Gee 98News

ਨਹਿਰੂ ਯੁਵਾ ਕੇਂਦਰ ਵੱਲੋਂ ਜਲ ਸੰਭਾਲ ਜਾਗਰੂਕਤਾ ਕੈਂਪ ਲਗਾਇਆ

ਬਰਨਾਲਾ, 22 ਫ਼ਰਵਰੀ (ਅਵਤਾਰ ਸਿੰਘ ਜੱਸਲ) : ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਤਹਿਤ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਆਜ਼ਾਦ ਸਪੋਰਟਸ ਅਤੇ ਵੈਲਫੇਅਰ ਕਲੱਬ ਪਿੰਡ ਕਾਲੇਕੇ ਦੇ ਸਹਿਯੋਗ ਨਾਲ ਜਲ ਜਾਗਰਣ ਟਰੇਨਿੰਗ ਕੈਂਪ ਲਾਇਆ ਗਿਆ। ਇਸ ਮੌਕੇ ਜ਼ਿਲਾ ਯੂਥ ਅਫਸਰ ਮੈਡਮ ਓਮਕਾਰ ਸਵਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਣੀ ਸਾਡਾ ਜੀਵਨ ਹੈ। ਧਰਤੀ ‘ਤੇ ਤਿੰਨ ਚੌਥਾਈ ਹਿੱਸਾ ਜਲ ਹੈ,ਪਰ ਪੀਣਯੋਗ ਪਾਣੀ ਬਹੁਤ ਘੱਟ ਹੈ , ਸਾਨੂੰ ਪਾਣੀ ਦੀ ਪੂਰੀ ਬੱਚਤ ਕਰਨੀ ਚਾਹੀਦੀ ਹੈ । ਪਾਣੀ ਬਚਾ ਕੇ ਅਸੀ ਆਮ ਜ਼ਿੰਦਗੀ ਅਤੇ ਵਾਤਾਵਰਨ ਨੂੰ ਬਚਾ ਸਕਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਨਵਰਾਜ ਸਿੰਘ ਵੱਲੋਂ ਪਾਣੀ ਦੀ ਬੱਚਤ ਲਈ ਸਹੁੰ ਵੀ ਚੁਕਾਈ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਪਰਗਟ ਸਿੰਘ, ਅੰਮਿ੍ਤ ਸਿੰਘ, ਮਾਸਟਰ ਰਾਜਵੀਰ ਸਿੰਘ ਅਤੇ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਜਸਪ੍ਰੀਤ ਸਿੰਘ, ਸਾਜਨ ਸਿੰਘ, ਜਗਦੀਸ ਸਿੰਘ ਆਦਿ ਵੀ ਹਾਜ਼ਰ ਸਨ ।

error: Content is protected !!