Gee 98News

ਲੁਧਿਆਣਾ ਬੰਬ ਧਮਾਕੇ ਦਾ ਮੁੱਖ ਦੋਸ਼ੀ ਦਿੱਲੀ ਏਅਰਪੋਰਟ ਤੋਂ ਕਾਬੂ

ਚੰਡੀਗੜ੍ਹ 2 ਦਸੰਬਰ ( ਨਿਰਮਲ ਸਿੰਘ ਪੰਡੋਰੀ)-

ਲੁਧਿਆਣਾ ਕੋਰਟ ਕੰਪਲੈਕਸ ਚ ਕੁਝ ਮਹੀਨੇ ਪਹਿਲਾਂ ਹੋਏ ਬੰਬ ਬਲਾਸਟ ਦੇ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਹੈਪੀ ਨੂੰ NIA ਦੀ ਟੀਮ ਨੇ ਮਲੇਸ਼ੀਆ ਤੋਂ ਪਰਤਦੇ ਹੋਏ ਦਿੱਲੀ ਏਅਰਪੋਰਟ ਤੋ ਗ੍ਰਿਫਤਾਰ ਕੀਤਾ । ਹਰਪ੍ਰੀਤ ਸਿੰਘ ਦੇ ਸਿਰ NIA ਨੇ 10 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਸੀ । ਹਰਪ੍ਰੀਤ ਸਿੰਘ ਦੇ ਖਿਲਾਫ ਗੈਰ-ਜ਼ਮਾਨਤੀ ਵਰੰਟ ਅਤੇ ਲੁਕ-ਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਸੀ । ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ‘ਚ ਇਕ ਜਣੇ ਦੀ ਮੌਤ ਅਤੇ 6 ਜ਼ਖਮੀ ਹੋ ਗਏ ਸਨ । ਪੁਲਿਸ ਅਤੇ ਭਾਰਤੀ ਏਜੰਸੀਆਂ ਇਸ ਕਾਰਵਾਈ ਨੂੰ ਅੱਤਵਾਦੀ ਗਤੀਵਿਧੀ ਮੰਨਦੇ ਜਾਂਚ ਕਰ ਰਹੇ ਸਨ ਜਿਸ ਤਹਿਤ ਹਰਪ੍ਰੀਤ ਸਿੰਘ ਹੈਪੀ ਨਾਮਜ਼ਦ ਕੀਤਾ ਗਿਆ ਸੀ । ਹਰਪ੍ਰੀਤ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਹਿੰਦੀ ਕਲਾਂ ਦਾ ਰਹਿਣ ਵਾਲਾ ਹੈ । ਪੁਲਿਸ ਅਨੁਸਾਰ ਮਲੇਸ਼ੀਆ ਗਏ ਹਰਪ੍ਰੀਤ ਸਿੰਘ ਨੇ ਲੁਧਿਆਣਾ ਬੰਬ ਬਲਾਸਟ ਲਈ ਵਿਸਫੋਟਕ ਪਦਾਰਥ ਦਾ ਇੰਤਜ਼ਾਮ ਕੀਤਾ ਜਿਸ ਨੂੰ ਪਾਕਿਸਤਾਨ ਬੈਠੇ ਉਸਦੇ ਸਹਿਯੋਗੀਆਂ ਨੇ ਭਾਰਤ ਪਹੁੰਚਾਇਆ ਸੀ ਸੋ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਬਲਾਸਟ ‘ਚ ਵਰਤਿਆ ਗਿਆ ਸੀ।

error: Content is protected !!