ਬਰਨਾਲਾ,10 ਅਗਸਤ ( ਨਿਰਮਲ ਸਿੰਘ ਪੰਡੋਰੀ )-ਬਰਨਾਲਾ ਜ਼ਿਲ੍ਹੇ ਦੇ ਥਾਣਾ ਭਦੌੜ ਅਧੀਨ ਪੈਂਦੇ ਇਕ ਪਿੰਡ ਵਿੱਚ ਇੱਕ ਸਾਢੇ ਸਾਲ ਦੀ ਬੱਚੀ ਨਾਲ ਜਬਰਜਨਾਹ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਵਿਅਕਤੀ ਬੱਚੀ ਨੂੰ ਟੌਫੀਆਂ ਦਾ ਲਾਲਚ ਦੇ ਕੇ ਆਪਣੇ ਘਰ ਲੈ ਗਿਆ। ਜਦ ਬੱਚੀ ਦਾ ਪਿਤਾ ਘਰ ਆਇਆ ਤਾਂ ਉਸਨੇ ਆਪਣੇ 9 ਸਾਲ ਦੇ ਬੇਟੇ ਨੂੰ ਬੱਚੀ ਬਾਰੇ ਪੁੱਛਿਆ ਤਾਂ ਬੇਟੇ ਨੇ ਦੱਸਿਆ ਕਿ ਉਸ ਨੂੰ ਗੁਆਂਢੀ ਜਗਦੇਵ ਸਿੰਘ ਆਪਣੇ ਘਰ ਲੈ ਗਿਆ ਹੈ। ਬੱਚੀ ਦਾ ਪਿਤਾ ਆਪਣੇ 9 ਸਾਲ ਦੇ ਬੇਟੇ ਨੂੰ ਨਾਲ ਲੈਕੇ ਤੁਰੰਤ ਜਗਦੇਵ ਸਿੰਘ ਦੇ ਘਰ ਗਿਆ ਤਾਂ ਵੇਖਿਆ ਕਿ ਦੋਸ਼ੀ ਵਿਅਕਤੀ ਨੇ ਬੱਚੀ ਦੇ ਅਤੇ ਆਪਣੇ ਵੀ ਕੱਪੜੇ ਉਤਾਰੇ ਹੋਏ ਸਨ। ਬੱਚੀ ਦੇ ਪਿਤਾ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਦੋਸ਼ੀ ਉਨ੍ਹਾਂ ਨੂੰ ਧੱਕਾ ਦੇਕੇ ਆਪਣੇ ਘਰੋਂ ਭੱਜ ਗਿਆ। ਬੱਚੀ ਦਾ ਪਿਤਾ ਬੱਚੀ ਨੂੰ ਆਪਣੇ ਨਾਲ ਘਰ ਲੈ ਆਇਆ ਅਤੇ ਇਸ ਤੋਂ ਬਾਅਦ ਪੁਲਿਸ ਨੂੰ ਇਸ ਘਟਨਾ ਦੀ ਇਤਲਾਹ ਦਿੱਤੀ ਗਈ। ਐਸ ਐਚ ਓ ਜਗਦੇਵ ਸਿੰਘ ਨੇ ਦੱਸਿਆ ਕਿ ਭਦੌੜ ਥਾਣਾ ਵਿਖੇ ਦੋਸ਼ੀ ਵਿਅਕਤੀ ਦੇ ਖ਼ਿਲਾਫ਼ ਪਾਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।










