Gee 98News

ਭ੍ਰਿਸ਼ਟ ਨੇਤਾਵਾਂ ਦੀ ਵਾਧੂ ਜਾਇਦਾਦ ਵੇਚਕੇ ਪੈਸਾ ਖਜ਼ਾਨੇ ‘ਚ ਜਮਾ ਕਰਵਾਵਾਂਗੇ- ਭਗਵੰਤ ਮਾਨ

ਚੰਡੀਗੜ੍ਹ 29 ਅਪ੍ਰੈਲ ( ਜੀ98 ਨਿਊਜ਼ ਸਰਵਿਸ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਵੱਡਾ ਬਿਆਨ ਦਿੱਤਾ ਹੈ । ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਨੇਤਾਵਾਂ ਅਤੇ ਹੋਰ ਲੋਕਾਂ ਵਿਚ ਖਲਬਲੀ ਜਿਹੀ ਮੱਚੀ ਹੋਈ ਹੈ । ਉਨ੍ਹਾਂ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ, ਉਹ ਕਾਨੂੰਨੀ ਪ੍ਰਕਿਰਿਆ ਰਾਹੀਂ ਆਪਣੀਆਂ ਜਾਇਦਾਦਾਂ ਵੇਚ ਕੇ ਖ਼ਜ਼ਾਨੇ ਵਿੱਚ ਪੈਸੇ ਪਾਉਣਗੇ। ਸ. ਮਾਨ ਨੇ ਕਿਹਾ ਕਿ ਪੰਜਾਬ ਵਿੱਚ ਵਿਜੀਲੈਂਸ ਆਪਣਾ ਕੰਮ ਕਰ ਰਹੀ ਹੈ, ਵਿਜੀਲੈਂਸ ਉਨ੍ਹਾਂ ਲੋਕਾਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਨੇ ਨਾਜਾਇਜ਼ ਜਾਇਦਾਦਾਂ ਤੋਂ ਵੱਡੇ ਪੈਲੇਸ, ਜਾਇਦਾਦਾਂ, ਫਾਰਮ ਹਾਊਸ, ਮੈਰਿਜ ਪੈਲੇਸ ਬਣਾਏ ਹਨ। ਸੀ.ਐੱਮ. ਮਾਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਆਮਦਨ ਤੋਂ ਵੱਧ ਜਾਇਦਾਦ ਪਾਈ ਗਈ ਉਨ੍ਹਾਂ ਨੂੰ ਸੀਲ ਕਰਕੇ ਜ਼ਬਤ ਕੀਤਾ ਜਾਵੇਗਾ। ਫਿਰ ਇਨ੍ਹਾਂ ਨਾਜਾਇਜ਼ ਜਾਇਦਾਦਾਂ ਨੂੰ ਵੇਚ ਕੇ ਸਰਕਾਰੀ ਖ਼ਜ਼ਾਨੇ ਵਿੱਚ ਪੈਸੇ ਜਮ੍ਹਾਂ ਕਰਵਾਏ ਜਾਣਗੇ। ਤਾਂ ਜੋ ਇਹ ਪੈਸਾ ਪੰਜਾਬ ਦੇ ਲੋਕਾਂ ਲਈ ਵਰਤਿਆ ਜਾ ਸਕੇ।

error: Content is protected !!