Skip to main content

Gee 98News

…ਹੁਣ ਸਰਕਾਰੀ ਬੱਸਾਂ ਵਿੱਚ 52 ਤੋਂ ਵੱਧ ਸਵਾਰੀਆਂ ਨਹੀਂ ਬਿਠਾਵਾਂਗੇ, ਰੋਡਵੇਜ਼ ਦੇ ਮੁਲਾਜ਼ਮਾਂ ਦਾ ਫੈਸਲਾ

ਚੰਡੀਗੜ੍ਹ,9 ਜਨਵਰੀ-ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕਾਂਟ੍ਰੈਕਟ ਕੰਟਰੈਕਟਰਸ ਯੂਨੀਅਨ ਨੇ 23 ਜਨਵਰੀ ਤੋਂ ਸਰਕਾਰੀ ਬੱਸਾਂ ਵਿੱਚ ਸੀਟਾਂ ਦੀ ਗਿਣਤੀ ਤੋਂ ਵੱਧ ਸਵਾਰੀਆਂ ਬਿਠਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਸੀਨੀਅਰ ਸੂਬਾ ਉਪ ਪ੍ਰਧਾਨ ਬਲਵਿੰਦਰ ਸਿੰਘ ਰਾਠ, ਹਰਕੇਸ਼ ਕੁਮਾਰ ਵਿੱਕੀ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਸੂਬੇ ਦੇ 27 ਡਿਪੂ ਦੇ ਮੁਲਾਜ਼ਮ ਨੇਤਾਵਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ‌ 23 ਜਨਵਰੀ 2024 ਤੋਂ ਬੱਸਾਂ ਵਿੱਚ ਬੱਸਾਂ ਦੀ ਗਿਣਤੀ ਦੇ ਅਨੁਸਾਰ ਹੀ 50-52 ਸਵਾਰੀਆਂ ਬਿਠਾਈਆਂ ਜਾਣਗੀਆਂ ਅਤੇ ਇਸ ਤੋਂ ਵੱਧ ਕੋਈ ਸਵਾਰੀ ਬੱਸ ਵਿੱਚ ਨਹੀਂ ਬਿਠਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸਾਂ ਵਿਚ ਵਾਧੂ ਸਵਾਰੀਆਂ ਬਿਠਾਉਣ ਕਾਰਨ ਦੁਰਘਟਨਾ ਦਾ ਖਤਰਾ ਬਣਿਆ ਰਹਿੰਦਾ ਹੈ ਤੇ ਨਵਾਂ ਕਾਨੂੰਨ ਆਉਣ ਦੇ ਬਾਅਦ ਕਿਸੇ ਵੀ ਹਾਦਸੇ ਲਈ ਡਰਾਈਵਰ ਨੂੰ ਵੀ ਦੋਸ਼ੀ ਮੰਨਿਆ ਜਾਵੇਗਾ। ਬੈਠਕ ਵਿਚ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਨਵੇਂ ਬਣਾਏ ਗਏ ਟ੍ਰੈਫਿਕ ਕਾਨੂੰਨ ‘ਤੇ ਚਿੰਤਾ ਪ੍ਰਗਟਾਈ ਗਈ। ਯੂਨੀਅਨ ਦੇ ਨੇਤਾਵਾਂ ਨੇ ਇਸ ਕਾਨੂੰਨ ਨੂੰ ਇਕਤਰਫ਼ਾ ਤੇ ਵਾਹਨ ਚਾਲਕਾਂ ਲਈ ਖ਼ਤਰਨਾਕ ਦੱਸਦੇ ਹੋਏ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ। ਬੈਠਕ ਵਿਚ ਫੈਸਲਾ ਲਿਆ ਗਿਆ ਕਿ 23 ਜਨਵਰੀ ਤੋਂ ਬੱਸਾਂ ਵਿਚ ਸਿਰਫ 50-52 ਯਾਤਰੀ ਹੀ ਬੈਠਣਗੇ, ਕੋਈ ਵੀ ਬੱਸ ਓਵਰਲੋਡ ਨਹੀਂ ਚਲਾਈ ਜਾਵੇਗੀ। ਦੱਸਣਯੋਗ ਹੈ ਕਿ ਆਧਾਰ ਕਾਰਡ ‘ਤੇ ਮੁਫ਼ਤ ਸਫ਼ਰ ਦੀ ਸਹੂਲਤ ਤੋਂ ਬਾਅਦ ਸਰਕਾਰੀ ਬੱਸਾਂ ਵਿੱਚ 100 ਤੋਂ ਵੀ ਵਧੇਰੇ ਸਵਾਰੀਆਂ ਚੜਦੀਆਂ ਹਨ, ਜਿਸ ਨਾਲ ਓਵਰਲੋਡ ਹੋਣ ਕਾਰਨ ਹਮੇਸ਼ਾ ਘਟਨਾ ਦਾ ਖ਼ਤਰਾ ਬਣਿਆ ਰਹਿੰਦਾ ਹੈ।

error: Content is protected !!