। ‘ਆਪ’ ਨੇ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ 36 ਵਾਰਡਾਂ ‘ਤੇ ਜਿੱਤ ਪ੍ਰਾਪਤ ਕਰਕੇ ਮੇਅਰ ਦੀ ਕੁਰਸੀ ‘ਤੇ ਕਬਜ਼ਾ ਕਰ ਲਿਆ ਹੈ। ‌ ਨਗਰ ਨਿਗਮ ਦੀਆਂ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੇ 7 ਉਮੀਦਵਾਰ ਜਿੱਤੇ ਹਨ ਜਦਕਿ ਕਾਂਗਰਸ 2 ਸੀਟਾਂ ਤੱਕ ਹੀ ਸੀਮਤ ਰਹੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣਾਂ ਨਮੋਸ਼ੀਜਨਕ ਰਹੀਆਂ ਕਿਉਂਕਿ ਅਕਾਲੀ ਦਲ ਇਹਨਾਂ ਚੋਣਾਂ ‘ਚ ਖ਼ਾਤਾ ਵੀ ਨਹੀਂ ਖੋਲ ਸਕਿਆ। ਆਪ ਦੇ ਬਾਗੀ ਨੇਤਾ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਆਪਣੇ ਵਾਰਡ ਦਾ ਆਜ਼ਾਦ ਉਮੀਦਵਾਰ ਜਿਤਾ ਕੇ ਆਪਣੀ ਮੁੱਛ ਖੜੀ ਰੱਖੀ। ਨਗਰ ਨਿਗਮ ਦੀ ਇਹਨਾਂ ਪਹਿਲੀਆਂ ਚੋਣਾਂ ਵਿੱਚ ਕੁੱਲ 5 ਉਮੀਦਵਾਰ ਜਿੱਤੇ ਹਨ। ਆਮ ਆਦਮੀ ਪਾਰਟੀ ਦੇ ਸਾਰੇ ਦਿੱਗਜ ਨੇਤਾ ਗੁਰਜੀਤ ਸਿੰਘ ਰਾਵਣਵਾਸੀਆ, ਹਸਨਪ੍ਰੀਤ ਭਾਰਦਵਾਜ, ਰਾਜੀਵ ਲੂਬੀ, ਕੁਲਦੀਪ ਧਰਮਾ, ਸੁਖਜੀਤ ਕੌਰ ਸੁੱਖੀ, ਲਵਪ੍ਰੀਤ ਦੀਵਾਨਾ ਸਮੇਤ ਕੁਝ ਨਵੇਂ ਚਿਹਰੇ ਵੀ ਚੋਣਾਂ ਜਿੱਤੇ ਹਨ ਜਦਕਿ ਕਾਂਗਰਸ ਦੇ ਦਿੱਗਜ ਆਗੂ ਮਹੇਸ਼ ਕੁਮਾਰ ਲੋਟਾ ਤੇ ਮੱਖਣ ਸ਼ਰਮਾ ਸਮੇਤ ਕੁਝ ਚਰਚਿਤ ਚਿਹਰੇ ਇਹਨਾਂ ਚੋਣਾਂ ਵਿੱਚ ਹਾਰ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਸੋਨੀ ਜਾਗਲ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਗਰਗ ਨੀਟਾ ਦੀ ਧਰਮ ਪਤਨੀ ਮਮਤਾ ਗਰਗ ਨੇ ਇਹਨਾਂ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਅਤੇ ਧਰਮ ਸਿੰਘ ਫੌਜੀ ਨੇ ਆਪਣੀ ਪਤਨੀ ਸਮੇਤ ਦੋਵੇਂ ਸੀਟਾਂ ਜਿੱਤ ਕੇ ਇਤਿਹਾਸ ਸਿਰਜਿਆ ਹੈ। ‌ਸ਼ਹਿਰ ਦੇ ਚਰਚਿਤ ਨੇਤਾ ਹੇਮਰਾਜ ਗਰਗ ਨੇ ਆਜ਼ਾਦ ਉਮੀਦਵਾਰ ਵਜੋਂ ਡੰਕੇ ਦੀ ਚੋਟ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਜਦਕਿ ਉਹਨਾਂ ਦੇ ਰਾਹ ਵਿੱਚ ਅਨੇਕਾਂ ਤਰ੍ਹਾਂ ਦੇ ਕੰਡੇ ਵਿਛਾਏ ਗਏ। ਨਗਰ ਨਿਗਮ ਦੀਆਂ ਪਹਿਲੀਆਂ ਚੋਣਾਂ ‘ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ‘ਆਪ’ ਦੇ ਮੇਅਰ ਦੇ ਚਿਹਰੇ ‘ਤੇ ਟਿਕੀਆਂ ਹੋਈਆਂ ਹਨ। ਵੇਖਣਯੋਗ ਹੋਵੇਗਾ ਕਿ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੇਅਰ ਦੀ ਕੁਰਸੀ ਸਬੰਧੀ ਕਿਹੋ ਜਿਹੀ ਹੀ ਰਣਨੀਤੀ ਤਹਿਤ ਇਹ ਮਹੱਤਵਪੂਰਨ ਫੈਸਲਾ ਕਰਦੇ ਹਨ। ਨਗਰ ਨਿਗਮ ਬਰਨਾਲਾ ਦੀਆਂ ਇਨਾ ਪਹਿਲੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਮੈਂਬਰ ਪਾਰਲੀਮੈਂਟ ਮੀਤ ਹੇਅਰ ਦਾ ਜਿੱਥੇ ਆਪਣੇ ਕਾਡਰ ‘ਤੇ ਪਕੜ ਮਜ਼ਬੂਤ ਹੋਈ ਹੈ ਉਥੇ ਪਾਰਟੀ ਵਿੱਚ ਵੀ ਕੱਦ ਹੋਰ ਉੱਚਾ ਹੋਇਆ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼

ਅੱਜ ਧੜਕਣਾਂ ਉੱਪਰ ਥੱਲੇ…ਕੱਲ੍ਹ ਖੁੱਲ੍ਹਣਗੀਆਂ ਪੀਪੀਆਂ… ਵੱਡੇ ਆਗੂਆਂ ਦੇ ਵਾਰਡਾਂ ‘ਤੇ ਟਿਕੀਆਂ ਨਜ਼ਰਾਂ

05/28/2026
ਬਰਨਾਲਾ ਦਾ ਥੱਪੜ ਕਾਂਡ…ਲੋਕਾਂ ਦੇ ਗਲ਼ੇ ਨਹੀਂ ਉਤਰ ਰਿਹਾ ‘ਆਪ’ ਆਗੂ ਦਾ ਸਪੱਸ਼ਟੀਕਰਨ

ਬਰਨਾਲਾ ਦਾ ਥੱਪੜ ਕਾਂਡ…ਲੋਕਾਂ ਦੇ ਗਲ਼ੇ ਨਹੀਂ ਉਤਰ ਰਿਹਾ ‘ਆਪ’ ਆਗੂ ਦਾ ਸਪੱਸ਼ਟੀਕਰਨ

05/28/2026
ਜੀ.ਹੋਲੀ ਹਾਰਟ ਸਕੂਲ ਦੀ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ ਵਿੱਚ ਝੰਡੀ

ਜੀ.ਹੋਲੀ ਹਾਰਟ ਸਕੂਲ ਦੀ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ ਵਿੱਚ ਝੰਡੀ

05/27/2026
Load More
Tags: #barnalanews#malwanews #newsupdate #dailyupdate
Previous Post

ਅੱਜ ਧੜਕਣਾਂ ਉੱਪਰ ਥੱਲੇ…ਕੱਲ੍ਹ ਖੁੱਲ੍ਹਣਗੀਆਂ ਪੀਪੀਆਂ… ਵੱਡੇ ਆਗੂਆਂ ਦੇ ਵਾਰਡਾਂ ‘ਤੇ ਟਿਕੀਆਂ ਨਜ਼ਰਾਂ

Nirmal Pandori

Nirmal Pandori

Related Posts

ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼
ਬਰਨਾਲਾ ਆਸ-ਪਾਸ

ਅੱਜ ਧੜਕਣਾਂ ਉੱਪਰ ਥੱਲੇ…ਕੱਲ੍ਹ ਖੁੱਲ੍ਹਣਗੀਆਂ ਪੀਪੀਆਂ… ਵੱਡੇ ਆਗੂਆਂ ਦੇ ਵਾਰਡਾਂ ‘ਤੇ ਟਿਕੀਆਂ ਨਜ਼ਰਾਂ

by Nirmal Pandori
05/28/2026
ਬਰਨਾਲਾ ਦਾ ਥੱਪੜ ਕਾਂਡ…ਲੋਕਾਂ ਦੇ ਗਲ਼ੇ ਨਹੀਂ ਉਤਰ ਰਿਹਾ ‘ਆਪ’ ਆਗੂ ਦਾ ਸਪੱਸ਼ਟੀਕਰਨ
ਬਰਨਾਲਾ ਆਸ-ਪਾਸ

ਬਰਨਾਲਾ ਦਾ ਥੱਪੜ ਕਾਂਡ…ਲੋਕਾਂ ਦੇ ਗਲ਼ੇ ਨਹੀਂ ਉਤਰ ਰਿਹਾ ‘ਆਪ’ ਆਗੂ ਦਾ ਸਪੱਸ਼ਟੀਕਰਨ

by Nirmal Pandori
05/28/2026
ਜੀ.ਹੋਲੀ ਹਾਰਟ ਸਕੂਲ ਦੀ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ ਵਿੱਚ ਝੰਡੀ
ਬਰਨਾਲਾ ਆਸ-ਪਾਸ

ਜੀ.ਹੋਲੀ ਹਾਰਟ ਸਕੂਲ ਦੀ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ ਵਿੱਚ ਝੰਡੀ

by Nirmal Pandori
05/27/2026
ਪਿੰਡ ਅਮਲਾ ਸਿੰਘ ਵਾਲਾ ਵਿਖੇ  ਡਰੇਨ ਦੀ ਪਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ…ਨਹੀਂ ਹੋਈ ਪਛਾਣ
ਬਰਨਾਲਾ ਆਸ-ਪਾਸ

ਡਰੇਨ ਦੀ ਪਟੜੀ ‘ਤੇ ਹੋਈ ਗੁਰਵੀਰ ਦੀ ਮੌਤ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਖੋਲ੍ਹੀ ਪੋਲ

by Nirmal Pandori
05/27/2026
ਪਿੰਡ ਅਮਲਾ ਸਿੰਘ ਵਾਲਾ ਵਿਖੇ  ਡਰੇਨ ਦੀ ਪਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ…ਨਹੀਂ ਹੋਈ ਪਛਾਣ
ਬਰਨਾਲਾ ਆਸ-ਪਾਸ

ਪਿੰਡ ਅਮਲਾ ਸਿੰਘ ਵਾਲਾ ਵਿਖੇ ਡਰੇਨ ਦੀ ਪਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ…ਨਹੀਂ ਹੋਈ ਪਛਾਣ

by Nirmal Pandori
05/25/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਨਗਰ ਨਿਗਮ ਚੋਣਾਂ ਦੇ ਨਤੀਜੇ ਸੱਤਾਧਾਰੀ ਆਗੂਆਂ ਦੀ ਉਮੀਦ ਦੇ ਉਲਟ ਹੋਣਗੇ…ਮੱਖਣ ਸ਼ਰਮਾ ਤੇ ਮਹੇਸ਼ ਲੋਟਾ ਦਾ ਦਾਅਵਾ

by Nirmal Pandori
05/25/2026
Load More

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਨਗਰ ਨਿਗਮ ਬਰਨਾਲਾ ਚੋਣਾਂ ‘ਚ ਆਪ ਦੀ ਬੇਮਿਸਾਲ ਜਿੱਤ…ਨਿਗਮ ਦੇ ਪਹਿਲੇ ਮੇਅਰ ਦੀ ਕੁਰਸੀ ‘ਤੇ ਕਬਜ਼ਾ

ਅੱਜ ਧੜਕਣਾਂ ਉੱਪਰ ਥੱਲੇ…ਕੱਲ੍ਹ ਖੁੱਲ੍ਹਣਗੀਆਂ ਪੀਪੀਆਂ… ਵੱਡੇ ਆਗੂਆਂ ਦੇ ਵਾਰਡਾਂ ‘ਤੇ ਟਿਕੀਆਂ ਨਜ਼ਰਾਂ

ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ

ਬਰਨਾਲਾ ਦਾ ਥੱਪੜ ਕਾਂਡ…ਲੋਕਾਂ ਦੇ ਗਲ਼ੇ ਨਹੀਂ ਉਤਰ ਰਿਹਾ ‘ਆਪ’ ਆਗੂ ਦਾ ਸਪੱਸ਼ਟੀਕਰਨ

22 ਸਾਲ ਦੀ ਧੀ ਗੁੰਮ ਹੋ ਗਈ…ਥਾਣੇਦਾਰ ਨੇ ਲੱਭਣ ਲਈ ਬਾਪ ਤੋਂ ਮੰਗੀ ਲਏ ਰਿਸ਼ਵਤ

ਜੀ.ਹੋਲੀ ਹਾਰਟ ਸਕੂਲ ਦੀ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ ਵਿੱਚ ਝੰਡੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend