Gee 98News

ਤੈਨੂੰ ਚੇਅਰਮੈਨ ਬਣਵਾ ਦੇਵਾਂਗਾ…ਟਿਕਟ ਵੀ ਦਿਵਾ ਦੇਵਾਂਗਾ…ਬੱਸ ! ਮੇਰੇ ਸੰਪਰਕ ‘ਚ ਰਹੀਂ….!

-ਮੰਤਰੀ ਦਾ ਕਥਿਤ ਪੀਏ ਬਣ ਕੇ ‘ਆਪ’ ਦੀ ਮਹਿਲਾ ਨੇਤਾ ਨੂੰ ਕੀਤਾ “ਪ੍ਰਪੋਜ਼”

-ਮਹਿਲਾ ਨੇਤਾ ਨੇ ਕੀਤੀ ਥਾਣੇ ਲਿਖ਼ਤੀ ਸ਼ਿਕਾਇਤ

ਜਲੰਧਰ 27 ਮਈ-ਆਮ ਆਦਮੀ ਪਾਰਟੀ ਦੀ ਇਕ ਸਥਾਨਕ ਮਹਿਲਾ ਨੇਤਾ ਨੇ ਇੱਕ ਵਿਅਕਤੀ ਦੇ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ-2 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ । ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਹਿਲਾ ਆਗੂ ਹਰਮਿੰਦਰ ਕੌਰ ਨੇ ਕਿਹਾ ਹੈ ਕਿ ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪੀਏ ਬਣ ਕੇ ਇੱਕ ਵਿਅਕਤੀ ਉਸ ਨੂੰ ਫੋਨ ਕਰ ਰਿਹਾ ਹੈ ਅਤੇ ਉਸ ਨੂੰ ਚੇਅਰਮੈਨ ਬਣਾਉਣ, ਕੌਂਸਲਰ ਦੀ ਟਿਕਟ ਦਿਵਾਉਣ ਦਾ ਲਾਲਚ ਦੇ ਕੇ ਉਸ ਨਾਲ ਗੱਲਬਾਤ ਕਰਨ ਲਈ ਉਕਸਾ ਰਿਹਾ ਹੈ । ਮਹਿਲਾ ਆਗੂ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਮੰਤਰੀ ਦਾ ਪੀਏ ਦੱਸਣ ਵਾਲੇ ਉਕਤ ਵਿਅਕਤੀ ਨੇ ਉਸ ਨੂੰ ਫੋਨ ‘ਤੇ ਕਈ ਵਾਰ ਕਿਹਾ ਕਿ “ਮੈਂ ਤੈਨੂੰ ਚੇਅਰਮੈਨ ਬਣਵਾ ਦੇਵਾਂਗਾ, ਟਿਕਟ ਵੀ ਦਿਵਾ ਦੇਵਾਂਗਾ…ਬੱਸ ! ਮੇਰੇ ਨਾਲ ਗੱਲ ਕਰਦੇ ਰਹਿਣਾ” । “ਆਪ” ਦੀ ਮਹਿਲਾ ਆਗੂ ਨੇ ਆਪਣੀ ਸ਼ਿਕਾਇਤ ਵਿੱਚ ਉਸ ਵਿਅਕਤੀ ਦੇ ਫੋਨ ਨੰਬਰ ਵੀ ਬਕਾਇਦਾ ਲਿਖੇ ਹਨ। ਇਨ੍ਹਾਂ ਨੰਬਰਾਂ ‘ਤੇ ਫੋਨ ਕਰਕੇ ਪੁਲਿਸ ਨੇ ਉਕਤ ਵਿਅਕਤੀ ਬਾਰੇ ਪਤਾ ਲਗਾ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ “ਆਪ” ਦੀ ਮਹਿਲਾ ਨੇਤਾ ਨੂੰ ਫੋਨ ਕਰਨ ਵਾਲਾ ਇਹ ਆਗੂ ਜਲੰਧਰ ਨੌਰਥ ਦੇ “ਆਪ” ਆਗੂ ਦਾ ਖਾਸਮ-ਖਾਸ ਹੈ, ਜੋ ਆਪਣੇ ਆਪ ਨੂੰ ਟਰਾਸਪੋਰਟ ਮੰਤਰੀ ਦਾ ਪੀਏ ਦੱਸ ਕੇ ਆਪ ਦੀ ਮਹਿਲਾ ਨੇਤਾ ਨੂੰ ਪ੍ਰਪੋਜ਼ ਕਰ ਰਿਹਾ ਹੈ ਅਤੇ ਉਸ ਨੂੰ ਫੋਨ ‘ਤੇ ਸੰਪਰਕ ਕਰਦੇ ਰਹਿਣ ਦੀ ਗੱਲ ਕਰ ਰਿਹਾ ਹੈ ਅਤੇ ਬਦਲੇ ਵਿੱਚ ਮਹਿਲਾ ਆਗੂ ਨੂੰ ਚੇਅਰਮੈਨ ਅਤੇ ਕੌਂਸਲਰ ਦੀ ਟਿਕਟ ਦਾ ਲਾਲਚ ਦੇ ਰਿਹਾ ਹੈ । ਆਪ ਦੀ ਮਹਿਲਾ ਆਗੂ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਉਕਤ ਵਿਅਕਤੀ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ।‌ ਕਿਸੇ ਵਿਅਕਤੀ ਵੱਲੋਂ ਆਪਣੇ ਆਪ ਨੂੰ ਕੈਬਨਿਟ ਮੰਤਰੀ ਦਾ ਪੀਏ ਦੱਸ ਕੇ ਕਿਸੇ ਹੋਰ ਨੂੰ ਕਿਸੇ ਵੀ ਕਿਸਮ ਦਾ ਲਾਲਚ ਦੇਣ ਦੀ ਘਟਨਾ ਨੂੰ ਗੰਭੀਰ ਮੰਨ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Gee98 Ads
error: Content is protected !!