ਚੰਡੀਗੜ੍ਹ -ਕੇਰਲਾ ਦੇ ਕੋਝੀਕੋਡ ਇਲਾਕੇ ਵਿਚ ਇਕ ਅਣਪਛਾਤੇ ਵਿਅਕਤੀ ਨੇ ਚਲਦੀ ਟਰੇਨ ਦੇ ਡੱਬੇ ਵਿਚ ਸਫ਼ਰ ਕਰ ਰਹੇ ਯਾਤਰੀਆਂ ਉਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ । ਇਸ ਮੰਦਭਾਗੀ ਘਟਨਾ ਵਿਚ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ ਦੋ ਹੋਰ ਯਾਤਰੀ ਬੁਰੀ ਤਰ੍ਹਾਂ ਝੁਲਸੇ ਗਏ ਹਨ । ਜਾਣਕਾਰੀ ਅਨੁਸਾਰ ਡੱਬੇ ਵਿਚ ਸਫ਼ਰ ਕਰ ਰਹੇ ਇਕ ਵਿਅਕਤੀ ਨੇ ਪਹਿਲਾਂ ਯਾਤਰੀਆਂ ਉਪਰ ਪੈਟਰੋਲ ਛਿੜਕ ਦਿੱਤਾ ਅਤੇ ਫਿਰ ਅੱਗ ਲਗਾ ਦਿੱਤੀ । ਜਿਸ ਤੋਂ ਬਾਅਦ ਅੱਗ ਤੋਂ ਬਚਣ ਲਈ 3 ਲੋਕਾਂ ਨੇ ਚਲਦੀ ਟਰੇਨ ਵਿੱਚੋਂ ਛਾਲ ਮਾਰ ਦਿੱਤੀ ਜਿਨ੍ਹਾਂ ਦੀ ਮੌਤ ਹੋ ਗਈ । ਇਹ ਘਟਨਾ ਅੱਲਾਪੁਝਾ ਤੋਂ ਕੰਨੂਰ ਜਾਣ ਵਾਲੀ ਐਗਜੀਕਿਉਟਵ ਐਕਸਪ੍ਰੈਸ ਦੇ ਡੀ 1 ਕੋਚ ਵਿੱਚ ਵਾਪਰੀ ।







