Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਦਾਹੜੀ ਨਾਲੋਂ ਮੁੱਛਾਂ ਨਹੀਂ ਵਧੀਆਂ..ਤਾਂ ਸਜ਼ਾ ਵਜੋਂ ਬਦਲੀ ਦੇ ਹੁਕਮ

Nirmal Pandori by Nirmal Pandori
01/23/2023
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਦਾਹੜੀ ਨਾਲੋਂ ਮੁੱਛਾਂ ਨਹੀਂ ਵਧੀਆਂ..ਤਾਂ ਸਜ਼ਾ ਵਜੋਂ ਬਦਲੀ ਦੇ ਹੁਕਮ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਅਜੋਏ ਸ਼ਰਮਾ ਦੀ ਬਦਲੀ ਕਾਰਨ ਵਧੀ ਹਲਚਲ

ਬਰਨਾਲਾ 23 ਜਨਵਰੀ (ਨਿਰਮਲ ਸਿੰਘ ਪੰਡੋਰੀ)-

ਪੰਜਾਬ ਦੇ ਦੋ ਉੱਚ ਅਧਿਕਾਰੀਆਂ ਦੀਆਂ ਬਦਲੀਆਂ ਕਾਰਨ ਭਗਵੰਤ ਮਾਨ ਸਰਕਾਰ ਇੱਕ ਵਾਰ ਫੇਰ ਸਵਾਲਾਂ ਦੇ ਘੇਰੇ ਵਿਚ ਹੈ । ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਵਰਿੰਦਰ ਕੁਮਾਰ ਸ਼ਰਮਾ ਅਤੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਸ਼ਰਮਾ ਦੀ ਅਚਾਨਕ ਬਦਲੀ ਕਾਰਨ ਸੂਬੇ ਦਾ ਸਿਆਸੀ ਅਤੇ ਪ੍ਰਸ਼ਾਸ਼ਨਿਕ ਮਾਹੌਲ ਗਰਮਾ ਗਿਆ ਹੈ । ਇੱਕ ਪਾਸੇ ਸਰਕਾਰ ਪਿਛਲੀਆਂ ਸਰਕਾਰਾਂ ਮੌਕੇ ਭ੍ਰਿਸ਼ਟ ਮੰਤਰੀਆਂ ਅਤੇ ਨੇਤਾਵਾਂ ਦਾ ਸਾਥ ਦੇਣ ਦੇ ਦੋਸ਼ ਲਗਾ ਕੇ ਕੁਝ ਅਫ਼ਸਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲਾਂ ਵਿਚ ਸੁੱਟ ਰਹੀ ਹੈ ਅਤੇ ਦੂਜੇ ਪਾਸੇ ਹੁਣ ਗ਼ਲਤ ਕੰਮ ਕਰਨ ਤੋਂ ਨਾਂਹ ਕਰਨ ਵਾਲੇ ਅਫਸਰਾਂ ਨੂੰ ਹੀ ਸਜ਼ਾ ਦਿੱਤੀ ਜਾ ਰਹੀ ਹੈ । ਚਰਚਾ ਹੈ ਕਿ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਬਦਲੀ ਪ੍ਰਚਾਰ ਫੰਡਾਂ ਲਈ ਮਨਜ਼ੂਰੀ ਦੇਣ ਤੋਂ ਨਾਂਹ ਕਰਨ ਕਰਕੇ ਹੀ ਕੀਤੀ ਗਈ ਹੈ । ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਹਨਾਂ ਦੋਵੇਂ ਅਫਸਰਾਂ ਦੀ ਇਮਾਨਦਾਰੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ । ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਨੇ 26 ਜਨਵਰੀ ਨੂੰ ਸ਼ੁਰੂ ਕੀਤੇ ਜਾ ਰਹੇ ਆਮ ਆਦਮੀ ਕਲੀਨਿਕਾਂ ਦੇ ਪ੍ਰਚਾਰ ਲਈ 30 ਕਰੋੜ ਦੀ ਰਕਮ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ ਸੀ ਹਾਲਾਂਕਿ ਇਹ ਕਲੀਕਲਾਂ ਦੀ ਤਿਆਰੀ ਉੱਪਰ 10 ਕਰੋੜ ਰੁਪਏ ਲੱਗੇ ਹਨ । ਅਜੋਏ ਸ਼ਰਮਾ ਨੇ “ਦਾਹੜੀ ਨਾਲੋਂ ਮੁੱਛਾਂ ਵਧਾਉਣ” ਤੋਂ ਨਾਂਹ ਕਰ ਦਿੱਤੀ ਤਾਂ ਸਜ਼ਾ ਵਜੋਂ ਉਸ ਦੀ ਬਦਲੀ ਕਰ ਦਿੱਤੀ ਗਈ । ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਸਬੰਧੀ ਵੀ ਇਹੋ ਚਰਚਾ ਹੈ ਕਿ ਉਨ੍ਹਾਂ ਨੇ ਸਕੂਲਾਂ ਦੇ ਪ੍ਰਚਾਰ ਸਬੰਧੀ ਸਿੱਧੇ ਤੌਰ ‘ਤੇ ਫੰਡ ਜਾਰੀ ਕਰਨ ਤੋਂ ਨਾਂਹ-ਨੁੱਕਰ ਕੀਤੀ ਕਿਉਂਕਿ ਉਹ ਚਾਹੁੰਦੇ ਸਨ ਕਿ ਸਕੂਲਾਂ ਦਾ ਪ੍ਰਚਾਰ ਲੋਕ ਸੰਪਰਕ ਵਿਭਾਗ ਦੇ ਜ਼ਰੀਏ ਹੋਵੇ, ਪ੍ਰੰਤੂ ਸਰਕਾਰ ਚਾਹੁੰਦੀ ਹੈ ਕਿ ਵਿਭਾਗ ਆਪਣੇ ਤੌਰ ‘ਤੇ ਪ੍ਰਚਾਰ ਰਕਮ ਖਰਚ ਕਰਨ ਕਿਉਂਕਿ ਲੋਕ ਸੰਪਰਕ ਵਿਭਾਗ ਰਾਹੀਂ ਪ੍ਰਚਾਰ ਕਰਨ ‘ਤੇ ਪ੍ਰਚਾਰ ਦੇ ਇਕੱਠੇ ਅੰਕੜੇ ਸਾਹਮਣੇ ਆਉਂਦੇ ਹਨ ।‌ ਚਰਚਾ ਇਹ ਵੀ ਹੈ ਕਿ ਅਜੋਏ ਸ਼ਰਮਾ ਖਿਲਾਫ ਇਕ ਪੁਰਾਣੇ ਮਾਮਲੇ ਸਬੰਧੀ ਜਾਂਚ ਵੀ ਸ਼ੁਰੂ ਕੀਤੀ ਜਾ ਰਹੀ ਹੈ ।‌ ਪੰਜਾਬ ਸਰਕਾਰ ਵੱਲੋਂ ਦਿੱਲੀ ਮਾਡਲ ਸ਼ੁਰੂ ਕਰਨ ਦੇ ਨਾਮ ‘ਤੇ ਆਪਣੇ ਉਚ ਅਫਸਰਾਂ ਨੂੰ ਮਜ਼ਬੂਰ ਕਰਨ ਦੀ ਨੀਤੀ ਨੇ ਉਚ ਅਧਿਕਾਰੀਆਂ ਵਿਚ ਖਲਬਲੀ ਮਚਾ ਰੱਖੀ ਹੈ । ਦੱਸਣਯੋਗ ਹੈ ਕਿ ਅਜੋਏ ਸ਼ਰਮਾ ਉਹ ਅਧਿਕਾਰੀ ਹੈ ਜਿਸ ਨੇ ਇਸ ਤੋਂ ਪਹਿਲਾਂ ਵੱਖ-ਵੱਖ ਮਹਿਕਮਿਆਂ ਵਿੱਚ ਆਪਣੀ ਨਿਯੁਕਤੀ ਸਮੇਂ ਰਿਸ਼ਵਤਖੋਰੀ ਦੇ ਮਾਮਲਿਆਂ ਨੂੰ ਨੰਗਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ । ਹੁਣ ਦੇਖਣਯੋਗ ਹੋਵੇਗਾ ਕਿ ਕਿਹੜਾ ਅਧਿਕਾਰੀ “ਜੀ ਹਜ਼ੂਰੀ” ਦੀ ਗੱਡੀ ‘ਤੇ ਸਵਾਰ ਹੋ ਕੇ 10 ਕਰੋੜ ਦੀ ਤਿਆਰੀ ਵਾਲੇ ਪ੍ਰਾਜੈਕਟ ਦੀ ਖ਼ਾਤਰ 30 ਕਰੋੜ ਜਾਰੀ ਕਰਕੇ ਆਪਣੀ ਦਾਹੜੀ ਨਾਲੋਂ ਮੁੱਛਾਂ ਵਧਾਵੇਗਾ । ਬਹਰਹਾਲ ! ਇਸ ਮਾਮਲੇ ‘ਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਨੇਤਾ, ਮੰਤਰੀ ਅਤੇ ਵਿਧਾਇਕ ਜ਼ੁਬਾਨ ਖੋਲਣ ਲਈ ਤਿਆਰ ਨਹੀਂ ਹੈ ।‌ ਸ਼ਾਇਦ ! ਪਾਰਟੀ ਆਗੂਆਂ ਦੀ ਚੁੱਪ ਇਹੋ ਕਹਿ ਰਹੀ ਹੈ ਕਿ “ਮਸਾਂ ਵਾਰੀ ਆਈ ਆਂ, ਅਸੀਂ ਤਾਂ ਇਵੇਂ ਹੀ ਕਰਾਂਗੇ” ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ

ਭਾਜਪਾ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਮਾਨਹਾਨੀ ਨੋਟਿਸ

05/07/2026
ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ

ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ

05/07/2026
ਬੰਗਾਲ ਸੜਿਆ ਨਫ਼ਰਤ ਦੀ ਅੱਗ ‘ਚ…ਸਵੇੰਦਰੂ ਅਧਿਕਾਰੀ ਦੇ PA ਦੀ ਹੱਤਿਆ

ਬੰਗਾਲ ਸੜਿਆ ਨਫ਼ਰਤ ਦੀ ਅੱਗ ‘ਚ…ਸਵੇੰਦਰੂ ਅਧਿਕਾਰੀ ਦੇ PA ਦੀ ਹੱਤਿਆ

05/07/2026
Load More
Previous Post

ਬਰਨਾਲਾ ‘ਚ ਕ੍ਰਿਸ਼ਨਾ ਚੈਰੀਟੇਬਲ ਲੈਬ ‘ਚ ਸੀਟੀ ਸਕੈਨ ਦੀ ਸਹੂਲਤ ਸ਼ੁਰੂ

Next Post

ਸੁਖਬੀਰ ਬਾਦਲ ਨੇ ਕੀਤੀਆਂ ਦਲ ਵਿੱਚ ਕੁਝ ਅਹਿਮ ਨਿਯੁਕਤੀਆਂ

Nirmal Pandori

Nirmal Pandori

Related Posts

ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

ਭਾਜਪਾ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਮਾਨਹਾਨੀ ਨੋਟਿਸ

by Nirmal Pandori
05/07/2026
ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ
ਬਰਨਾਲਾ ਆਸ-ਪਾਸ

ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ

by Nirmal Pandori
05/07/2026
ਬੰਗਾਲ ਸੜਿਆ ਨਫ਼ਰਤ ਦੀ ਅੱਗ ‘ਚ…ਸਵੇੰਦਰੂ ਅਧਿਕਾਰੀ ਦੇ PA ਦੀ ਹੱਤਿਆ
ਪੰਜਾਬ

ਬੰਗਾਲ ਸੜਿਆ ਨਫ਼ਰਤ ਦੀ ਅੱਗ ‘ਚ…ਸਵੇੰਦਰੂ ਅਧਿਕਾਰੀ ਦੇ PA ਦੀ ਹੱਤਿਆ

by Nirmal Pandori
05/07/2026
ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ
ਪੰਜਾਬ

ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

by Nirmal Pandori
05/06/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਪੰਜਾਬ ‘ਚ ਬੰਬ ਧਮਾਕੇ…CM ਭਗਵੰਤ ਮਾਨ ਨੇ ISI ਨੂੰ ਕਲੀਨ ਚਿੱਟ ਦੇ ਦਿੱਤੀ ਹੈ ?

by Nirmal Pandori
05/06/2026
…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ
ਬਰਨਾਲਾ ਆਸ-ਪਾਸ

…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ

by Nirmal Pandori
05/06/2026
Load More
Next Post
ਸੁਖਬੀਰ ਬਾਦਲ ਨੇ ਕੀਤੀਆਂ ਦਲ ਵਿੱਚ ਕੁਝ ਅਹਿਮ ਨਿਯੁਕਤੀਆਂ

ਸੁਖਬੀਰ ਬਾਦਲ ਨੇ ਕੀਤੀਆਂ ਦਲ ਵਿੱਚ ਕੁਝ ਅਹਿਮ ਨਿਯੁਕਤੀਆਂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਭਾਜਪਾ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਮਾਨਹਾਨੀ ਨੋਟਿਸ

ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ

ਬੰਗਾਲ ਸੜਿਆ ਨਫ਼ਰਤ ਦੀ ਅੱਗ ‘ਚ…ਸਵੇੰਦਰੂ ਅਧਿਕਾਰੀ ਦੇ PA ਦੀ ਹੱਤਿਆ

ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

ਪੰਜਾਬ ‘ਚ ਬੰਬ ਧਮਾਕੇ…CM ਭਗਵੰਤ ਮਾਨ ਨੇ ISI ਨੂੰ ਕਲੀਨ ਚਿੱਟ ਦੇ ਦਿੱਤੀ ਹੈ ?

…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend