Gee 98News

ਲਾ ਲਾ ਹੋਗੀ…ਮਾਲ ਵਿਭਾਗ ‘ਚ ਮੱਚ ਗਈ ਤਰਥੱਲੀ…ਵਿਜੀਲੈਂਸ ਨੇ ਕੱਢਤਾ ਰਿਸ਼ਵਤ ਰੂਪੀ ਸੱਪ

ਚੰਡੀਗੜ੍ਹ, 20 ਜੂਨ ( ਜੀ98 ਨਿਊਜ਼ ਸਰਵਿਸ)-ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਇਕ ਪੱਤਰ ਲਿਖ ਕੇ ਪੰਜਾਬ ਦੇ ਕੁਝ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਵੱਲੋਂ ਆਪਣੇ ਏਜੰਟਾਂ/ਪ੍ਰਾਈਵੇਟ ਵਿਅਕਤੀਆਂ/ ਵਸੀਕਾ ਨਵੀਸਾਂ ਰਾਹੀਂ ਰਜਿਸਟਰੀਆਂ ਕਰਨ ਦੇ ਮਾਮਲੇ ‘ਚ ਮੋਟੀ ਰਿਸ਼ਵਤ ਲੈਣ ਦਾ ਸਨਸਨੀਖੇਜ਼ ਖੁਲਾਸਾ ਕੀਤਾ ਹੈ । ਇਸ ਪੱਤਰ ਵਿੱਚ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਵੱਲੋਂ ਰਿਸ਼ਵਤ ਲੈਣ ਦੇ ਤੌਰ ਤਰੀਕਿਆਂ ਦਾ ਵੀ ਵੇਰਵਾ ਦਿੱਤਾ ਗਿਆ ਹੈ । ਵਿਜੀਲੈਂਸ ਦੇ ਮੁਖੀ ਨੇ ਆਪਣੇ ਪੱਤਰ ਦੇ ਨਾਲ ਰਿਸ਼ਵਤ ਲੈਣ ਵਾਲੇ ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਅਤੇ ਵਿਚੋਲਿਆਂ ਦੇ ਨਾਮ ਵੀ ਜ਼ਾਹਰ ਕੀਤੇ ਹਨ । ਡਾਇਰੈਕਟਰ ਵਿਜੀਲੈਂਸ ਦੇ ਪੱਤਰ ਨੇ ਮਾਲ ਵਿਭਾਗ ਵਿੱਚ ਤਰਥੱਲੀ ਮਚਾ ਦਿੱਤੀ ਹੈ । ਜਿੰਨਾਂ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਉੱਪਰ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ ਉਨ੍ਹਾਂ ਵਿਚ ਜ਼ਿਲ੍ਹਾ ਪਟਿਆਲਾ, ਬਰਨਾਲਾ, ਸੰਗਰੂਰ, ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, SAS ਨਗਰ, ਰੂਪ ਨਗਰ, ਜਲੰਧਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, SBS ਨਗਰ, ਕਪੂਰਥਲਾ, ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਬਠਿੰਡਾ, ਮੁਕਤਸਰ ਅਤੇ ਲੁਧਿਆਣਾ ਵਿਖੇ ਕੰਮ ਕਰਦੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਨਾਮ ਸ਼ਾਮਲ ਹਨ। ਵਿਜੀਲੈਂਸ ਬਿਊਰੋ ਦੇ ਪੱਤਰ ਵਿੱਚ ਰਿਸ਼ਵਤ ਲੈਣ ਦਾ ਗੋਰਖ ਧੰਦਾ ਕਰਨ ਵਾਲੇ ਅਫ਼ਸਰਾਂ ਦੇ ਏਜੰਟਾਂ ਵਸੀਕਾ ਨਵੀਸਾਂ ਦੇ ਨਾਮ ਵੀ ਦਰਜ ਹਨ । ਡਾਇਰੈਕਟਰ ਵਿਜੀਲੈਂਸ ਵੱਲੋਂ ਸੂਬੇ ਦੇ ਮੁੱਖ ਸਕੱਤਰ ਨੂੰ ਲਿਖੇ ਪੱਤਰ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸਭ ਦੀਆਂ ਨਜ਼ਰਾਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਸੋਚ/ਮੁਹਿੰਮ ‘ਤੇ ਜਾ ਟਿਕੀਆਂ ਹਨ ।

error: Content is protected !!