Gee 98News

ਖੁਲਾਸਾ : ਉਹ ਲਾਸ਼ PRTC ਦੇ ਕੰਡਕਟਰ ਦੀ‌ ਨਹੀਂ ਸੀ….!

ਚੰਡੀਗੜ੍ਹ,16 ਜੁਲਾਈ-ਚੰਡੀਗੜ੍ਹ ਤੋਂ ਮਨਾਲੀ ਨੂੰ ਰਵਾਨਾ ਹੋਈ ਹੜਾਂ ਦੇ ਪਾਣੀ ‘ਚ ਰੂੜੀ PRTC ਦੀ ਬੱਸ ਦੇ ਕੰਡਕਟਰ ਦੀ‌ ਲਾਸ਼ ਸੰਬੰਧੀ ਨਵਾਂ ਖੁਲਾਸਾ ਹੋਇਆ ਹੈ। ਪਹਿਲਾਂ ਇਹ ਕਿਹਾ ਗਿਆ ਸੀ ਕਿ ਜਿਹੜੀ ਲਾਸ਼ ਕੁੱਲੂ ਦੇ ਨੇੜੇ ਮਿਲੀ ਹੈ ਉਹ PRTC ਦੇ ਕੰਡਕਟਰ ਦੀ ਹੈ ਪ੍ਰੰਤੂ ਉਹ ਲਾਸ਼ ਰਾਜਸਥਾਨ ਦੇ ਕਿਸੇ ਵਿਅਕਤੀ ਦੀ ਦੱਸੀ ਜਾ ਰਹੀ ਹੈ । ਪੀਆਰਟੀਸੀ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕੰਡਕਟਰ ਦੀ ਲਾਸ਼ ਅਜੇ ਨਹੀਂ ਮਿਲੀ ਅਤੇ ਕੰਡਕਟਰ ਦਾ ਪਰਿਵਾਰ ਅਜੇ ਮਨਾਲੀ ਵਿੱਚ ਹੀ ਹੈ। ਪੀਆਰਟੀਸੀ ਦੀਆਂ ਹੋਰ ਟੀਮਾਂ ਮਨਾਲੀ ਲਈ ਰਵਾਨਾ ਹੋਈਆਂ ਹਨ । ਉਨ੍ਹਾਂ ਦੱਸਿਆ ਕਿ ਕੰਡਕਟਰ ਦੀ ਲਾਸ਼ ਲੱਭਣ ਦੇ ਯਤਨ ਜਾਰੀ ਹਨ । ਇਸ ਤੋਂ ਪਹਿਲਾਂ ਡਰਾਈਵਰ ਦੀ ਲਾਸ਼ ਮਿਲ ਗਈ ਸੀ । ਪੀਆਰਟੀਸੀ ਮੈਨੇਜਮੈਂਟ ਨੇ ਬੱਸ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਹੈ।

error: Content is protected !!