Gee 98News

ਭਾਰਤ ਮੋਦੀ ਦੇ ਹੱਕ ‘ਚ ਐਸਐਸਪੀ ਨੂੰ ਮਿਲਿਆ ਸ਼ਹਿਰੀਆਂ ਦਾ ਇਕ ਵਫ਼ਦ

-ਮਾਮਲਾ ਸੋਸ਼ਲ ਮੀਡੀਆ ਉੱਪਰ ਇਤਰਾਜ਼ਯੋਗ ਪੋਸਟ ਪਾਉਣ ਦਾ

ਬਰਨਾਲਾ 16 ਸਤੰਬਰ (ਨਿਰਮਲ ਸਿੰਘ ਪੰਡੋਰੀ)-

-ਸਥਾਨਕ ਸ਼ਹਿਰ ਦੀ ਰਾਮਬਾਗ ਕਮੇਟੀ ਦੇ ਪ੍ਰਧਾਨ ਭਾਰਤ ਮੋਦੀ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਪਾਈ ਅਪਸ਼ਬਦਾਂ ਨਾਲ ਭਰੀ ਹੋਈ ਇੱਕ ਪੋਸਟ ਨਾਲ ਸ਼ਹਿਰ ਦਾ ਮਾਹੌਲ ਇਕ ਵਾਰ ਫਿਰ ਗਰਮਾ ਗਿਆ ਹੈ। ਜ਼ਿਕਰਯੋਗ ਹੈ ਕਿ ਰਾਮਲੀਲਾ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਦੇ ਰੇੜਕੇ ਨੇ ਵੀ ਸ਼ਹਿਰ ਦਾ ਮਾਹੌਲ ਤਣਾਅਪੂਰਨ ਕਰ ਦਿੱਤਾ ਸੀ ਜਦ ਸੱਤਾਧਾਰੀ ਧਿਰ ਦੇ ਇਕ ਹਮਾਇਤੀ ਨੇ ਪ੍ਰਧਾਨਗੀ ‘ਤੇ ਕਬਜ਼ਾ ਕਰ ਲਿਆ ਸੀ ਅਤੇ ਦੂਜੇ ਪਾਸੇ ਭਾਰਤ ਮੋਦੀ ਦੀ ਹਮਾਇਤ ਵਿੱਚ ਵੀ ਸ਼ਹਿਰ ਵਾਸੀ ਖੜ੍ਹ ਗਏ ਸਨ ਪ੍ਰੰਤੂ ਕੁਝ ਦਿਨਾਂ ਬਾਅਦ ਭਾਰਤ ਮੋਦੀ ਨੇ ਰਾਮਲੀਲਾ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਨਾਲ ਰਾਮਲੀਲਾ ਕਮੇਟੀ ਵਿਵਾਦ ਲਗਪਗ ਖ਼ਤਮ ਹੋ ਗਿਆ ਸੀ ਪ੍ਰੰਤੂ ਸੋਸ਼ਲ ਮੀਡੀਆ ਉੱਪਰ ਘੁੰਮ ਰਹੀ ਭਾਰਤ ਮੋਦੀ ਦੀ ਨਿੱਜੀ ਜ਼ਿੰਦਗੀ ਪ੍ਰਤੀ ਇਤਰਾਜ਼ਯੋਗ ਸ਼ਬਦਾਂ ਨਾਲ ਭਰੀ ਇਕ ਪੋਸਟ ਨੇ ਵਿਵਾਦਤ ਪੁਰਾਣੀ ਕਹਾਣੀ ਫੇਰ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ਉੱਪਰ ਭਾਰਤ ਮੋਦੀ ਬਾਰੇ ਘੁੰਮ ਰਹੀ ਇਸ ਪੋਸਟ ਦੀ ਇਬਾਰਤ ‘ਤੇ ਇਤਰਾਜ਼ ਕਰਦੇ ਹੋਏ ਭਾਜਪਾ,ਕਾਂਗਰਸ ਅਤੇ ਅਕਾਲੀ ਦਲ ਦੇ ਮੁੱਖ ਆਗੂਆਂ ਸਮੇਤ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਤੇ ਵਿੱਦਿਅਕ ਸੰਸਥਾਵਾਂ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਨੂੰ ਮਿਲਕੇ ਪੋਸਟ ਪਾਉਣ ਵਾਲੇ ਵਿਅਕਤੀਆਂ ਦੀ ਸ਼ਨਾਖਤ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਇਕ ਲਿਖਤੀ ਸ਼ਿਕਾਇਤ ਵੀ ਭਾਰਤ ਮੋਦੀ ਵੱਲੋਂ ਐਸਐਸਪੀ ਨੂੰ ਦਿੱਤੀ ਗਈ ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸਐੱਸਪੀ ਸੰਦੀਪ ਕੁਮਾਰ ਨੇ ਦਰਖਾਸਤ ਐਸ ਪੀ (ਡੀ) ਨੂੰ ਮਾਰਕ ਕਰਕੇ ਬਣਦੀ ਕਾਰਵਾਈ ਕਰਨ ਲਈ ਕਿਹਾ। ਸ੍ਰੀ ਭਾਰਤ ਮੋਦੀ ਦੇ ਨਾਲ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਣ ਵਾਲੇ ਇਸ ਵਫ਼ਦ ਵਿੱਚ ਭਾਜਪਾ ਆਗੂ ਧੀਰਜ ਕੁਮਾਰ ਦੱਦਾਹੂਰ,ਕਾਂਗਰਸੀ ਆਗੂ ਮੱਖਣ ਸ਼ਰਮਾ,ਅਕਾਲੀ ਆਗੂ ਸੰਜੀਵ ਸ਼ੋਰੀ ਚੇਅਰਮੈਨ ਅਸ਼ੋਕ ਕੁਮਾਰ ਮਿੱਤਲ, ਪੰਡਤ ਸ਼ਿਵ ਕੁਮਾਰ,ਵਿਜੈ ਭਦੌਡ਼ੀਆ ਪ੍ਰਧਾਨ ਗਊਸ਼ਾਲਾ ਭਦੌੜ, ਰਾਜੀਵ ਮਿੱਤਲ ਪ੍ਰਧਾਨ ਭਾਰਤੀ ਮਹਾਂਵੀਰ ਦਲ,ਅਸ਼ੋਕ ਕੁਮਾਰ ਗਰੀਨ ਕਲੋਨੀ ਵਾਲੇ, ਦੀਪਕ ਸੋਨੀ ਆਸਥਾ ਕਲੋਨੀ, ਕੇਵਲ ਕ੍ਰਿਸ਼ਨ ਪ੍ਰਧਾਨ ਐਲ ਬੀ ਐਸ ਕਾਲਜ, ਬਸੰਤ ਕੁਮਾਰ ਪ੍ਰਧਾਨ ਗੀਤਾ ਭਵਨ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ , ਪੱਤਰਕਾਰ ਵਿਵੇਕ ਸਿੰਧਵਾਨੀ, ਰਵਿੰਦਰ ਰਵੀ, ਸਤਪਾਲ ਸੱਤਾ, ਰਾਜਿੰਦਰ ਗਾਰਗੀ, ਠੇਕੇਦਾਰ ਬੀਰਬਲ ਦਾਸ, ਰਾਜ ਧੌਲਾ, ਰਾਕੇਸ਼ ਬਬਲੂ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।

Gee98 Ads
error: Content is protected !!