Gee 98News

-13 ਸਾਲਾਂ ਤੋਂ ਨੌਕਰੀ ਕਰ ਰਹੇ ਮੁਲਾਜ਼ਮਾਂ ਨੂੰ ਜਬਰੀ ਲਾਂਭੇ ਕਰਨ ਦੀ ਤਿਆਰੀ

ਮੀਤ ਹੇਅਰ ਦੀ ਕੋਠੀ ਸਾਹਮਣੇ ਸਾਰੀ ਰਾਤ ਦੇਣਗੇ ਧਰਨਾ

ਬਰਨਾਲਾ 17 ਦਸੰਬਰ (ਨਿਰਮਲ ਸਿੰਘ ਪੰਡੋਰੀ)-

Gee98 Ads

ਜਦੋਂ ਆਮ ਆਦਮੀ ਪਾਰਟੀ ਸੱਤਾ ਚੋ ਬਾਹਰ ਸੀ,ਉਸ ਵੇਲੇ ਭਗਵੰਤ ਮਾਨ ਨੇ ਕਿਹਾ ਕਿ “ਆਪ” ਸੱਤਾ ਆਉੰਦਿਆ ਹੀ ਪਹਿਲਾਂ ਕੰਮ ਪੰਜਾਬ ਨੌਜਵਾਨਾਂ ਦੇ ਲਈ ਉਹ ਹਰਾ ਪਿੰਨ ਚਲਾਉਣਗੇ ਭਾਵ ਨੌਕਰੀਆਂ ਦੇਣਗੇ ਪਰ ਜਦੋਂ ਤੋਂ ‘ਆਪ’ ਦੀ ਪੰਜਾਬ ਚ ਸਰਕਾਰ ਆਈ ਹੈ,ਉਦੋੰ ਤੋਂ ਹੀ ਕਈ ਮਹਿਕਮਿਆਂ ਦੇ ਮੁਲਾਜ਼ਮ ਤਨਖਾਹ ਲਈ ਧਰਨੇ ਦੇ ਰਹੇ ਹਨ ਤੇ ਦੂਜੇ ਪਾਸੇ ਡਿਪਟੀ ਕਮਿਸ਼ਨਰ ਦਫ਼ਤਰਾਂ ‘ਚ ਪਿਛਲੇ 13 -18ਸਾਲਾਂ ਤੋਂ ਕੰਮ ਕਰ ਰਹੇ ਹਨ,ਉਨ੍ਹਾਂ ਦੀ ਪੱਕੀ ਛੁੱਟੀ ਕਰਨ ਲਈ ਸਰਕਾਰ ਨੇ ਤਿਆਰੀ ਕਰ ਲਈ ਹੈ, ਇਹ ਵਿਚਾਰ ਡੀਸੀ ਦਫ਼ਤਰ ਬਰਨਾਲਾ ਵਿੱਚ ਪਿਛਲੇ ਕਈ ਸਾਲਾਂ ਤੋਂ ਨੌਕਰੀ ਕਰ ਰਹੇ ਆਊਟਸੋਰਸ ਕਾਮਿਆਂ ਦੇ ਹਨ ਜਿਨ੍ਹਾਂ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਨੌਕਰੀ ਤੋਂ ਕੱਢਣ ਦੇ ਹੁਕਮ ਦਿੱਤੇ ਗਏ ਹਨ। ਜਿਲ੍ਹਾ ਬਰਨਾਲਾ ਦੇ ਡੀਸੀ ਦਫ਼ਤਰ ਵਿਖੇ ਨੌਕਰੀ ਕਰ ਰਹੀ ਰਮਨਪ੍ਰੀਤ ਕੌਰ ਮਾਨ ਅਤੇ ਵੀਰਪਾਲ ਕੌਰ ਨੇ ਕਿਹਾ ਕਿ ਉਹ ਪਿਛਲੇ 13 ਸਾਲਾਂ ਤੋਂ ਨਿਗੂਣੀ ਜਿਹੀ ਤਨਖਾਹ ‘ਤੇ ਲੋਕਾਂ ਦੀ ਸੇਵਾ ਲਈ ਸੇਵਾਵਾਂ ਦੇ ਰਹੇ ਹਨ ਤੇ ਹੁਣ ਜਦੋ ਪੱਕੇ ਰੁਜ਼ਗਾਰ ਦੀ ਵਾਰੀ ਆਈ ਤਾਂ ਬਦਲਾਵ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਘਰਾਂ ‘ਚ ਬਲ ਰਹੇ ਚੁੱਲੇ ਠੰਢੇ ਕਰਨ ਲਈ ਹਰਾ ਪਿੰਨ ਚਲਾ ਦਿੱਤਾ ਹੈ ਭਾਵ ਡਿਪਟੀ ਕਮਿਸ਼ਨਰ ਬਰਨਾਲਾ ਨੇ ਉਨ੍ਹਾਂ ਨੂੰ ਬੁਲਾ ਕਿਹਾ ਕਿ ਮੁੱਖ ਮੰਤਰੀ ਸਾਹਿਬ ਦਾ ਆਦੇਸ਼ ਹੈ ਕਿ ਉਨ੍ਹਾਂ ਦੀ ਨੌਕਰੀ ਹਰ ਹੀਲੇ ਛੱਡਣੀ ਪਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਹਨਾਂ ਦੀ ਗਿਣਤੀ 130 ਹੈ ਤੇ ਬਰਨਾਲਾ ਵਿੱਚ 24 ਬੰਦੇ ਨੌਕਰੀ ਕਰ ਰਹੇ ਹਨ।ਰਮਨਪ੍ਰੀਤ ਕੌਰ ਮਾਨ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਆਪਣੇ ਮਸਲੇ ਲਈ ਚੋਣਾਂ ਤੋ ਪਹਿਲਾਂ ਮੌਜੂਦਾ ਮੁੱਖ ਮੰਤਰੀ ਨੂੰ ਮੰਗ ਪੱਤਰ ਦੇ ਕੇ ਆਪਣੀ ਗੱਲ ਦੱਸੀ ਸੀ ਪਰ ਭਗਵੰਤ ਮਾਨ ਕੀਤੇ ਵਾਅਦੇ ਤੋ ਮੁਕਰ ਗਏ, ਜਿੱਥੋ ਇਹਨਾਂ ਦੀ ਦੂਜੀਆਂ ਰਾਜਨੀਤਕ ਧਿਰਾਂ ਵਾਂਗ ਹੀ ਬੇਈਮਾਨੀ ਸਾਹਮਣੇ ਆਈ ਹੈ।ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ,ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਮੀਟਿੰਗ ਕਰਕੇ ਆਪਣੀਆਂ ਮੰਗਾਂ ਬਾਰੇ ਦੱਸਿਆ ਸੀ ਪਰ ਕਿਸੇ ਦੇ ਕੰਮ ‘ਤੇ ਜੂੰਅ ਨਹੀ ਸਰਕੀ ਸਗੋ ਸਾਡਾ ਰਹਿੰਦਾ ਖੂੰਹਦਾ ਰੁਜ਼ਗਾਰ ਖਾਹ ਗਏ। ਰਮਨਪ੍ਰੀਤ ਕੌਰ ਮਾਨ,ਵੀਰਪਾਲ ਕੌਰ ਦਾ ਕਹਿਣਾ ਹੈ ਕਿ ਪੰਜਾਬ ਨੂੰ ਖੁਸ਼ਹਾਲ ਕਰਨ ਦਾ ਵਾਅਦਾ ਕਰਕੇ ਸੱਤਾ ‘ਚ ਆਈ ਪੰਜਾਬ ਸਰਕਾਰ,ਜਿੱਥੇ ਇੱਕ ਪਾਸੇ “ਲਤੀਫ਼ਪੁਰਾ ਆਦਿ ਥਾਵਾਂ ‘ਤੇ ਲੋਕਾਂ ਦੇ ਘਰ ਢਾਹ ਕੇ ਰਹਿਣ ਬਸੇਰਾ ਖੋਹ ਰਹੀ ਹੈ ਤੇ ਦੂਜੇ ਪਾਸੇ ਸਾਡੇ ਤੋ ਰੁਜ਼ਗਾਰ ਖੋਹ ਘਰਾਂ ਨੂੰ ਆਰਥਿਕ ਤੌਰ ‘ਤੇ ਡਾਵਾਂਡੋਲ ਕਰ ਰਹੀ ਹੈ,ਜਿਸ ਕਰਕੇ ਸਰਕਾਰ ਦਾ ਬਦਲਾਵ ਵਾਲਾ ਮਖੌਟਾ ਲਹਿ ਗਿਆ ।ਸਰਕਾਰ ਦੀਆਂ ਇਹਨਾਂ ਗਲਤ ਨੀਤੀਆਂ ਖਿਲਾਫ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਵਾਰ ਵਾਰ ਮੁੱਕਰਨ ਕਾਰਨ ਜ਼ਿਲ੍ਹਾ ਬਰਨਾਲਾ,ਮਲੇਰਕੋਟਲਾ,ਬਠਿੰਡਾ,ਮਾਨਸਾ ਦੇ ਕੱਚੇ ਕਾਮਿਆਂ ਨੇ 17-18 ਦਸੰਬਰ ਦੀ ਰਾਤ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਰਾਤ ਭਰ ਦਾ ਧਰਨਾ ਦੇਣ ਦਾ ਪਰੋਗਰਾਮ ਉਲੀਕਿਆ ਹੈ।

Leave a Reply

Your email address will not be published. Required fields are marked *

error: Content is protected !!