Gee 98News

ASI ਨੇ ਕੀਤੀ ਖੁਦਕੁਸ਼ੀ..ਹੋਮਗਾਰਡ ਮੁਲਾਜ਼ਮ ‘ਤੇ ਲੱਗੇ ਦੋਸ਼

ਚੰਡੀਗੜ੍ਹ, 7 ਅਗਸਤ-ਪੰਜਾਬ ਪੁਲਿਸ ਦੇ ਇੱਕ ਏਐਸਆਈ ਨੇ ਥਾਣੇ ਦੇ ਰਿਹਾਇਸ਼ੀ ਕੁਆਰਟਰ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਲੰਬੀ ‘ਚ ਬਤੌਰ ਕੇਅਰ ਟੇਕਰ ਮਾਲਖਾਨਾ ਡਿਊਟੀ ਦੇ ਰਹੇ ਗੁਰਪਾਲ ਸਿੰਘ ਨੇ ਥਾਣੇ ਦੇ ਰਿਹਾਇਸ਼ੀ ਕੁਆਰਟਰ ਵਿੱਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ । ਮ੍ਰਿਤਕ ਏ ਐਸ ਆਈ ਗੁਰਪਾਲ ਸਿੰਘ ਦੇ ਪੁੱਤਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣੇ ‘ਚੋਂ ਫੋਨ ‘ਤੇ ਹੀ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਉਸ ਦੇ ਪਿਤਾ ਨੇ ਕੁਆਰਟਰ ‘ਚ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਹੈ। ਮ੍ਰਿਤਕ ਦੇ ਪੁੱਤਰ ਲਵਪ੍ਰੀਤ ਸਿੰਘ ਨੇ ਬਿਆਨ ਵੀ ਲਿਖਵਾਏ ਹਨ ਕਿ ਇੱਕ ਪੀ ਐਚ ਜੀ ਮੁਲਾਜ਼ਮ ਵੱਲੋਂ ਪ੍ਰੇਸ਼ਾਨ ਕਰਨ ਕਰਕੇ ਹੀ ਉਸ ਦੇ ਪਿਤਾ ਨੇ ਆਤਮਹੱਤਿਆ ਕੀਤੀ ਹੈ। ਪੁਲਿਸ ਨੇ ਲਵਪ੍ਰੀਤ ਦੀ ਸ਼ਿਕਾਇਤ ਉੱਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!