Skip to main content

Gee 98News

ਝਟਕਾ : ਅਜੇ ਪੰਜਾਬ B ਸ਼੍ਰੇਣੀ ਵਿੱਚ ਹੀ ਰਹੇਗਾ-ਕੇਂਦਰ

ਝਟਕਾ : ਅਜੇ ਪੰਜਾਬ B ਸ਼੍ਰੇਣੀ ਵਿੱਚ ਹੀ ਰਹੇਗਾ-ਕੇਂਦਰ

ਚੰਡੀਗੜ੍ਹ-ਕੇਂਦਰ ਸਰਕਾਰ ਨੇ ਪੰਜਾਬ ਲਈ ਵਾਧੂ ਫੰਡ ਜਾਰੀ ਕਰਨ ਦੀ ਪੰਜਾਬ ਦੀ ਮੰਗ ਇਕ ਵਾਰ ਫੇਰ ਠੁਕਰਾ ਦਿੱਤੀ ਹੈ। ਪੰਜਾਬ ਸਰਕਾਰ ਨੇ ਕੇਂਦਰ ਤੋਂ ਮੰਗ ਕੀਤੀ ਸੀ ਕਿ ਪੰਜਾਬ ਨੂੰ ਫੰਡਾਂ ਦੇ ਮਾਮਲੇ ਵਿਚ ਏ- ਕੈਟਾਗਿਰੀ ਵਿਚ ਰੱਖਿਆ ਜਾਵੇ ਪ੍ਰੰਤੂ ਕੇਂਦਰ ਨੇ ਪੰਜਾਬ ਦੀ ਇਹ ਮੰਗ ਠੁਕਰਾਉਂਦੇ ਹੋਏ ਪੰਜਾਬ ਨੂੰ ਵਾਧੂ ਫੰਡ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਸੂਬਿਆਂ ਲਈ ਫੰਡ ਮੁਹੱਈਆ ਕਰਵਾਉਣ ਦੇ ਮਾਮਲੇ ‘ਚ ਪੰਜਾਬ ਨੂੰ A ਦੀ ਬਜਾਏ ਫਿਲਹਾਲ B ਸ਼੍ਰੇਣੀ ਵਿਚ ਹੀ ਰੱਖਿਆ ਜਾਵੇਗਾ। ਦੱਸਣਯੋਗ ਹੈ ਕਿ A ਸ਼੍ਰੇਣੀ ਵਿੱਚ ਰਹਿਣ ਨਾਲ 90/10 ਦੀ ਰੇਸ਼ੋ ਨਾਲ ਫੰਡ ਮਿਲਦਾ ਹੈ ਜਦਕਿ B ਸ਼੍ਰੇਣੀ ‘ਚ 60/40 ਦੀ ਰੇਸ਼ੋ ਨਾਲ ਫੰਡ ਮਿਲਦਾ ਹੈ। ਕੇਂਦਰੀ ਸਕੀਮਾਂ ਲਈ ਕੇਂਦਰ ਵੱਲੋਂ ਪੰਜਾਬ ਨੂੰ ਜਾਰੀ ਕੀਤੇ ਜਾਂਦੇ ਹਨ ਵਿੱਚ ਸਿਰਫ਼ 60 ਫ਼ੀਸਦੀ ਹੀ ਜਾਰੀ ਕੀਤਾ ਜਾਂਦਾ ਹੈ ਅਤੇ 40 ਫੀਸਦੀ ਪੰਜਾਬ ਸਰਕਾਰ ਨੂੰ ਪਾਉਣਾ ਪੈਂਦਾ ਹੈ ਜਦਕਿ A ਸ਼੍ਰੇਣੀ ਵਿੱਚ ਆਉਣ ਨਾਲ ਇਹ ਰੇਸ਼ੋ 90/10 ਦੀ ਜਾਵੇਗੀ।

error: Content is protected !!