Gee 98News

ਪਸ਼ੂ ਪਾਲਣ ਵਿਭਾਗ ਅਤੇ ਪੁਲਿਸ ਨੇ ਰੁਕਵਾਈਆਂ ਬਲਦਾਂ ਦੀਆਂ ਦੌੜਾਂ

ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਅਤੇ ਪੁਲਿਸ ਨੇ ਰੁਕਵਾਈਆਂ ਬਲਦਾਂ ਦੀਆਂ ਦੌੜਾਂ

ਲੁਧਿਆਣਾ-ਕਸਬਾ ਡੇਹਲੋਂ ਦੇ ਨਜ਼ਦੀਕ ਪਿੰਡ ਸ਼ੰਕਰ ਵਿੱਚ ਬਲਦਾਂ ਦੀਆਂ ਦੌੜਾਂ ਸਬੰਧੀ ਟੂਰਨਾਮੈਂਟ ਦੀ ਭਿਣਕ ਲੱਗਦੇ ਹੀ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਟੂਰਨਾਮੈਂਟ ਬੰਦ ਕਰਵਾਇਆ। ਪਸ਼ੂ ਪ੍ਰੇਮੀਆਂ ਵੱਲੋਂ ਪਿੰਡ ਸੰਕਰ ਵਿਚ ਬਲਦਾਂ ਦੀਆਂ ਦੌੜਾਂ ਕਰਵਾਏ ਜਾਣ ਸਬੰਧੀ ਜਦ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਤਾਂ ਤੁਰੰਤ ਪੁਲਿਸ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਅਤੇ ਇਸ ਟੀਮ ਨੇ ਟੂਰਨਾਮੈਂਟ ਬੰਦ ਕਰਵਾਇਆ। ਅਧਿਕਾਰੀਆਂ ਨੇ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਭਵਿੱਖ ਵਿੱਚ ਵੀ ਅਜਿਹਾ ਟੂਰਨਾਮੈਂਟ ਕਰਵਾਉਣ ਸਬੰਧੀ ਚੇਤਾਵਨੀ ਦਿਤੀ। ਜ਼ਿਕਰਯੋਗ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਬਲਦਾਂ ਦੀਆਂ ਦੌੜਾਂ ਅਤੇ ਪਸ਼ੂਆਂ ਨਾਲ ਸਬੰਧਤ ਹੋ ਰਹੀਆਂ ਖੇਡਾਂ ਕਰਵਾਉਣ ‘ਤੇ ਪਾਬੰਦੀ ਲਗਾਈ ਹੋਈ ਹੈ ਜੋ ਪਸ਼ੂਆਂ ਉਪਰ ਜ਼ੁਲਮਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਪਰਮਦੀਪ ਸਿੰਘ ਨੇ ਕਿਹਾ ਕਿ ਕੁਝ ਪਸ਼ੂ ਪ੍ਰੇਮੀਆਂ ਨੇ ਪਿੰਡ ਸ਼ੰਕਰ ‘ਚ ਬਲਦਾਂ ਦੀਆਂ ਦੌੜਾਂ ਕਰਵਾਉਣ ਸਬੰਧੀ ਸੂਚਨਾ ਦਿਤੀ ਸੀ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ‘ਤੇ ਪੁੱਜ ਕੇ ਟੂਰਨਾਮੈਂਟ ਬੰਦ ਕਰਵਾਇਆ ਗਿਆ।

–ਫਾਈਲ ਫੋਟੋ

Gee98 Ads
error: Content is protected !!