Gee 98News

ਬਰਨਾਲਾ,26 ਨਵੰਬਰ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਟਰਾਈਡੈਂਟ ਗਰੁੱਪ ਧੌਲਾ ਦੇ ਯੂਟੀਲਿਟੀ ਡਿਪਾਰਟਮੈਂਟ ਦੇ ਬਿਜਲੀ ਕਰਮਚਾਰੀਆਂ ਵੱਲੋ ਵੱਲੋ ਆਪਣੀ ਕਮਾਈ ਵਿੱਚੋ ਦਸਵੰਧ ਕੱਢ ਕੇ ਸਥਾਨਕ ਦਾਣਾਮੰਡੀ ਬਰਨਾਲਾ ਵਿਖੇ ਚਾਹ,ਬਿਸਕੁੱਟ ਅਤੇ ਮੱਠੀਆਂ ਦਾ ਲੰਗਰ ਲਗਾਇਆ ਗਿਆ, ਇਸ ਮੌਕੇ ਸ੍ਰੀ ਜਗਦੇਵ ਸਿੰਘ ਅਤੇ ਸ੍ਰੀ ਰੂਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋ ਸ਼ੁਰੂ ਕੀਤਾ 20 ਰੁਪਏ ਦਾ ਲੰਗਰ ਅੱਜ ਵੀ ਹਰ ਥਾਂ ‘ਤੇ ਚੱਲਦਾ ਹੈ ਅਤੇ ਇਸ ਲੰਗਰ ਦੀ ਪ੍ਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ ਅਤੇ ਸਦਾ ਹੀ ਚੱਲਦੀ ਰਹੇਗੀ । ਇਹਨਾਂ ਮੁਲਾਜ਼ਮਾਂ ਵੱਲੋ ਹਰ ਵਾਰ ਇਸੇ ਸਥਾਨ ‘ਤੇ ਲੰਗਰ ਲਗਾਇਆ ਜਾਂਦਾ ਹੈ ਅਤੇ ਗੁਰਪੁਰਬ ਤੋਂ ਇਲਾਵਾ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦੇ ਦਿਨਾਂ ਸਮੇ ਵੀ ਉਹਨਾਂ ਨੂੰ ਸਮਰਪਿਤ ਲੰਗਰ ਦੀ ਸੇਵਾ ਨਿਭਾਈ ਜਾਂਦੀ ਹੈ । ਇਹਨਾਂ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਟਰਾਈਡੈਂਟ ਗਰੁੱਪ ਦੇ ਮਾਲਕ ਪਦਮ ਸ੍ਰੀ ਰਾਜਿੰਦਰ ਗੁਪਤਾ ਜੀ ਵੱਲੋ ਅਕਸਰ ਹੀ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੁਨੇਹਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀ ਸੇਵਾ ਭਾਵਨਾ ਤੋਂ ਪ੍ਰੇਰਿਤ ਹੋ ਕੇ ਇਹ ਮੁਲਾਜ਼ਮ ਆਪਣੀ ਕਮਾਈ ਵਿਚੋਂ ਕਾਫੀ ਸਮੇਂ ਤੋਂ ਲੰਗਰ ਦੀ ਸੇਵਾ ਨਿਭਾਅ ਰਹੇ ਹਨ ।ਇਸ ਮੌਕੇ ਸਤਿਗੁਰ ਸਿੰਘ,ਮੋਹਿਤ,ਹਰਦੀਪ ਸਿੰਘ,ਕੁਲਵਿੰਦਰ ਸਿੰਘ,ਜਗਸੀਰ ਸਿੰਘ,ਪ੍ਰਗਟ ਸਿੰਘ ਅਤੇ ਨਿੱਕਾ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!