Skip to main content

Gee 98News

ਕੀ ਇਹ ਸੱਚ ਹੋ ਸਕਦੈ…4 ਸਾਲ ਦੇ ਬੱਚੇ ‘ਤੇ ਲੱਗੇ ਛੇੜਛਾੜ ਦੇ ਦੋਸ਼

ਚੰਡੀਗੜ੍ਹ,6 ਅਗਸਤ-ਚੰਡੀਗੜ੍ਹ ਦੇ ਇੱਕ ਸਕੂਲ ਨਾਲ ਸਬੰਧਿਤ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪ੍ਰੀ ਨਰਸਰੀ ਕਲਾਸ ਦੇ ਇੱਕ 4 ਸਾਲ ਦੇ ਬੱਚੇ ਉਪਰ ਛੇੜਛਾੜ ਦੇ ਦੋਸ਼ ਲੱਗੇ ਹਨ । ਸਬੰਧਿਤ ਸਕੂਲ ਵੱਲੋ ਕੁਝ ਦਿਨ ਪਹਿਲਾਂ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਸੀਸੀਪੀਸੀਆਰ) ਨੂੰ ਇਸ ਮਾਮਲੇ ‘ਚ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਕਿ ਇੱਕ ਬੱਚੇ ਨੇ ਆਪਣੀ ਜਮਾਤ ਦੀ ਇੱਕ ਵਿਦਿਆਰਥਣ ਨਾਲ ਛੇੜਛਾੜ ਕੀਤੀ ਸੀ,ਜਿਸ ਤੋਂ ਬਾਅਦ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਸੀਸੀਪੀਸੀਆਰ ) ਨੇ ਸਕੂਲ ਅਤੇ ਹੈਲਪਲਾਈਨ 181 ਤੋਂ ਰਿਪੋਰਟ ਮੰਗੀ ਹੈ। ਦੂਜੇ ਪਾਸੇ ਬੱਚੇ ਦੇ ਮਾਪਿਆਂ ਵੱਲੋਂ ਸਕੂਲ ਪ੍ਰਿੰਸੀਪਲ ਉੱਪਰ ਰੰਜਿਸ ਰੱਖਣ ਦੇ ਦੋਸ਼ ਲਗਾਏ ਗਏ ਹਨ। ਬੱਚੇ ਦੇ ਪਿਤਾ ਨੇ ਕਿਹਾ ਹੈ ਕਿ ਪ੍ਰਿੰਸੀਪਲ ਬੱਚੇ ਨੂੰ ਸਕੂਲ ਵਿੱਚੋਂ ਕੱਢਣਾ ਚਾਹੁੰਦਾ ਹੈ ਜਿਸ ਕਾਰਨ ਛੇੜਛਾੜ ਦੇ ਦੋਸ਼ ਲਗਾਏ ਗਏ ਹਨ। ਇਹ ਮਾਮਲਾ ਸੁਰਖੀਆਂ ਵਿੱਚ ਹੈ ਕਿਉਂਕਿ ਹੈਰਾਨੀ ਇਸ ਗੱਲ ਦੀ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਕੀ ਚਾਰ ਸਾਲ ਦੇ ਬੱਚੇ ਨੂੰ ਇਸ ਗੱਲ ਦੀ ਸੂਝ ਵੀ ਹੈ ਕਿ ਉਸਨੇ ਕੀ ਕੀਤਾ ਹੈ ? ਕੀ ਸਿਰਫ ਚਾਰ ਸਾਲ ਦੇ ਬੱਚੇ ਨੂੰ ਇਹ ਪਤਾ ਹੈ ਕਿ ਛੇੜਛਾੜ ਕੀ ਹੁੰਦੀ ਹੈ ? ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਉਹ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਮਾਪਿਆਂ ਅਤੇ ਸਕੂਲ ਨਾਲ ਨਿੱਜੀ ਤੌਰ ‘ਤੇ ਸੰਪਰਕ ਕਰਨਗੇ।

error: Content is protected !!