Gee 98News

ਚੰਡੀਗੜ੍ਹ,25 ਮਾਰਚ, Gee98 news service
-ਇੱਕ ਵਿਧਵਾ ਔਰਤ ਨੂੰ ਆਪਣੇ ਅਗਵਾ ਹੋਣ ਦੀ ਕਹਾਣੀ ਬਣਾ ਕੇ ਆਪਣੀ ਜਵਾਈ ਤੋਂ ਪੈਸੇ ਠੱਗਣ ਦੀ ਸਾਜਿਸ਼ ਰਚਣ ਦੇ ਜੁਰਮ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਮਾਮਲਾ ਮੋਗਾ ਦੇ ਬਾਘਾਪੁਰਾਣਾ ਨੇੜੇ ਇੱਕ ਪਿੰਡ ਨਾਲ ਸੰਬੰਧਿਤ ਹੈ ਜਿੱਥੋਂ ਦੀ ਇੱਕ ਵਿਧਵਾ ਔਰਤ, ਜੋ ਆਪਣੀ ਧੀ ਜਵਾਈ ਕੋਲ ਹੀ ਰਹਿੰਦੀ ਸੀ, ਨੇ ਖੁਦ ਹੀ ਆਪਣੇ ਇੱਕ ਸਾਥੀ ਨਾਲ ਮਿਲ ਕੇ ਆਪਣੇ ਅਗਵਾ ਦੀ ਕਹਾਣੀ ਘੜੀ ਅਤੇ ਜਵਾਈ ਨੂੰ ਫਿਰੌਤੀ ਲਈ ਫੋਨ ਕੀਤਾ। ਵਿਧਵਾ ਔਰਤ ਦੀ ਲੜਕੀ ਵੱਲੋਂ ਜਦ ਆਪਣੀ ਮਾਂ ਦੇ ਅਗਵਾ ਹੋਣ ਅਤੇ ਫਿਰੌਤੀ ਲਈ ਫੋਨ ਆਉਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਦੀ ਜਾਂਚ ਦੌਰਾਨ ਇਹ ਕਹਾਣੀ ਸਾਹਮਣੇ ਆਈ ਕਿ ਵਿਧਵਾ ਔਰਤ ਨੇ ਆਪਣੇ ਹੀ ਸਾਥੀ ਨਾਲ ਮਿਲ ਕੇ ਆਪਣੇ ਅਗਵਾ ਦੀ ਝੂਠੀ ਕਹਾਣੀ ਰਚੀ ਸੀ ਤਾਂ ਕਿ ਉਹ ਆਪਣੇ ਜਵਾਈ ਤੋਂ ਪੈਸੇ ਠੱਗ ਸਕੇ। ‌ ਪੁਲਿਸ ਨੇ ਵਿਧਵਾ ਰਾਜਵੀਰ ਕੌਰ ਅਤੇ ਉਸਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਸਦੇ ਦੂਜੇ ਸਾਥੀਆਂ ਦੀ ਭਾਲ ਜਾਰੀ ਹੈ। ਇਸ ਮਾਮਲੇ ਸਬੰਧੀ ਬਾਘਾਪੁਰਾਣਾ ਦੇ ਡੀਐਸਪੀ ਦਲਵੀਰ ਸਿੰਘ ਨੇ ਦੱਸਿਆ ਕਿ ਵਿਧਵਾ ਰਾਜਵੀਰ ਕੌਰ ਆਪਣੀ ਬੇਟੀ ਦੇ ਕੋਲ ਹੀ ਰਹਿ ਰਹੀ ਸੀ, ਉਹ ਇੱਕ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਗਈ ਅਤੇ ਖੁਦ ਹੀ ਆਪਣੇ ਸਾਥੀ ਨਾਲ ਕਾਰ ਵਿੱਚ ਬੈਠ ਕੇ ਕਿਤੇ ਚਲੀ ਗਈ ਇਸ ਤੋਂ ਬਾਅਦ ਮਹਿਲਾ ਨੇ ਖੁਦ ਹੀ ਸਾਰੀ ਅਗਵਾ ਦੀ ਝੂਠੀ ਕਹਾਣੀ ਰਚੀ ਅਤੇ ਮਹਿਲਾ ਦੇ ਇੱਕ ਸਾਥੀ ਵੱਟਸਐਪ ਕਾਲ ਕਰਕੇ ਉਸਦੇ ਜਵਾਈ ਤੋਂ 60 ਹਜ਼ਾਰ ਰੁਪਏ ਦੀ ਫਿਰੌਤੀ ਮੰਗੀ। ਡੀਐਸਪੀ ਨੇ ਦੱਸਿਆ ਕਿ ਫਿਰੌਤੀ ਲਈ ਫੋਨ ਆਉਣ ਤੋਂ ਬਾਅਦ ਜਦ ਬੇਟੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਜਾਂਚ ਦੌਰਾਨ ਸਾਰੀ ਕਹਾਣੀ ਸਾਹਮਣੇ ਆਈ। ‌

Leave a Reply

Your email address will not be published. Required fields are marked *

error: Content is protected !!