Gee 98News

ਚੰਡੀਗੜ੍ਹ,14 ਦਸੰਬਰ-ਭਾਰਤੀ ਰੇਲਵੇ ਦੇ ਅੜਿੱਕੇ ਕਾਰਨ ਫਿਲਹਾਲ ਪੰਜਾਬ ਦੀ “ਮੁੱਖ ਮੰਤਰੀ ਤੀਰਥ ਯਾਤਰਾ ਸਕੀਮ” ਵਿਚਾਲੇ ਹੀ ਰੁਕ ਗਈ ਹੈ। ਭਾਰਤੀ ਰੇਲਵੇ ਨੇ ਇਸ ਸਕੀਮ ਲਈ ਫਿਲਹਾਲ ਪੰਜਾਬ ਸਰਕਾਰ ਨੂੰ ਰੇਲਾਂ ਮੁਹੱਈਆ ਕਰਵਾਉਣ ‘ਚ ਅਸਮਰੱਥਾ ਜ਼ਾਹਿਰ ਕੀਤੀ ਹੈ। ਭਾਰਤੀ ਰੇਲਵੇ ਦੇ ਅਧਿਕਾਰੀ ਨੇ ਪੰਜਾਬ ਸਰਕਾਰ ਨੂੰ ਜ਼ੁਬਾਨੀ ਤੌਰ ‘ਤੇ ਦੱਸ ਦਿੱਤਾ ਹੈ ਕਿ ਉਹ ਇਸ ਸਕੀਮ ਦੇ ਲਈ ਫਰਵਰੀ ਤੋਂ ਹੀ ਰੇਲਾਂ ਮੁਹੱਈਆ ਕਰਵਾ ਸਕਣਗੇ। ਰੇਲਵੇ ਦੀ ਨਾਂਹ ਕਾਰਨ ਹੀ 6 ਦਸੰਬਰ ਨੂੰ ਜਲੰਧਰ ਤੋਂ ਵਾਰਾਨਸੀ ਜਾਣ ਵਾਲੀ ਰੇਲ ਗੱਡੀ ਨਹੀਂ ਜਾ ਸਕੀ ਅਤੇ 15 ਦਸੰਬਰ ਨੂੰ ਮਲੇਰਕੋਟਲਾ ਤੋਂ ਅਜਮੇਰ ਸ਼ਰੀਫ ਜਾਣ ਵਾਲੀ ਰੇਲ ਗੱਡੀ ਵੀ ਰੱਦ ਹੋ ਗਈ, ਹਾਲਾਂਕਿ ਪੰਜਾਬ ਸਰਕਾਰ ਵੱਲੋਂ ਭਾਰਤੀ ਰੇਲਵੇ ਕੋਲ 15 ਦਸੰਬਰ ਵਾਲੀ ਗੱਡੀ ਲਈ 1.34 ਕਰੋੜ ਰੁਪਏ ਜਮਾਂ ਵੀ ਕਰਵਾਏ ਹੋਏ ਹਨ । ਰੇਲਵੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਜਨਰੇਟਰ ਕਾਰਾਂ ਦੀ ਕਮੀ ਕਰਕੇ ਏਸੀ ਰੇਲਾਂ ਮੁਹੱਈਆ ਨਹੀਂ ਹੋ ਰਹੀਆਂ ਅਤੇ ਕੋਲਾ ਰੈਕ ਆਉਣ ਕਰਕੇ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਬਹਰਹਾਲ, ਅਜੇ ਪੰਜਾਬ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਰੇਲਵੇ ਦੀ ਨਾਂਹ ਕਰਕੇ ਰੁਕੀ ਹੋਈ ਹੈ।

Leave a Reply

Your email address will not be published. Required fields are marked *

error: Content is protected !!