Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸ਼੍ਰੋਮਣੀ ਕਮੇਟੀ ਦੇ ਕਾਰਨਾਮੇ..ਖੁੱਲੀਆਂ ਪਰਤਾਂ..ਸਮਝੌਤਾ ਨਿਰਮਲ ਭੇਖ ਨਾਲ ਕੀਤਾ…ਲੱਖਾਂ ਰੁਪਏ ਦੇ ਬਿਨਾਂ ਤਾਰੀਕ ਤੋਂ ਚੈੱਕ ਨਿਰਮਲ ਭੇਖ ਦੀ ਨਵੀਂ ਕਮੇਟੀ ਨੂੰ ਕੱਟ ਦਿੱਤੇ

Nirmal Pandori by Nirmal Pandori
06/26/2024
in ਪੰਜਾਬ
Reading Time: 1 min read
A A
0
ਸ਼੍ਰੋਮਣੀ ਕਮੇਟੀ ਦੇ ਕਾਰਨਾਮੇ..ਖੁੱਲੀਆਂ ਪਰਤਾਂ..ਸਮਝੌਤਾ ਨਿਰਮਲ ਭੇਖ ਨਾਲ ਕੀਤਾ…ਲੱਖਾਂ ਰੁਪਏ ਦੇ ਬਿਨਾਂ ਤਾਰੀਕ ਤੋਂ ਚੈੱਕ ਨਿਰਮਲ ਭੇਖ ਦੀ ਨਵੀਂ ਕਮੇਟੀ ਨੂੰ ਕੱਟ ਦਿੱਤੇ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,27 ਜੂਨ (ਨਿਰਮਲ ਸਿੰਘ ਪੰਡੋਰੀ)-

-ਡੇਰਾ ਬਾਬਾ ਗਾਂਧਾ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਚੱਲ ਰਹੇ ਜਾਇਦਾਦ ਦੇ ਵਿਵਾਦ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਹੋਰ ਪ੍ਰਬੰਧਕ ਕਮੇਟੀ ਦੇ ਨਾਮ ‘ਤੇ ਕੱਟੇ ਗਏ ਲੱਖਾਂ ਰੁਪਏ ਦੇ ਚੈੱਕਾ ਸਬੰਧੀ ਪਰਤਾਂ ਖੁੱਲਦੀਆਂ ਜਾ ਰਹੀਆਂ ਹਨ। ਇਸ ਸਬੰਧੀ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਹੀ ਨਿਯਮਾਂ ਨੂੰ ਛਿੱਕੇ ‘ਤੇ ਟੰਗ ਕੇ ਇੱਕ ਅਜਿਹੀ ਕਮੇਟੀ ਦੇ ਨਾਮ ‘ਤੇ ਜ਼ਮੀਨ ਦੇ ਠੇਕੇ ਸਬੰਧੀ ਚੈੱਕ ਕੱਟ ਦਿੱਤੇ ਜਿਸ ਦੀ ਨਿਰਮਲ ਭੇਖ ਨਾਲ ਹੋਏ ਸਮਝੌਤੇ ਮੌਕੇ ਕੋਈ ਹੋਂਦ ਹੀ ਨਹੀਂ ਸੀ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਬਾਬਾ ਗਾਂਧਾ ਸਿੰਘ ਨਿਰਮਲ ਭੇਖ ਪ੍ਰਬੰਧਕ ਕਮੇਟੀ ਬਰਨਾਲਾ ਦੇ ਨਾਮ ‘ਤੇ ਚੈੱਕ ਨੰਬਰ 000108 (ਮਿਤੀ ਕੋਈ ਨਹੀਂ) ਅਤੇ ਚੈੱਕ ਨੰਬਰ 000109 (ਮਿਤੀ ਕੋਈ ਨਹੀਂ) ਕਰੀਬ 70 ਲੱਖ ਰਕਮ ਦੇ ਕੱਟੇ ਗਏ, ਇਹਨਾਂ ਚੈੱਕਾ ਸਬੰਧੀ ਸ਼੍ਰੋਮਣੀ ਕਮੇਟੀ ਉੱਪਰ ਸੰਗਤਾਂ ਵੱਲੋਂ ਸ਼ਰਧਾ ਪੂਰਵਕ ਚੜਾਵੇ ਦੀ ਦੁਰਵਰਤੋਂ ਦੇ ਦੋਸ਼ ਲੱਗ ਰਹੇ ਹਨ। ‌ ਦਰਅਸਲ ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਮੈਨੇਜਰ ਵੱਲੋਂ ਲਗਭਗ 70 ਲੱਖ ਦੇ ਇਹਨਾਂ ਚੈੱਕਾ ਉੱਪਰ ਤਰੀਕ ਕੋਈ ਨਹੀਂ ਪਾਈ ਗਈ ਜਿਸ ਕਰਕੇ ਇਹ ਚੈੱਕ ਕੱਟਣ ਦੀ ਵਿਧੀ ਸਵਾਲਾਂ ਦੇ ਘੇਰੇ ਵਿੱਚ ਹੈ। ਪ੍ਰਾਪਤ ਤੱਥਾਂ ਅਨੁਸਾਰ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮੈਨੇਜਰ ਵੱਲੋਂ ਪ੍ਰਤਿਕਾ ਨੰਬਰ 358 ਮਿਤੀ 15 ਮਾਰਚ 2023 ਨੂੰ ਕੀਤੀ ਮੰਗ ਅਤੇ ਡੇਰਾ ਬਾਬਾ ਗਾਂਧਾ ਸਿੰਘ (ਨਿਰਮਲ ਭੇਖ) ਨਾਲ ਸ਼੍ਰੋਮਣੀ ਕਮੇਟੀ ਦੇ ਮਤਾ ਨੰਬਰ 773 ਮਿਤੀ 20 ਸਤੰਬਰ 2022 ਨੂੰ ਹੋਏ ਸਮਝੌਤੇ ਤਹਿਤ ਜ਼ਮੀਨ ਦੀ ਕੀਤੀ ਵੰਡ ਅਨੁਸਾਰ ਗੁਰਦੁਆਰਾ ਸਾਹਿਬ ਦੇ ਕਬਜ਼ੇ ਵਾਲੀ ਸਰਕੜਾ ਫਾਰਮ ਜ਼ਮੀਨ ਰਕਬਾ 113 ਏਕੜ 4 ਕਨਾਲ 15 ਮਰਲੇ ਦੀ 40000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬਣਦੀ ਰਕਮ ਅਤੇ ਖੁੱਡੀ ਫਾਰਮ ਵਾਲੀ ਰਕਬਾ 43 ਏਕੜ 2 ਕਨਾਲ 14 ਮਰਲੇ ਦੀ 55000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬਣਦੀ ਰਕਮ ਦੇ ਕਰੀਬ 70 ਲੱਖ ਦੇ ਇਹ ਚੈੱਕ ਬਿਨਾਂ ਤਰੀਕ ਤੋਂ ਕੱਟ ਦਿੱਤੇ ਗਏ। ‌ ਇਹ ਚੈੱਕ ਇੱਕ ਅਜਿਹੀ ਕਮੇਟੀ ਦੇ ਨਾਮ ‘ਤੇ ਕੱਟ ਦਿੱਤੇ ਗਏ ਜਿਸ ਦੀ 20 ਸਤੰਬਰ 2022 ਨੂੰ ਨਿਰਮਲਾ ਭੇਖ ਅਤੇ ਸ਼੍ਰੋਮਣੀ ਕਮੇਟੀ ਦਰਮਿਆਨ ਹੋਏ ਸਮਝੌਤੇ ਮੌਕੇ ਕੋਈ ਹੋਂਦ ਹੀ ਨਹੀਂ ਸੀ ਭਾਵ ਕਿ ਜਿਸ ਕਮੇਟੀ ਦੇ ਨਾਮ ‘ਤੇ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਨੇ ਕਰੀਬ 70 ਲੱਖ ਦੇ ਬਿਨਾਂ ਤਰੀਕ ਤੋਂ ਚੈੱਕ ਕੱਟ ਦਿੱਤੇ ਉਹ ਕਮੇਟੀ 24 ਮਈ 2023 ਨੂੰ ਹੋਂਦ ਵਿੱਚ ਆਈ ਜਦ ਕਿ ਨਿਰਮਲ ਭੇਖ ਅਤੇ ਸ਼੍ਰੋਮਣੀ ਕਮੇਟੀ ਦਾ ਸਮਝੌਤਾ 20 ਸਤੰਬਰ 2022 ਨੂੰ ਹੋਇਆ। ਇਸ ਸਮਝੌਤੇ ਦੀ ਇਬਾਰਤ ਸਬੰਧੀ ਸ਼੍ਰੋਮਣੀ ਕਮੇਟੀ ਦਾ ਮਤਾ ਨੰਬਰ 773 ਮਿਤੀ 20-9-2022 ਸਪੱਸ਼ਟ ਕਰਦਾ ਹੈ ਕਿ ਇਹ ਸਮਝੌਤਾ ਨਿਰਮਲਾ ਭੇਖ ਦੇ ਮਹੰਤ ਸੁਰਜੀਤ ਸਿੰਘ ਵਗੈਰਾ ਨਾਲ ਹੋਇਆ ਜਦਕਿ ਜਿਸ ਕਮੇਟੀ ਦੇ ਨਾਮ ‘ਤੇ ਬਿਨਾਂ ਤਰੀਕ ਤੋਂ ਲੱਖਾਂ ਰੁਪਏ ਦੇ ਚੈੱਕ ਕੱਟੇ ਗਏ ਉਸ ਕਮੇਟੀ ਵਿੱਚ ਮਹੰਤ ਸੁਰਜੀਤ ਸਿੰਘ ਦਾ ਨਾਮ ਵੀ ਦਰਜ ਨਹੀਂ ਹੈ। ਭਾਵ ਕਿ ਸ਼੍ਰੋਮਣੀ ਕਮੇਟੀ ਸਮਝੌਤਾ ਤਾਂ ਆਪਣੇ ਵੱਲੋਂ ਮੰਨੇ ਗਏ (ਨਿਰਮਲਾ ਭੇਖ ਦੇ ਮਹੰਤ ਸੁਰਜੀਤ ਸਿੰਘ) ਵਗੈਰਾ ਨਾਲ ਕਰਦੀ ਹੈ ਪ੍ਰੰਤੂ ਵੰਡ ਮੁਤਾਬਕ ਦਿੱਤੀ ਗਈ ਜ਼ਮੀਨ ਦੇ ਠੇਕੇ ਦੇ ਚੈੱਕ ਡੇਰਾ ਬਾਬਾ ਗਾਂਧਾ ਸਿੰਘ ਨਿਰਮਲ ਭੇਖ ਪ੍ਰਬੰਧਕ ਕਮੇਟੀ ਦੇ ਨਾਮ ‘ਤੇ ਦਿੱਤੇ ਜਾਂਦੇ ਹਨ ਜਿਸ ਦਾ ਨਿਰਮਲਾ ਭੇਖ ਦੇ ਨਾਲ ਕੋਈ ਸਬੰਧ ਹੀ ਨਹੀਂ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਬਾਬਾ ਗਾਂਧਾ ਸਿੰਘ ਨਿਰਮਲ ਭੇਖ ਪ੍ਰਬੰਧਕ ਕਮੇਟੀ ਦੇ ਨਾਮ ‘ਤੇ ਦੋ ਵਾਰ ਲੱਖਾਂ ਰੁਪਏ ਦੇ ਚੈੱਕ ਕੱਟੇ ਗਏ ਜਿਸ ਦੀ ਕੁੱਲ ਰਕਮ ਕਰੋੜਾਂ ਰੁਪਏ ਵਿੱਚ ਬਣਦੀ ਹੈ। ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਜਿਸ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਨੇ ਕਰੋੜਾਂ ਰੁਪਏ ਦੀ ਅਦਾਇਗੀ ਕਰ ਦਿੱਤੀ, ਨਿਰਮਲ ਭੇਖ ਕਣਖਲ ਹਰਿਦੁਆਰ ਦੇ ਹੈਡ ਕੁਆਰਟਰ ਦੇ ਰਿਕਾਰਡ ਅਨੁਸਾਰ ਉਸ ਕਮੇਟੀ ਦਾ ਨਿਰਮਲ ਭੇਖ ਨਾਲ ਦੂਰ ਦਾ ਵੀ ਵਾਹ ਵਾਸਤਾ ਨਹੀਂ ਹੈ ਇਸ ਲਈ ਇਸ ਕਮੇਟੀ ਦੀ ਹੋਂਦ ‘ਤੇ ਹੀ ਸਵਾਲ ਖੜੇ ਹੁੰਦੇ ਹਨ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਜਿਸ ਤਰ੍ਹਾਂ ਬਰਨਾਲਾ ਵਿਖੇ (ਨਿਰਮਲ ਭੇਖ ਡੇਰਾ ਬਾਬਾ ਗਾਂਧਾ ਸਿੰਘ) ਦੇ ਮੁਕਾਬਲੇ ਇੱਕ ਨਵੀਂ ਨਿਰਮਲ ਭੇਖ ਦੀ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਹਰਿਦੁਆਰ ਵਿਖੇ ਵੀ ਨਿਰਮਲ ਭੇਖ ਬੇ ਮੁਕਾਬਲੇ ਇੱਕ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਸਬੰਧੀ ਨਵੀਂ ਕਮੇਟੀ ਦਾ ਗਠਨ ਕਰਨ ਵਾਲੇ ਸਬੰਧਿਤ ਮਹੰਤਾਂ ‘ਤੇ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ। ‌ ਹੈਰਾਨੀ ਦੀ ਗੱਲ ਹੈ ਕਿ ਹਰਿਦੁਆਰ ਵਾਲੀ ਨਵੀਂ ਨਿਰਮਲ ਭੇਖ ਪ੍ਰਬੰਧਕ ਕਮੇਟੀ ਵਿੱਚ ਜਿਨਾਂ ਕੁਝ ਮਹੰਤਾਂ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਸੀ ਉਹਨਾਂ ਵਿੱਚੋਂ ਕੁਝ ਮਹੰਤ ਬਰਨਾਲਾ ਵਿਖੇ ਬਣੀ ਨਵੀਂ ਡੇਰਾ ਬਾਬਾ ਗਾਂਧਾ ਸਿੰਘ ਨਿਰਮਲ ਭੇਖ ਪ੍ਰਬੰਧਕ ਕਮੇਟੀ ਵਿੱਚ ਵੀ ਸ਼ਾਮਿਲ ਹਨ। ਸਭ ਤੋਂ ਵੱਡੇ ਸਵਾਲ ਤਾਂ ਇਹ ਉੱਠਦੇ ਹਨ ਕਿ ਜਦੋਂ ਸ਼੍ਰੋਮਣੀ ਕਮੇਟੀ ਨੇ ਜ਼ਮੀਨ ਦੀ ਵੰਡ ਸਬੰਧੀ ਸਮਝੌਤਾ ਨਿਰਮਲ ਭੇਖ ਦੇ ਮੋਹਤਮਿਮ ਮਹੰਤ ਨਾਲ ਕੀਤਾ ਤਾਂ ਸਮਝੌਤੇ ਤਹਿਤ ਨਿਰਮਲ ਭੇਖ ਨੂੰ ਜ਼ਮੀਨ ਦੇ ਠੇਕੇ ਦੀ ਕਰੋੜਾਂ ਰੁਪਏ ਰਕਮ ਨਵੀਂ ਨਿਰਮਲ ਭੇਖ ਦੀ ਪ੍ਰਬੰਧਕ ਕਮੇਟੀ ਨੂੰ ਕਿਉਂ ਦਿੱਤੀ ਗਈ। ‌ ਇਸ ਸਵਾਲ ਦਾ ਜਵਾਬ ਤਾਂ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਕੋਲ ਵੀ ਨਹੀਂ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਡੇਰਾ ਬਾਬਾ ਗਾਂਧਾ ਸਿੰਘ ਦੀ ਜਾਇਦਾਦ ਦਾਨ ਵਿੱਚ ਲੈ ਕਿਸੇ ਹੋਰ ਮਹੰਤ ਤੋਂ ਰਹੀ ਹੈ ਪ੍ਰੰਤੂ ਜਦੋਂ ਵਾਪਸ ਕਰ ਰਹੀ ਹੈ ਤਾਂ ਅਜਿਹੇ ਵਿਅਕਤੀਆਂ ਨੂੰ ਕੀਤੀ ਜਾ ਰਹੀ ਹੈ ਜਿਨਾਂ ਦੀ ਦੇਣ ਵੇਲੇ ਕੋਈ ਭੂਮਿਕਾ ਹੀ ਨਹੀਂ ਹੈ,ਜਦਕਿ ਸ਼੍ਰੋਮਣੀ ਕਮੇਟੀ ਨੂੰ ਹਜ਼ਾਰਾਂ ਏਕੜ ਜ਼ਮੀਨ ਦਾਨ ਦੇਣ ਵਾਲੇ ਮਹੰਤ ਦੇ ਵਾਰਿਸ ਅਜੇ ਜਿਉਂਦੇ ਬੈਠੇ ਹਨ ਅਤੇ ਨਿਰਮਲ ਭੇਖ ਦੇ ਹੈਡਕੁਆਰਟਰ ਦੇ ਰਿਕਾਰਡ ਅਨੁਸਾਰ ਉਹਨਾਂ ਨੂੰ ਮਾਨਤਾ ਵੀ ਹੈ। ‌ਡੇਰਾ ਬਾਬਾ ਗਾਂਧਾ ਸਿੰਘ ਦੇ ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਇਹ ਸਾਰੇ ਸਵਾਲ ਲੋਕਾਂ ਦੀ ਕਚਹਿਰੀ ਵਿੱਚ ਰੱਖੇ ਜਾਣਗੇ ਤੇ ਇਹਨਾਂ ਦੇ ਜਵਾਬ ਜ਼ਿੰਮੇਵਾਰ ਵਿਅਕਤੀਆਂ ਨੂੰ ਦੇਣੇ ਪੈਣਗੇ ਕਿ ਲੋਕਾਂ ਵੱਲੋਂ ਸ਼ਰਧਾ‌ ਅਨੁਸਾਰ ਨਤਮਸਤਕ ਹੋ ਕੇ ਗੁਰੂ ਘਰਾਂ ਨੂੰ ਭੇਂਟ ਕੀਤੇ ਪੈਸੇ ਦੀ ਦੁਰਵਰਤੋਂ ਕਿਹੜੇ ਅਧਿਕਾਰਾਂ ਤਹਿਤ ਕੀਤੀ ਜਾ ਰਹੀ ਹੈ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

03/18/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

03/18/2026
ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

03/18/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#sgpc#hsgpc#simranjitsinghmann
Previous Post

CM ਭਗਵੰਤ ਮਾਨ ਪਰਿਵਾਰ ਸਮੇਤ ਚੰਡੀਗੜ੍ਹ ਤੋਂ ਜਲੰਧਰ ਕਿਰਾਏ ਦੇ ਮਕਾਨ ‘ਚ ਪੁੱਜੇ…!

Next Post

ਬਰਨਾਲਾ ਦੇ ਵਪਾਰੀ ਤੋਂ ਮੰਗੀ ਡੇਢ ਕਰੋੜ ਦੀ ਫਿਰੌਤੀ….ਪਰ ਫ਼ਿਰੌਤੀ ਦੀ ਰਕਮ ਲੈਣ ਆਏ ਪੁਲਿਸ ਨੇ ਚੁੱਕ ਲਏ…!

Nirmal Pandori

Nirmal Pandori

Related Posts

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ
ਪੰਜਾਬ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

by Nirmal Pandori
03/18/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

by Nirmal Pandori
03/18/2026
ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ
ਪੰਜਾਬ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

by Nirmal Pandori
03/18/2026
ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ
ਪੰਜਾਬ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

by Nirmal Pandori
03/18/2026
ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
Load More
Next Post
ਸੁਣਿਐ…ਤਪੇ ਆਲਾ ਧਰਮਾ ਸੰਗਰੂਰ ਹਲਕੇ ਤੋਂ ਡੀਪੂ ਹੋਲਡਰਾਂ ਦੀ ਸਿਆਸੀ ਝੰਡੀ ਚੁੱਕੇਗਾ…ਡਿੱਪੂ ਹੋਲਡਰ ਫੈਡਰੇਸ਼ਨ ਵੱਲੋਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ

ਬਰਨਾਲਾ ਦੇ ਵਪਾਰੀ ਤੋਂ ਮੰਗੀ ਡੇਢ ਕਰੋੜ ਦੀ ਫਿਰੌਤੀ….ਪਰ ਫ਼ਿਰੌਤੀ ਦੀ ਰਕਮ ਲੈਣ ਆਏ ਪੁਲਿਸ ਨੇ ਚੁੱਕ ਲਏ…!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend