Gee 98News

ਗਾਰਗੀ ਸ਼ਰਮਾ ਨੇ ਸੂਬਾ ਪੱਧਰੀ ਟੈਨਿਸ ਮੁਕਾਲਿਆਂ ‘ਚ ਦੂਸਰਾ ਸਥਾਨ ਹਾਸਲ ਕੀਤਾ

ਬਰਨਾਲਾ 22 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਬੀਤੇ ਦਿਨੀਂ ਮੋਹਾਲੀ ਵਿਖੇ ‘ਖੇਡੋ ਪੰਜਾਬ-ਵਧੋ ਪੰਜਾਬ’ ਦੇ ਬੈਨਰ ਹੇਠ ਹੋਈਆਂ 66ਵੀਆਂ ਪੰਜਾਬ ਸਕੂਲ ਖੇਡਾਂ ਵਿੱਚ ਟੇਬਲ ਟੈਨਿਸ (ਅੰਡਰ 17) ਲੜਕੀਆਂ ਦੇ ਮੁਕਾਬਲਿਆਂ ‘ਚੋਂ ‘ਗਾਰਗੀ ਸ਼ਰਮਾ’ ਦੂਸਰਾ ਸਥਾਨ ਹਾਸਲ ਕਰਕੇ ਬਰਨਾਲ਼ਾ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਬਰਨਾਲਾ ਜ਼ਿਲ੍ਹੇ ਦੀ ਟੇਬਲ ਟੈਨਿਸ ਟੀਮ ਇਹਨਾਂ ਮੁਕਾਬਲਿਆਂ ਵਿੱਚ ਸੰਗਰੂਰ, ਲੁਧਿਆਣਾ ਅਤੇ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੀਆਂ ਟੀਮਾਂ ਨੂੰ ਹਰਾ ਕੇ ਫਾਇਨਲ ਵਿੱਚ ਪਹੁੰਚੀ। ਫਾਇਨਲ ਵਿੱਚ ਬਰਨਾਲ਼ਾ ਦੀ ਟੀਮ ਦਾ ਮੁਕਾਬਲਾ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੀ ਟੀਮ ਨਾਲ ਹੋਇਆ, ਜਿਸ ਵਿੱਚ ਬਹੁਤ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਗਾਰਗੀ ਸ਼ਰਮਾ ਨੇ ਸੂਬਾ ਪੱਧਰ ‘ਤੇ ਦੂਸਰਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਗਾਰਗੀ ਸ਼ਰਮਾ ਪੁੱਤਰੀ ਰਾਜ ਕੁਮਾਰ ਸ਼ਰਮਾ ਨੇ ਕੋਚ ਬਲਜਿੰਦਰ ਕੌਰ ਦੀ ਰਹਿਨੁਮਾਈ ਹੇਠ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਵੀ ਸੂਬਾ ਪੱਧਰੀ ਤੀਸਰਾ ਸਥਾਨ ਅਤੇ ਰੈਕਿੰਗ ਮੁਕਾਬਲਿਆਂ ਅਤੇ ਕਈ ਹੋਰ ਮੁਕਾਬਲੇ ਜਿੱਤ ਕੇ ਆਪਣੇ ਮਲੇਨੀਅਮ ਵਰਲਡ ਸਕੂਲ ਅਤੇ ਬਰਨਾਲਾ ਜਿਲੇ ਦਾ ਨਾਮ ਰੋਸ਼ਨ ਕੀਤਾ।

Gee98 Ads
error: Content is protected !!