Gee 98News

ਅਮਰੀਕਾ ’ਚ ਪੰਜਾਬੀ ਮੂਲ ਦੇ ਇੱਕ ਪਰਿਵਾਰ ਦੇ ਚਾਰ ਜੀਆਂ ਦਾ ਕਤਲ

ਬਰਨਾਲਾ, 06 ਅਕਤੂਬਰ (ਨਿਰਮਲ ਸਿੰਘ ਪੰਡੋਰੀ) :

ਅਮਰੀਕਾ ਵਿੱਚ ਕੁਝ ਦਿਨ ਪਹਿਲਾਂ ਅਗਵਾ ਕੀਤੇ ਪੰਜਾਬੀ ਮੂਲ ਦੇ ਇੱਕ ਪਰਿਵਾਰ ਦੇ ਚਾਰ ਜੀਆਂ ਦਾ ਕਤਲ ਹੋਣ ਦੀ ਮਾੜੀ ਖ਼ਬਰ ਹੈ। ਇਹ ਪਰਿਵਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਕਸਬੇ ਨਾਲ ਸੰਬੰਧਿਤ ਸੀ ਜਿਸ ਨੂੰ ਇੱਕ ਅਗਵਾਕਾਰ ਨੇ ਬੰਦੂਕ ਦੀ ਨੋਕ ’ਤੇ ਅਗਵਾ ਕਰ ਲਿਆ ਸੀ। ਕਤਲ ਹੋਏ ਇਸ ਪਰਿਵਾਰ ਵਿੱਚ ਪਰਿਵਾਰ ਦਾ ਮੁਖੀ, ਉਸ ਦਾ ਭਰਾ, ਪਤਨੀ ਅਤੇ ਇੱਕ ਬੱਚੀ ਸ਼ਾਮਲ ਸੀ। ਇਹ ਵੀ ਇਤਫਾਕ ਹੈ ਕਿ ਇਨ੍ਹਾਂ ਪਿਤਾ ਅਗਵਾ ਦੀ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਆਇਆ ਸੀ। ਇਹ ਵੀ ਜਾਣਕਾਰੀ ਹੈ ਕਿ ਅਗਵਾਕਾਰ ਨੇ ਪਰਿਵਾਰ ਦਾ ਏਟੀਐਮ ਵਰਤ ਕੇ ਕੁਝ ਪੈਸੇ ਵੀ ਕਢਵਾਏ ਅਤੇ ਉਨ੍ਹਾਂ ਦੇ ਵਾਹਨ ਨੂੰ ਅੱਗ ਲਗਾ ਕੇ ਸਾੜ ਦਿੱਤਾ ਤੇ ਉਸ ਤੋਂ ਬਾਅਦ ਇੱਕ ਫਾਰਮ ਹਾਊੁਸ ’ਤੇ ਖੇਤਾਂ ਵਿੱਚ ਕਤਲ ਕਰ ਦਿੱਤਾ। ਪੁਲਿਸ ਨੇ ਫਾਰਮ ਹਾਊਸ ਤੋਂ ਚਾਰੇ ਲਾਸ਼ਾਂ ਨੂੰ ਬਰਾਮਦ ਕਰ ਲਿਆ ਹੈ ਅਤੇ ਇੱਕ ਸ਼ੱਕੀ ਵਿਅਕਤੀ ਨੂੰ ਵੀ ਗਿ੍ਫਤਾਰ ਕੀਤਾ ਹੈ। ਪੁਲਿਸ ਵੱਲੋਂ ਗਿ੍ਫ਼ਤਾਰ ਇਸ ਵਿਅਕਤੀ ਨੇ ਪਹਿਲਾਂ ਵੀ ਇਸੇ ਤਰਾਂ ਇੱਕ ਪਰਿਵਾਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਕੇਸ ਵਿੱਚੋਂ ਉਹ ਜੇਲ ‘ਚੋਂ ਪੈਰੋਲ ’ਤੇ ਬਾਹਰ ਆਇਆ ਸੀ।

error: Content is protected !!