Skip to main content

Gee 98News

ਧਨੌਲੇ ਥਾਣੇ ‘ਚ ਜੋਬਨ ਰੁੱਤੇ ਜੋਬਨ ਨੇ ਚੁੱਕ ਲਿਆ ਖਤਰਨਾਕ ਕਦਮ

ਸਾਬਕਾ ਸਰਪੰਚ ਦੇ ਮੁੰਡੇ ਨੇ ਥਾਣੇ ‘ਚ ਪੀਤੀ ਸਪਰੇਅ,ਪੁਲਿਸ ‘ਤੇ ਲਗਾਏ ਦੋਸ਼

ਬਰਨਾਲਾ, 24 ਸਤੰਬਰ ( ਨਿਰਮਲ ਸਿੰਘ ਪੰਡੋਰੀ )-

-ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਰਿਸ਼ਵਤ ਸਬੰਧੀ ਜ਼ੀਰੋ ਟਾਲਰੈਂਸ ਨੀਤੀ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪ੍ਰੰਤੂ ਅਸਲ ਹਾਲਾਤ ਇਹ ਹਨ ਕਿ ਬਿਨਾਂ ਰਿਸ਼ਵਤ ਤੋਂ ਕਿਧਰੇ ਕੋਈ ਕੰਮ ਹੋ ਨਹੀਂ ਰਿਹਾ, ਇਥੋਂ ਤੱਕ ਕਿ ਪੁਲਿਸ ਥਾਣਿਆਂ ਵਿੱਚ ਕੰਮ ਕਰਵਾਉਣ ਲਈ ਜਦੋਂ ਪੀੜਤਾਂ ਤੋਂ ਰਿਸ਼ਵਤ ਨਹੀਂ ਦਿੱਤੀ ਜਾਂਦੀ ਤਾਂ ਪੁਲਿਸ ਵਾਲਿਆਂ ਵੱਲੋਂ ਪੀੜਤਾਂ ਨੂੰ ਹੀ ਜ਼ਲੀਲ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਪੀੜ੍ਹਤ ਵਿਅਕਤੀ ਆਪਣੀ ਜੀਵਨ ਲੀਲਾ ਖ਼ਤਮ ਕਰਨ ਵਰਗਾ ਖ਼ਤਰਨਾਕ ਕਦਮ ਵੀ ਚੁੱਕ ਲੈਂਦੇ ਹਨ। ਅਜਿਹਾ ਇੱਕ ਤਾਜ਼ਾ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਭੱਠਲਾਂ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਪੱਪੂ ਦੇ ਮੁੰਡੇ ਜੋਬਨ ਸਿੰਘ ਨੇ ਥਾਣੇ ਅੰਦਰ ਹੀ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਯਤਨ ਕੀਤਾ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਹ ਬਰਨਾਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਬਨ ਦੀ ਕਾਰ ਕਈ ਦਿਨ ਪਹਿਲਾਂ ਅੱਗ ਲੱਗਣ ਕਾਰਨ ਮੱਚ ਗਈ ਸੀ ਜਿਸ ਦੀ DDR ਕਟਾਉਣ ਸਬੰਧੀ ਕਈ ਦਿਨਾਂ ਤੋਂ ਜੋਬਨ ਥਾਣੇ ਦੇ ਗੇੜੇ ਮਾਰ ਰਿਹਾ ਪ੍ਰੰਤੂ ਥਾਣੇ ਦੇ ਮੁਨਸ਼ੀ ਵੱਲੋਂ ਬਣਦੀ ਕਾਰਵਾਈ ਕਰਨ ਵਿੱਚ ਆਨਾਕਾਨੀ ਕੀਤੀ ਜਾ ਰਹੀ ਸੀ। ਜੋਬਨ ਨੇ ਸਪਰੇ ਪੀਣ ਤੋਂ ਪਹਿਲਾਂ ਵੀ ਵਾਇਰਲ ਵੀਡੀਓ ਵਿੱਚ ਥਾਣੇ ਦੇ ਮੁਨਸ਼ੀ ਪੰਮੇ ‘ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਉਸਨੂੰ ਥਾਣੇ ‘ਚ ਜ਼ਲੀਲ ਕਰਨ ਦੇ ਦੋਸ਼ ਵੀ ਲਗਾਏ ਹਨ। ਵਾਇਰਲ ਵੀਡੀਓ ਵਿੱਚ ਜੋਬਨ ਸ਼ਰੇਆਮ ਦੱਸ ਰਿਹਾ ਕਿ ਉਹ ਇਸ ਮਾਮਲੇ ‘ਚ ਡੀਡੀਆਰ ਕਟਵਾਉਣ ਸਬੰਧੀ ਪਿੰਡ ਦੀ ਪੰਚਾਇਤ ਨੂੰ ਲੈ ਕੇ ਵੀ ਥਾਣੇ ਗਿਆ ਪ੍ਰੰਤੂ ਪੰਚਾਇਤ ਦੇ ਸਾਹਮਣੇ ਹੀ ਮੁਨਸ਼ੀ ਨੇ ਉਸਨੂੰ ਜ਼ਲੀਲ ਕੀਤਾ ਅਤੇ ਦੁਰਵਿਹਾਰ ਕੀਤਾ ਜਿਸ ਤੋਂ ਅੱਕ ਕੇ ਉਸਨੇ ਸਪਰੇਅ ਪੀ ਕੇ ਆਪਣੀ ਜ਼ਿੰਦਗੀ ਖ਼ਤਮ ਕਰਨ ਵਰਗਾ ਖ਼ਤਰਨਾਕ ਕਦਮ ਚੁੱਕਿਆ ਅਤੇ ਉਹ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਅਧੀਨ ਹੈ। ਭਾਵੇਂ ਕਿ ਥਾਣੇ ਅੰਦਰ ਸਪਰੇਅ ਪੀਣ ਵਾਲੇ ਨੌਜਵਾਨ ਨੇ ਪੁਲਿਸ ‘ਤੇ ਦੋਸ਼ ਲਗਾਏ ਹਨ ਪਰੰਤੂ ਅਸਲ ਸੱਚਾਈ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਕਿ ਵਾਕਏ ਹੀ ਇਹ ਮਾਮਲਾ ਗੱਡੀ ਸੜਨ ਦੀ ਡੀਡੀਆਰ ਨੂੰ ਸੰਬੰਧਿਤ ਹੈ ਜਾਂ ਫਿਰ ਕੁਝ ਹੋਰ ਕਹਾਣੀ ਹੈ।
ਫੋਟੋ ਕੈਪਸ਼ਨ- ਜੋਬਨ ਦੀ ਤਸਵੀਰ

Gee98 Ads
error: Content is protected !!