Gee 98News

ਇਉਂ ਠੱਗੀ ਮਾਰੀ…ਅਣਪਛਾਤੇ “ਮੁਖ਼ਬਰ” ਨੇ ਪੁਲਿਸ ਨਾਲ,ਕਾਨੂੰਨੀ ਦਾਅ ਪੇਚਾਂ ‘ਤੇ ਭਾਰੂ ਪੈਗੀ ਡਿਜੀਟਲ ਠੱਗੀ

ਆਪਣੇ ਮੁਖ਼ਬਰ ਦੀ ਇਤਲਾਹ ‘ਤੇ ਵੱਡੇ ਵੱਡੇ ਸਕੈਂਡਲ ਅਤੇ ਤਸਕਰ ਤਾਂ ਪੁਲਿਸ ਨੇ ਕਈ ਵਾਰ ਫੜ੍ਹੇ ਹਨ ਪਰੰਤੂ ਕੋਈ ਪੁਲਿਸ ਦਾ ਮੁਖ਼ਬਰ ਬਣ ਕੇ ਪੁਲਿਸ ਨੂੰ ਹੀ ਠੱਗ ਜਾਵੇ, ਅਜਿਹੀ ਕਹਾਣੀ ਪਹਿਲੀ ਵਾਰ ਸਾਹਮਣੇ ਆਈ ਹੈ। ਇਹ ਠੱਗੀ ਦਾ ਮਾਮਲਾ ਜਲੰਧਰ ਜ਼ਿਲ੍ਹੇ ਦੇ ਥਾਣਾ ਆਦਮਪੁਰ ਨਾਲ ਸੰਬੰਧਿਤ ਹੈ। ਇਸ ਹੈਰਾਨੀਜਨਕ ਮਾਮਲੇ ਵਿੱਚ ਸਿਰਫ਼ ਪੁਲਿਸ ਹੀ ਨਹੀਂ ਸਗੋਂ ਇੱਕ ਪ੍ਰਾਈਵੇਟ ਵਿਅਕਤੀ ਵੀ ਠੱਗਿਆ ਗਿਆ, ਇਸ ਸਮੁੱਚੇ ਮਾਮਲੇ ਦੀ ਪੜ੍ਹਤਾਲ ਕਰਦੇ ਹੋਏ ਕਦੇ ਕਦੇ ਇਉਂ ਲੱਗਦਾ ਹੈ ਜਿਵੇਂ ਪੁਲਿਸ ਦੀ ਮਿਲੀਭੁਗਤ ਨਾਲ ਇੱਕ ਪ੍ਰਾਈਵੇਟ ਵਿਅਕਤੀ ਠੱਗਿਆ ਗਿਆ ਹੋਵੇ। ਪੁਲਿਸ ਦੇ ਨਾਲ-ਨਾਲ ਠੱਗੀ ਦਾ ਸ਼ਿਕਾਰ ਹੋਏ ਇੱਕ ਫੋਟੋਗਰਾਫਰ ਲਾਡੀ ਡਿਜੀਟਲ ਸਟੂਡੀਓ ਆਦਮਪੁਰ ਨੇ ਦੱਸਿਆ ਕਿ ਇੱਕ ਦਿਨ ਉਹਨਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਜਿਸ ਨੇ ਆਪਣੇ ਆਪ ਨੂੰ ਫੋਟੋਗ੍ਰਾਫਰ ਦੱਸਿਆ ਤੇ ਕਿਹਾ ਕਿ ਕੋਈ ਵਿਅਕਤੀ ਵਿਆਹ ਦੇ ਸਮਾਗਮ ਦੀ 25 ਹਜ਼ਾਰ ਰੁਪਏ ਦੀ ਰਕਮ ਉਹਨਾਂ ਨੂੰ ਦੇ ਕੇ ਜਾਵੇਗਾ ਉਹ ਕਿਰਪਾ ਕਰਕੇ ਫੜ ਕੇ ਰੱਖ ਲਿਓ, ਜਿਹੜੀ ਮੈਂ ਬਾਅਦ ਵਿੱਚ ਲੈ ਜਾਵਾਂਗਾ। ਲਾਡੀ ਸਟੂਡੀਓ ਨੂੰ ਫੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਪ੍ਰੋਗਰਾਮਾਂ ਦੀ ਜ਼ਿਆਦਾ ਬੁਕਿੰਗ ਹੋਣ ਕਾਰਨ ਉਹ ਜ਼ਿਆਦਾ ਰੁੱਝਿਆ ਹੋਇਆ ਹੈ ਇਸ ਲਈ ਬਾਹਰੋਂ ਜਲੰਧਰ ਪੇਮੈਂਟ ਲੈਣ ਨਹੀਂ ਆ ਸਕਦਾ ਇਸ ਕਰਕੇ ਉਹ ਫੋਟੋਗ੍ਰਾਫਰ ਹੋਣ ਦੇ ਨਾਤੇ ਉਸਦੀ ਮਦਦ ਕਰਨ ਅਤੇ ਉਸਦੀ ਪੇਮੈਂਟ ਲੈ ਕੇ ਰੱਖ ਲੈਣ, ਲਾਡੀ ਸਟੂਡੀਓ ਵੱਲੋਂ ਫੋਟੋਗ੍ਰਾਫਰ ਤੌਰ ‘ਤੇ ਹਮਦਰਦੀ ਵਜੋਂ ਹਾਮੀ ਭਰ ਦਿੱਤੀ ਜਿਸ ਤੋਂ ਬਾਅਦ ਇੱਕ ਵਿਅਕਤੀ ਲਾਡੀ ਸਟੂਡੀਓ ਨੂੰ ਦੁਕਾਨ ‘ਤੇ ਆ ਕੇ 25000 ਦੀ ਨਗਦ ਰਕਮ ਦੇ ਗਿਆ। ਲਾਡੀ ਸਟੂਡੀਓ ਨੇ ਇਹ ਪੇਮੈਂਟ ਫੜ ਕੇ ਰੱਖ ਲਈ ਅਤੇ ਕੁਝ ਸਮੇਂ ਬਾਅਦ ਫੋਨ ਕਰਨ ਵਾਲੇ ਫੋਟੋਗ੍ਰਾਫਰ ਨੇ ਕਿਹਾ ਕਿ ਇਹ ਪੇਮੈਂਟ ਮੇਰੇ ਖ਼ਾਤੇ ਵਿੱਚ ਪਾ ਦੇਵੋ, ਮੈਂ ਸਮੇਂ ਦੀ ਘਾਟ ਕਾਰਨ ਆ ਨਹੀਂ ਸਕਦਾ ਜਿਸ ਦੇ ਕਹਿਣ ‘ਤੇ ਲਾਡੀ ਸਟੂਡੀਓ ਨੇ ਉਸ ਵੱਲੋਂ ਦਿੱਤੇ ਬੈਂਕ ਖਾਤੇ ਵਿੱਚ 25000 ਜਮ੍ਹਾਂ ਕਰ ਦਿੱਤੇ ਪ੍ਰੰਤੂ ਇਸ ਮਾਮਲੇ ‘ਚ ਲਾਡੀ ਸਟੂਡੀਓ ਦੇ ਉਦੋਂ ਹੋਸ਼ ਉੱਡ ਕੇ ਜਦੋਂ ਇਸ ਤੋਂ ਅੱਗੇ ਇਸ ਮਾਮਲੇ ਵਿੱਚ ਪੁਲਿਸ ਦੀ ਐਂਟਰੀ ਹੋ ਗਈ। ਫਿਰ ਅਚਾਨਕ ਇੱਕ ਥਾਣੇਦਾਰ ਲਾਡੀ ਸਟੂਡੀਓ ਦੀ ਦੁਕਾਨ ‘ਤੇ ਆਇਆ ਅਤੇ ਉਸਨੂੰ ਕਿਹਾ ਕਿ ਐਸਐਚਓ ਨੇ ਉਸਨੂੰ ਬੁਲਾਇਆ ਹੈ ਜਦੋਂ ਲਾਡੀ ਸਟੂਡੀਓ ਕੁਝ ਮੋਹਤਬਰ ਵਿਅਕਤੀਆਂ ਨੂੰ ਲੈ ਕੇ ਥਾਣੇ ਗਿਆ ਤਾਂ ਠੱਗੀ ਦੀ ਇਸ ਅਨੋਖੀ ਕਹਾਣੀ ਦਾ ਸਾਰਾ ਮਾਮਲਾ ਸਾਹਮਣੇ ਆਇਆ।

Gee98 Ads
Gee98 Ads

ਪੁਲਿਸ ਦੇ ਅਣਪਛਾਤੇ ਮੁਖ਼ਬਰ ਰਾਹੀਂ ਠੱਗੀ ਦਾ ਸ਼ਿਕਾਰ ਹੋਇਆ ਫੋਟੋਗ੍ਰਾਫਰ, ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦਾ ਸੀਨੀਅਰ ਆਗੂ ਹੈ । ਇਸ ਮਾਮਲੇ ‘ਚ ਗੱਲਬਾਤ ਕਰਦੇ ਹੋਏ ਆਲ ਇੰਡੀਆ ਫੋਟੋਗ੍ਰਾਫਿਕ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਕਿਉਂਕਿ ਫੋਟੋਗ੍ਰਾਫਰ ਨੂੰ ਦੁਕਾਨ ‘ਤੇ ਸਿਵਲ ਕੱਪੜਿਆਂ ‘ਚ ਪੈਸੇ ਦੇਣ ਵਾਲਾ ਵਿਅਕਤੀ ਪੁਲਿਸ ਮੁਲਾਜ਼ਮ ਸੀ ਅਤੇ ਉਸ ਨੇ ਫੋਟੋਗ੍ਰਾਫਰ ਨੂੰ 25000 ਦੀ ਨਗਦੀ ਦੇਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਤੋਂ ਅਣਪਛਾਤੇ ਮੁਖ਼ਬਰ ਨਾਲ ਫੋਟੋਗ੍ਰਾਫਰ ਦੀ ਗੱਲ ਵੀ ਕਰਵਾਈ ਸੀ। ਗੁਰਨਾਮ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਜਲੰਧਰ ਦੇ ਪੁਲਿਸ ਕਮਿਸ਼ਨਰ ਨਾਲ ਵੀ ਮਿਲਣਗੇ ਅਤੇ ਜੇ ਲੋੜ ਪਈ ਤਾਂ ਡੀਜੀਪੀ ਪੰਜਾਬ ਨੂੰ ਵੀ ਮਿਲਿਆ ਜਾਵੇਗਾ । ਗੁਰਨਾਮ ਸਿੰਘ ਨੇ ਕਿਹਾ ਕਿ ਇਹ ਮਾਮਲਾ ਇਸ ਕਰਕੇ ਵੀ ਗੰਭੀਰ ਹੈ ਕਿਉਂਕਿ ਇਸੇ ਅਣਪਛਾਤੇ ਮੁਖ਼ਬਰ ਨੇ ਇਸ ਤੋਂ ਪਹਿਲਾਂ ਵੀ ਪਿੱਪਲਾਂਵਾਲੀ ਹੁਸ਼ਿਆਰਪੁਰ ਦੇ ਪਰਵੇਜ਼ ਫੋਟੋਗ੍ਰਾਫਰ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਦਸੂਹਾ ਦਾ ਇੱਕ ਫੋਟੋ ਗਰਾਫਰ ਸਰਪੰਚ ਸਟੂਡੀਓ ਵੀ ਇਸ ਦਾ ਸ਼ਿਕਾਰ ਬਣਦਾ ਬਣਦਾ ਮਸਾਂ ਬਚਿਆ ਹੈ। ਗੁਰਨਾਮ ਸਿੰਘ ਨੇ ਕਿਹਾ ਕਿ ਇਹ ਸੰਭਾਵਨਾ ਹੈ ਕਿ ਇਹ ਠੱਗ ਇਕੋ ਹੀ ਵਿਅਕਤੀ ਹੈ ਅਤੇ ਸਾਰੇ ਮਾਮਲਿਆਂ ਵਿੱਚ ਇੱਕ ਗੱਲ ਹੋਰ ਮਿਲਦੀ ਜੁਲਦੀ ਹੈ ਕਿ ਕਿ ਬਾਹਰੋਂ ਕਿਸੇ ਅਣਪਛਾਤੇ ਵਿਅਕਤੀ ਦੇ ਫੋਨ ਕਰਨ ਤੋਂ ਬਾਅਦ ਫੋਟੋਗ੍ਰਾਫਰਾਂ ਨੂੰ ਦੁਕਾਨ ‘ਤੇ ਪੈਸੇ ਦੇ ਕੇ ਜਾਣ ਵਾਲੇ ਸਾਰੇ ਪੁਲਿਸ ਮੁਲਾਜ਼ਮ ਹੀ ਸਨ।

Gee98 Ads
error: Content is protected !!