Gee 98News

ਚੰਡੀਗੜ੍ਹ,25 ਮਾਰਚ, Gee98 news service
-ਚੋਣ ਕਮਿਸ਼ਨ ਨੇ ਪੰਜਾਬ ਦੇ ਵੱਡੀ ਉਮਰ ਦੇ ਵੋਟਰਾਂ ਦੇ ਕੁਝ ਅੰਕੜੇ ਜਾਰੀ ਕੀਤੇ ਹਨ। ਇਹਨਾਂ ਅੰਕੜਿਆਂ ਮੁਤਾਬਕ ਪੰਜਾਬ ਚ 120 ਸਾਲ ਤੋਂ ਵੱਧ ਉਮਰ ਦੇ 205 ਵੋਟਰ ਹਨ, ਜਿਨਾਂ ਵਿੱਚ 122 ਪੁਰਸ਼ ਅਤੇ 83 ਮਹਿਲਾ ਵੋਟਰ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਚ 100 ਸਾਲ ਤੋਂ ਲੈ ਕੇ 119 ਸਾਲ ਤੱਕ ਦੀ ਉਮਰ ਦੇ 54 ਵੋਟਰ ਹਨ ਜਦੋਂ ਕਿ 205 ਵੋਟਰਾਂ ਦੀ ਉਮਰ 120 ਸਾਲ ਤੋਂ ਵੀ ਜਿਆਦਾ ਹੈ। ਇਹਨਾਂ ਕੁੱਲ 5209 ਵੋਟਰਾਂ ਵਿੱਚ ਮਹਿਲਾਵਾਂ ਦੀ ਗਿਣਤੀ 3111 ਹੈ ਅਤੇ ਪੁਰਸ਼ ਵੋਟਰਾਂ ਦੀ ਗਿਣਤੀ 2098 ਹੈ। ਇਸੇ ਤਰ੍ਹਾਂ 18 ਤੋਂ 19 ਸਾਲ ਤੱਕ ਦੇ ਨਵੇਂ ਵੋਟਰਾਂ ਦੀ ਗਿਣਤੀ 4 ਲੱਖ 89 ਹਜ਼ਾਰ 631 ਹੈ, ਜਿਨਾਂ ਵਿੱਚ 16 ਟਰਾਂਸਜੈਂਡਰ ਵੀ ਸ਼ਾਮਿਲ ਹਨ। 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਔਰਤ ਵੋਟਰਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਔਰਤ ਵੋਟਰਾਂ ਦੀ ਗਿਣਤੀ 98 ਲੱਖ 29 ਹਜ਼ਾਰ 916 ਸੀ ਜਦਕਿ ਇਸ ਵਾਰ ਔਰਤ ਵੋਟਰਾਂ ਦੀ ਗਿਣਤੀ 1 ਕਰੋੜ 77 ਹਜ਼ਾਰ 543 ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ ‘ਚ ਪੁਰਸ਼ ਵੋਟਰਾਂ ਦੀ ਗਿਣਤੀ 1 ਕਰੋੜ 9 ਲੱਖ 50 ਹਜ਼ਾਰ 735 ਸੀ ਅਤੇ 2024 ਦੀਆਂ ਚੋਣਾਂ ਲਈ ਤਿਆਰ ਵੋਟਰ ਸੂਚੀ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 1 ਕਰੋੜ 11 ਲੱਖ 92 ਹਜ਼ਾਰ 959 ਹੈ।

Leave a Reply

Your email address will not be published. Required fields are marked *

error: Content is protected !!