Skip to main content

Gee 98News

ਪੰਜਾਬ ਚ ਬਹੁਤ ਲੰਮਾ ਹੋਵੇਗਾ ਪ੍ਰਚਾਰ ਸ਼ਡਿਊਲ…1 ਜੂਨ ਨੂੰ ਪੈਣਗੀਆਂ ਵੋਟਾਂ…4 ਜੂਨ ਨੂੰ ਨਤੀਜੇ

ਚੰਡੀਗੜ੍ਹ,16 ਮਾਰਚ, Gee98 news service
-ਚੋਣ ਕਮਿਸ਼ਨ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਵਿੱਚ ਇਸ ਵਾਰ ਵੀ ਪਿਛਲੀਆਂ ਚੋਣਾਂ ਵਾਂਗ ਹੀ ਸੱਤ ਪੜਾਅ ਵਿੱਚ ਲੋਕ ਸਭਾ ਚੋਣਾਂ ਹੋਣਗੀਆਂ ਅਤੇ ਪੰਜਾਬ ਦੀਆਂ ਚੋਣਾਂ ਆਖਰੀ ਪੜਾਅ ਵਿੱਚ ਹੋਣਗੀਆਂ। ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ‘ਤੇ ਇੱਕੋ ਦਿਨ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਨਤੀਜੇ ਐਲਾਨ ਕੀਤੇ ਜਾਣਗੇ। ਪੰਜਾਬ ‘ਚ 7 ਮਈ ਤੋਂ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ ਅਤੇ 17 ਮਈ ਨਾਮਜਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ ਹੋਵੇਗੀ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ ਵਿੱਚ 2 ਕਰੋੜ 12 ਲੱਖ 71 ਹਜਾਰ 246 ਕੁੱਲ ਵੋਟਰ ਹਨ, ਜਿਨਾਂ ਵਿੱਚ 1 ਕਰੋੜ 11 ਲੱਖ 92 ਹਜ਼ਾਰ 959 ਪੁਰਸ਼ ਵੋਟਰ ਅਤੇ 1 ਕਰੋੜ 77 ਹਜ਼ਾਰ 543 ਮਹਿਲਾ ਵੋਟਰ ਅਤੇ 744 ਟਰਾਂਸਜੈਂਡਰ ਵੋਟਰ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਕੁੱਲ 24,433 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਪੰਜਾਬ ‘ਚ ਨਾਮਜ਼ਦਗੀ ਦੀ ਤਰੀਕ ਤੋਂ ਲੈ ਕੇ ਵੋਟਾਂ ਤੱਕ 25 ਦਿਨ ਦਾ ਸ਼ਡਿਊਲ ਹੋਵੇਗਾ ਪ੍ਰੰਤੂ ਜੇਕਰ ਅੱਜ ਤੋਂ ਹੀ ਮੰਨ ਲਿਆ ਜਾਵੇ ਤਾਂ ਪੰਜਾਬ ‘ਚ ਇਸ ਵਾਰ 77 ਦਿਨਾਂ ਦਾ ਲੰਮਾ ਪ੍ਰਚਾਰ ਸ਼ਡਿਊਲ ਹੋਵੇਗਾ ਕਿਉਂਕਿ ਕੁਝ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਵੀ ਦਿੱਤਾ ਹੈ।

error: Content is protected !!