Gee 98News

ਕਿਰਨਜੋਤ ਕੌਰ ਨੇ ਰਾਜੋਆਣਾ ‘ਤੇ ਚੁੱਕੇ ਸਵਾਲ…ਫਿਰ ਭੈਣ ਅਤੇ ਵਲਟੋਹਾ ਨੇ ਕਿਰਨਜੋਤ ਕੌਰ ਨੂੰ ਦਿੱਤਾ ਤਿੱਖਾ ਜਵਾਬ….!

ਚੰਡੀਗੜ੍ਹ, 7 ਦਸੰਬਰ-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਜੇਲ੍ਹ ਵਿੱਚ ਭੁੱਖ ਹੜਤਾਲ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸਵਾਲ ਖੜ੍ਹੇ ਕੀਤੇ ਹਨ।ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ,” ਗੱਲ ਸਮਝ ਨਹੀਂ ਆਈ…ਫ਼ੈਸਲਾ ਸਰਕਾਰ ਨੇ ਨਹੀਂ ਕੀਤਾ, ਸ਼੍ਰੋਮਣੀ ਕਮੇਟੀ ਤੇ ਕਾਹਦਾ ਗੁੱਸਾ ? ਸ਼੍ਰੋਮਣੀ ਕਮੇਟੀ ਨੇ ਚੜ੍ਹਤ ਦੇ ਲੱਖਾਂ ਰੁਪਏ ਵਕੀਲਾਂ ਦੀ ਫੀਸਾਂ ‘ਤੇ ਖਰਚ ਦਿੱਤੇ, ਹੋਰ ਕੀ ਕਰੇ ? ਮੂੰਹ ਬੋਲੀ ਭੈਣ ‘ਤੇ ਵੀ ਖਰਚ ਕੀਤਾ। ਸ਼੍ਰੋਮਣੀ ਕਮੇਟੀ ਜੱਜ ਦੀ ਥਾਂ ਬਹਿ ਕੇ ਫ਼ੈਸਲਾ ਕਰ ਨਹੀਂ ਸਕਦੀ, ਨਾ ਹੀ ਸ਼੍ਰੋਮਣੀ ਕਮੇਟੀ ਦਾ ਕੰਮ ਧਰਨੇ ਦੇਣਾ ਹੈ। ਆਖਿਰ ਭਾਈ ਰਾਜੋਆਣਾ ਨੂੰ ਸਲਾਹਾ ਕੌਣ ਦੇ ਰਿਹਾ ਹੈ ? ਧਮਕੀ ਸਰਕਾਰ ਨੂੰ ਦੇਣੀ ਫੇਰ ਵੀ ਸਮਝ ਆਂਦੀ ਹੈ !!” ਕਿਰਨਜੋਤ ਕੌਰ ਦੀ ਇਸ ਟਿੱਪਣੀ ਦਾ ਜਵਾਬ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਦਿੰਦੇ ਹੋਏ ਕਿਹਾ ਕਿ “2012 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਦੇ ਚਲਦਿਆਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਅਰਜ਼ੀ ਪਾਈ ਗਈ ਸੀ ਉਹ ਅਰਜ਼ੀ ਪਾਉਣ ਲਈ ਰਾਜੋਆਣਾ ਨੇ ਨਹੀਂ ਕਿਹਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਫਰਜ਼ ਨਹੀਂ ਅਦਾ ਕੀਤੇ ਇਸ ਕਰਕੇ ਉਹਨਾਂ ਉੱਤੇ ਸਵਾਲ ਖੜੇ ਕੀਤੇ ਗਏ ਹਨ। ਉਹਨਾਂ ਕਿਹਾ ਕਿ ਭਾਈ ਰਾਜੋਵਾਣਾ ਨੇ ਕੌਮ ਦੇ ਲਈ ਆਪਣੇ ਸਾਰੇ ਫਰਜ਼ ਅਦਾ ਕੀਤੇ ਹਨ । ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਤੰਜ਼ ਭਰੇ ਅੰਦਾਜ਼ ‘ਚ ਬੀਬੀ ਕਿਰਨਜੋਤ ਕੌਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ “ਹਾਂ ਬੀਬੀ ਜੀ ! ਇਹ ਜ਼ਰੂਰ ਪਤਾ ਲੱਗਣਾ ਚਾਹੀਦਾ ਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਲਾਹਾਂ ਕੌਣ ਦੇਂਦਾ ਹੈ…?? ਹਾਂ ! ਉਨਾਂ ਦੇ ਸਲਾਹਕਾਰ ਮੇਰੇ ਮੁਤਾਬਕ ਜੇਲ੍ਹ ਦੀ ਫ਼ਾਂਸੀ ਚੱਕੀ ਦੇ ਮੱਛਰ, ਭਿਨ ਭਿਨਾਉਂਦੀਆਂ ਮੱਖੀਆਂ, ਗਾਲੜ, ਚਿੜੀਆਂ ਤੇ ਕਬੂਤਰ ਆਦਿ ਹੀ ਹੋ ਸਕਦੇ ਹਨ। ਫਾਂਸੀ ਦੀ ਸਜ਼ਾ ਦੇ ਕੈਦੀ ਹੋਣ ਕਰਕੇ ਬੰਦਾ ਤਾਂ ਉਨਾਂ ਨੂੰ ਕੋਈ ਮਿਲ ਨਹੀਂ ਸਕਦਾ। ਹਾਂ ! ਏਨਾਂ ਭੋਲੇ “ਸਲਾਹਕਾਰਾਂ” ਨੇ ਹੀ ਸਲਾਹਾਂ ਦਿੱਤੀਆਂ ਹੋਣਗੀਆਂ। ਏਨਾਂ ਨੇ ਬਹੁਤ ਵੱਡਾ ਗੁਨਾਹ ਕੀਤਾ ਆਂ ਭਾਈ ਰਾਜੋਆਣਾ ਜੀ ਨੂੰ ਅਜਿਹੀਆਂ “ਸਲਾਹਾਂ” ਦੇਕੇ। ਬੀਬੀ ਜੀ ! ਭਾਈ ਰਾਜੋਆਣਾ ਫ਼ਾਂਸੀ ਚੱਕੀ ‘ਚ ਬੰਦ ਨੇ ਨਾਂ ਕਿ ਕਿਸੇ ਲਗਜ਼ਰੀ ਦਫ਼ਤਰ ਵਿੱਚ।

error: Content is protected !!