Gee 98News

ਵੱਡੇ ਸਾਬ੍ਹ ਦੇ ਹੁਕਮ : ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਫੋਨ ਨਹੀਂ ਦੇਖ ਸਕਣਗੇ…!

ਚੰਡੀਗੜ੍ਹ,25, ਜੂਨ, Gee98 news service
-ਪੰਜਾਬ ਪੁਲਿਸ ਦੇ ਮੁਲਾਜ਼ਮ ਹੁਣ ਆਪਣੀ ਡਿਊਟੀ ਦੇ ਸਮੇਂ ਦੌਰਾਨ ਸਮਾਰਟ ਫੋਨ ਦੀ ਸਕਰੀਨ ‘ਤੇ ਨਜ਼ਰ ਨਹੀਂ ਟਿਕਾ ਸਕਣਗੇ। ‌ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਇਸ ਸਬੰਧੀ ਇੱਕ ਪੱਤਰ ਜਾਰੀ ਕਰਕੇ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਡਿਊਟੀ ਦੌਰਾਨ ਕੋਈ ਵੀ ਮੁਲਾਜ਼ਮ ਆਪਣੇ ਸਮਾਰਟ ਫੋਨ ‘ਤੇ ਚੈਟ ਨਹੀਂ ਕਰ ਸਕੇਗਾ ਜਾ ਸਕਰੀਨ ‘ਤੇ ਬਿਜੀ ਨਹੀਂ ਹੋਵੇਗਾ। ਹਦਾਇਤਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਬਹੁਤ ਜਰੂਰੀ ਹੋਵੇ ਤਾਂ ਫੋਨ ਕਰਨ ਅਤੇ ਸੁਨਣ ਤੱਕ ਹੀ ਸੀਮਤ ਰਿਹਾ ਜਾਵੇ ਅਤੇ ਇਸ ਦੌਰਾਨ ਵੀ ਡਿਊਟੀ ਪ੍ਰਤੀ ਚੌਕਸ ਰਿਹਾ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਅਕਸਰ ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਸਮਾਰਟ ਫੋਨ ‘ਤੇ ਚੈਟਿੰਗ ਵਿੱਚ ਬਿਜ਼ੀ ਰਹਿੰਦੇ ਹਨ ਜਾਂ ਸਕਰੀਨ ‘ਤੇ ਕੁਝ ਹੋਰ ਦੇਖਦੇ ਰਹਿੰਦੇ ਹਨ। ਇਹ ਡਿਊਟੀ ਵਿੱਚ ਲਾਪਰਵਾਹੀ ਵਾਂਗ ਹੀ ਹੈ ਤੇ ਇਸ ਦੌਰਾਨ ਮੁਲਾਜ਼ਮ ਲਈ ਖਤਰਾ ਵੀ ਖੜਾ ਹੋ ਸਕਦਾ ਹੈ। ਪੁਲਿਸ ਕਮਿਸ਼ਨਰ ਨੇ ਸਖ਼ਤੀ ਨਾਲ ਕਿਹਾ ਕਿ ਜੇਕਰ ਕੋਈ ਇਹਨਾਂ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

error: Content is protected !!