Gee 98News

ਜਲੰਧਰ ਪੁਲਿਸ ਨੇ ਲੱਭ ਹੀ ਲਿਆ ਠੱਗ ਏਜੰਟ ਦਾ ਦਫ਼ਤਰ

ਕੈਨੇਡਾ ਤੋਂ ਡਿਪੋਰਟ ਹੋ ਰਹੇ 700 ਵਿਦਿਆਰਥੀਆਂ ਦਾ ਮਾਮਲਾ

ਜਲੰਧਰ 16 ਮਾਰਚ (ਜੀ98 ਨਿਊਜ਼ ਸਰਵਿਸ)- ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ 700 ਭਾਰਤੀ ਵਿਦਿਆਰਥੀਆਂ ਨੂੰ ਫਰਜ਼ੀ ਦਸਤਾਵੇਜ਼ ਜਾਰੀ ਕਰਨ ਵਾਲੇ ਟਰੈਵਲ ਏਜੰਟ ਦੇ ਦਫਤਰ ਦਾ ਪਤਾ ਜਲੰਧਰ ਪੁਲਿਸ ਨੇ ਲਗਾ ਲਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਦਫ਼ਤਰ ਸਿਟੀ ਬੱਸ ਸਟੈਂਡ ਦੇ ਨੇੜੇ ਹੈ ਪਰ ਪਿਛਲੇ ਛੇ ਮਹੀਨਿਆਂ ਤੋਂ ਬੰਦ ਪਿਆ ਹੈ । ਪੁਲਿਸ ਇਸ ਮਾਮਲੇ ਵਿੱਚ ਅੱਗੇ ਜਾਂਚ ਕਰ ਰਹੀ ਹੈ । ਪੁਲਿਸ ਨੂੰ ਅਜੇ ਤੱਕ ਇਸ ਸਬੰਧ ਵਿਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਧਿਆਨਦੇਣਯੋਗ ਹੈ ਕਿ
ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜਲੰਧਰ ਦੇ ਇੱਕ ਟਰੈਵਲ ਏਜੰਟ ਦੁਆਰਾ ਜਾਰੀ ਕੀਤੇ ਜਾਅਲੀ ਦਸਤਾਵੇਜ਼ ਜਮ੍ਹਾਂ ਕਰਾਉਣ ਵਾਲੇ 700 ਤੋਂ ਵੱਧ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ।ਇਹ ਵਿਦਿਆਰਥੀ 2018-19 ‘ਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਸਨ ਪਰ ਹਾਲ ਹੀ ‘ਚ ਕੈਨੇਡਾ ‘ਚ ਪੱਕੀ ਰਿਹਾਇਸ਼ ਲਈ ਅਪਲਾਈ ਕਰਨ ਤੋਂ ਬਾਅਦ ਧੋਖਾਦੇਹੀ ਦਾ ਮਾਮਲਾ ਸਾਹਮਣੇ ਆਇਆ ਹੈ।

error: Content is protected !!