Skip to main content

Gee 98News

ਅਸਲਾ ਬਰਾਮਦ ਕਰਨ ਗਈ CIA ਟੀਮ ‘ਤੇ ਬਦਮਾਸ਼ਾਂ ਨੇ ਚਲਾ ਦਿੱਤੀ ਗੋਲੀ…ਇਕ ਮੁਲਾਜ਼ਮ ਦੀ ਮੌਤ

ਚੰਡੀਗੜ੍ਹ,17 ਮਾਰਚ, Gee98 news service
-ਕਿਸੇ ਜਗ੍ਹਾ ‘ਤੇ ਨਜਾਇਜ਼ ਅਸਲਾ ਰੱਖੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਨਜਾਇਜ਼ ਅਸਲਾ ਬਰਾਮਦ ਕਰਨ ਗਈ ਸੀਆਈਏ ਦੀ ਟੀਮ ‘ਤੇ ਬਦਮਾਸ਼ਾਂ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਹ ਘਟਨਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆ ਕਸਬੇ ਨੇੜੇ ਪਿੰਡ ਮਨਸੂਰਪੁਰ ਵਿਖੇ ਰੇਡ ਕਰਨ ਗਈ ਸੀਆਈਏ ਟੀਮ ‘ਤੇ ਬਦਮਾਸ਼ਾਂ ਵਲੋਂ ਫ਼ਾਈਰਿੰਗ ਕੀਤੀ ਗਈ। ਪੁਲਿਸ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਸ ਗੋਲੀਬਾਰੀ ਵਿਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਇਨਪੁਟ ਮਿਲੀ ਸੀ ਕਿ ਪਿੰਡ ਮਨਸੂਰਪੁਰ ਵਿਖੇ ਨਜਾਇਜ ਅਸਲਾ ਪਿਆ ਹੈ, ਜਿਸ ਦੇ ਤਹਿਤ ਸੀਆਈਏ ਟੀਮ ਰੇਡ ਕਰਨ ਗਈ ਸੀ। ਇਸੇ ਦੌਰਾਨ ਹੀ ਕੁੱਝ ਬਦਮਾਸ਼ਾਂ ਵਲੋਂ ਸੀਆਈਏ ਟੀਮ ‘ਤੇ ਹੀ ਫ਼ਾਈਰਿੰਗ ਕਰ ਦਿੱਤੀ ਗਈ ਅਤੇ ਇਸ ਗੋਲੀਬਾਰੀ ਵਿਚ ਇੱਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ।

error: Content is protected !!