ਬਰਨਾਲਾ, 9 ਅਗਸਤ ( ਨਿਰਮਲ ਸਿੰਘ ਪੰਡੋਰੀ )-ਬਰਨਾਲਾ ਦੇ ਸੇਖਾ ਰੋਡ ‘ਤੇ ਗਲੀ ਨੰਬਰ 1 ਵਿੱਚ 2 ਅਗਸਤ ਨੂੰ ਵਾਪਰੀ ਕਤਲ ਅਤੇ ਲੁੱਟ ਦੀ ਵਾਰਦਾਤ ਸਬੰਧੀ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗਣ ਦੀਆਂ ਕਨਸੋਆਂ ਹਨ । ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਖੁਲਾਸਾ ਕਰ ਸਕਦੇ ਹਨ । ਜ਼ਿਕਰਯੋਗ ਹੈ ਕਿ 2 ਅਗਸਤ ਨੂੰ ਸੇਖਾ ਰੋਡ ਦੀ ਗਲੀ ਨੰਬਰ 1 ਵਿੱਚ ਸਿਖ਼ਰ ਦੁਪਹਿਰੇ ਦੋ ਲੁਟੇਰੇ ਇੱਕ ਘਰ ‘ਚ ਦਾਖਿਲ ਹੋ ਕੇ ਘਰ ਵਿੱਚ ਮੌਜੂਦ ਇਕੱਲੀ ਮਹਿਲਾ ਦਾ ਕਤਲ ਕਰਕੇ ਨਕਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਸਨ । ਬਰਨਾਲਾ ਪੁਲਿਸ ਲਈ ਇਹ ਘਟਨਾ ਇੱਕ ਵੱਡੀ ਸਿਰਦਰਦੀ ਬਣੀ ਹੋਈ ਸੀ ਅਤੇ ਘਟਨਾ ਵਾਲੇ ਦਿਨ ਤੋਂ ਲੈ ਕੇ ਹੀ ਇਹਨਾਂ ਲੁਟੇਰੇ ਕਾਤਲਾਂ ਦੀ ਪੈੜ ਨੱਪਣ ਲਈ ਬਰਨਾਲਾ ਪੁਲਿਸ ਨੇ ਦਿਨ ਰਾਤ ਇੱਕ ਕੀਤਾ ਹੋਇਆ ਸੀ। ਲੋਕਾਂ ਵਿੱਚ ਵੀ ਇਸ ਘਟਨਾ ਤੋਂ ਬਾਅਦ ਬਹੁਤ ਸਹਿਮ ਪਾਇਆ ਜਾ ਰਿਹਾ ਸੀ । ਸੂਤਰਾਂ ਅਨੁਸਾਰ ਇਸ ਵੱਡੀ ਵਾਰਦਾਤ ਦੀ ਗੁੱਥੀ ਸੁਲਝਾਉਣ ‘ਚ ਸ਼ਹਿਰ ਵਿੱਚ ਲੱਗੇ CCTV ਕੈਮਰਿਆਂ ਦੀ ਅਹਿਮ ਭੂਮਿਕਾ ਰਹੀ ਹੈ।









