Gee 98News

ਲੁਧਿਆਣਾ,11 ਦਸੰਬਰ-ਸਰਕਾਰੀ ਹਸਪਤਾਲ ਵਿੱਚ ਇੱਕ ਅਪਰਾਧੀ ਦੇ ਮੈਡੀਕਲ ਕਰਵਾਉਣ ਦੇ ਮਾਮਲੇ ‘ਚ ਪੰਜਾਬ ਪੁਲਿਸ ਦਾ ਇੱਕ ਥਾਣੇਦਾਰ ਅਤੇ ਇੱਕ ਵਕੀਲ ਹਸਪਤਾਲ ਦੀ ਐਮਰਜੈਂਸੀ ਵਿੱਚ ਹੀ ਗੁਥਮ-ਗੁੱਥਾ ਹੋ ਗਏ। ਪ੍ਰਤੱਖ ਦਰਸ਼ੀਆਂ ਅਨੁਸਾਰ ਦੋਵੇਂ ਜਣਿਆਂ ਨੇ ਇੱਕ ਦੂਜੇ ਦੀ ਚੰਗੀ ਕੁੱਟਮਾਰ ਕੀਤੀ, ਇੱਕ ਦੂਜੇ ਦੀਆਂ ਪੱਗਾਂ ਤੱਕ ਵੀ ਉਤਾਰ ਦਿੱਤੀਆਂ। ਵਕੀਲ ਦੇ ਦੋਸ਼ਾਂ ਅਨੁਸਾਰ ASI ਨੇ ਉਸ ਨੂੰ ਵਾਲਾਂ ਤੋਂ ਫੜ ਕੇ ਧਰਤੀ ‘ਤੇ ਘੜੀਸਿਆ। ਘਟਨਾ ਦੌਰਾਨ ਐਮਰਜਸੀ ਦੇ ਮਰੀਜ਼ਾਂ ਵਿੱਚ ਵੀ ਦਹਿਸ਼ਤ ਪੈਦਾ ਹੋ ਗਈ ਅਤੇ ਮਰੀਜ਼ ਇਧਰ ਉਧਰ ਭੱਜਣ ਲੱਗੇ। ਥਾਣੇਦਾਰ ਤੇ ਵਕੀਲ ਦੀ ਲੜਾਈ ਕਾਰਨ ਕਰੀਬ ਅੱਧਾ ਘੰਟਾ ਐਮਰਜਂਸੀ ਸੇਵਾਵਾਂ ‘ਚ ਵੀ ਵਿਘਨ ਪਿਆ ਰਿਹਾ। ਮਾਮਲਾ ਸਿਵਲ ਹਸਪਤਾਲ ਲੁਧਿਆਣਾ ਦਾ ਐਤਵਾਰ ਦੇਰ ਰਾਤ ਦਸ ਕੁ ਵਜੇ ਹੈ ਜਿੱਥੇ ਲੋਕਾਂ ਨੇ ਇਸ ਲੜਾਈ ਦੀ ਵੀਡੀਓ ਬਣਾ ਕੇ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਮਾਮਲੇ ਦੇ ਵੇਰਵੇ ਅਨੁਸਾਰ ਵਕੀਲ ਸੁਖਵਿੰਦਰ ਸਿੰਘ ਭਾਟੀਆ ਆਪਣੇ ਮੁਨਸ਼ੀ ਪ੍ਰੇਮ ਸਿੰਘ ਨੂੰ ਲੈ ਕੇ ਹਸਪਤਾਲ ਗਿਆ ਸੀ, ਪ੍ਰੇਮ ਸਿੰਘ ਦਾ ਆਪਣੇ ਪਰਿਵਾਰ ਨਾਲ ਕੋਈ ਝਗੜਾ ਸੀ ਜਿਸ ਕਾਰਨ ਉਸਦੀ ਕੁੱਟਮਾਰ ਹੋਈ ਸੀ ਅਤੇ ਉਸ ਦਾ ਮੈਡੀਕਲ ਡਾਕਟਰ ਕਰ ਰਹੇ ਸਨ। ਇਸ ਦੌਰਾਨ ਥਾਣਾ ਹੈਬੋਵਾਲ ਤੋਂ ਇੱਕ ਏਐਸਆਈ ਇੱਕ ਅਪਰਾਧੀ ਨੂੰ ਮੈਡੀਕਲ ਕਰਵਾਉਣ ਲਈ ਲੈ ਕੇ ਆਇਆ ਅਤੇ ਅਪਰਾਧੀ ਦਾ ਮੈਡੀਕਲ ਪਹਿਲਾਂ ਕਰਨ ਲਈ ਕਹਿਣ ਲੱਗਿਆ ਜਦਕਿ ਡਾਕਟਰ ਵਕੀਲ ਦੇ ਮੁਨਸ਼ੀ ਪ੍ਰੇਮ ਸਿੰਘ ਦਾ ਮੈਡੀਕਲ ਕਰ ਰਹੇ ਸਨ। ਏਐਸਆਈ ਦੀ ਤੇਜ਼ੀ ਕਾਰਨ ਵਕੀਲ ਅਤੇ ਏਐਸਆਈ ਵਿਚਕਾਰ ਤੂੰ-ਤੂੰ, ਮੈਂ-ਮੈਂ ਹੋ ਗਈ ਜੋ ਤਕੜੀ ਝੜਪ ਵਿੱਚ ਬਦਲੀ ਗਈ ਅਤੇ ਇਸ ਤੋਂ ਬਾਅਦ ਫਿਰ ਦੋਵਾਂ ਦੀਆਂ ਪੱਗਾਂ ਉਤਰੀਆਂ, ਕੱਪੜੇ ਫਟੇ ਅਤੇ ਘਸੁੰਨ ਮੁੱਕੀ ਵੀ ਹੋਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਮੌਕੇ ‘ਤੇ ਇਹ ਏਸੀਪੀ ਸੁਖਨਾਜ ਸਿੰਘ ਵੀ ਪੁੱਜੇ ਅਤੇ ਵੱਡੀ ਗਿਣਤੀ ਵਿੱਚ ਹੋਰ ਪੁਲਿਸ ਵੀ ਪੁੱਜ ਗਈ। ਇਸ ਤੋਂ ਬਾਅਦ ਵਕੀਲ ਸੁਖਵਿੰਦਰ ਸਿੰਘ ਭਾਟੀਆ ਨੂੰ ਪੁਲਿਸ ਥਾਣਾ ਡਿਵੀਜ਼ਨ ਨੰਬਰ 2 ਵਿੱਚ ਲੈ ਗਈ ਜਿੱਥੇ ਕਾਫ਼ੀ ਗਿਣਤੀ ਵਿੱਚ ਵਕੀਲ ਵੀ ਇਕੱਠੇ ਹੋਏ। ਸੂਤਰਾਂ ਅਨੁਸਾਰ ਪੁਲਿਸ ਨੇ ਦੇਰ ਰਾਤ 12 ਵਜੇ ਸੁਖਵਿੰਦਰ ਸਿੰਘ ਦਾ ਮੈਡੀਕਲ ਵੀ ਕਰਵਾਇਆ। ਸਬੰਧਤ ਏਐਸਆਈ ਨੇ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦੇ ਦਿੱਤੀ ਹੈ ਕਿ ਵਕੀਲ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦੀ ਵਰਦੀ ਪਾੜ੍ਹ ਦਿੱਤੀ। ਦੂਜੇ ਪਾਸੇ ਵਕੀਲ ਨੇ ਵੀ ਕਿਹਾ ਕਿ ਉਹ ਇਸ ਮਾਮਲੇ ਨੂੰ ਬਿਰ ਕੌਂਸਲ ਵਿੱਚ ਉਠਾਉਣਗੇ ਅਤੇ ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਵੀ ਲਿਆਉਣਗੇ। ACP ਸੁਖਨਾਜ ਸਿੰਘ ਨੇ ਕਿਹਾ ਕਿ ਪੁਲਿਸ ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕਰੇਗੀ।

Leave a Reply

Your email address will not be published. Required fields are marked *

error: Content is protected !!