Skip to main content

Gee 98News

ਆਪ ਵਿਧਾਇਕ ਦੇ ਟਿਕਾਣਿਆਂ ’ਤੇ ਏਸੀਬੀ ਦੀ ਰੇਡ, ਹਥਿਆਰ ਤੇ ਕੈਸ਼ ਬਰਾਮਦ

ਨਵੀ ਦਿੱਲੀ –

ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕਾਂ ਉੱਪਰ ਕੇਂਦਰੀ ਏਜੰਸੀਆਂ ਦਾ ਸਿਕੰਜਾ ਕਸਦਾ ਜਾ ਰਿਹਾ ਹੈ। ਦਿੱਲੀ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਐਂਟੀ ਕੁਰੱਪਸ਼ਨ ਬਿਊਰੋ ਦੇ ਰਾਡਾਰ ’ਤੇ ਹਨ। ਐਂਟੀ ਕੁਰੱਪਸ਼ਨ ਬਿਊਰੋ ਵੱਲੋਂ ਵਿਧਾਇਕ ਅਮਾਨਤੁੱਲਾ ਖਾਨ ਦੇ ਕਈ ਟਿਕਾਣਿਆਂ ਉੱਪਰ ਛਾਪੇਮਾਰੀ ਕੀਤੀ ਗਈ ਅਤੇ ਮਿਲੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਛਾਪੇਮਾਰੀ ਦੌਰਾਨ ਜਾਂਚ ਟੀਮ ਨੇ ਅਮਾਨਤੁੱਲਾ ਖਾਨ ਤੋਂ ਪੁੱਛਗਿਛ ਵੀ ਕੀਤੀ ਹੈ। ਖ਼ਬਰ ਹੈ ਕਿ ਐਂਟੀ ਕੁਰੱਪਸਨ ਬਿਊਰੋ ਨੂੰ ਛਾਪੇਮਾਰੀ ਦੌਰਾਨ ਅਮਾਨਤੁੱਲਾ ਖਾਨ ਦੇ ਬਿਜਨਿਸ਼ ਪਾਰਟਨਰ ਹਾਮਿਦ ਅਲੀ ਦੇ ਘਰ ਤੋਂ ਇੱਕ ਹਥਿਆਰ ਵੀ ਬਰਾਮਦ ਹੋਇਆ ਹੈ ਅਤੇ 12 ਲੱਖ ਰੁਪਏ ਕੈਸ਼ ਵੀ ਮਿਲਿਆ ਹੈ।

error: Content is protected !!