Gee 98News

ਬਰਨਾਲਾ ਦੇ ਵਪਾਰੀ ਤੋਂ ਮੰਗੀ ਡੇਢ ਕਰੋੜ ਦੀ ਫਿਰੌਤੀ….ਪਰ ਫ਼ਿਰੌਤੀ ਦੀ ਰਕਮ ਲੈਣ ਆਏ ਪੁਲਿਸ ਨੇ ਚੁੱਕ ਲਏ…!

ਬਰਨਾਲਾ,27 ਜੂਨ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੇ ਇੱਕ ਵੱਡੇ ਵਪਾਰੀ ਤੋਂ ਫੋਨ ਕਰਕੇ ਫਿਰੌਤੀ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਬਰਨਾਲਾ ਪੁਲਿਸ ਨੇ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਨਾਮੀ ਗੈਂਗਸਟਰ ਦੇ ਨਾਮ ‘ਤੇ ਵਪਾਰੀ ਨੂੰ ਫੋਨ ਕਰਕੇ ਡੇਢ ਕਰੋੜ ਦੀ ਫਿਰੌਤੀ ਮੰਗੀ ਗਈ ਪਰ ਗੱਲ 80 ਲੱਖ ‘ਤੇ ਆ ਕੇ ਨਿਬੜ ਗਈ। ਫਿਰੌਤੀ ਦੀ ਰਕਮ ਦੇਣ ਤੋਂ ਪਹਿਲਾਂ ਸਬੰਧਿਤ ਵਪਾਰੀ ਨੇ ਇਸ ਸਾਰੇ ਮਾਮਲੇ ਦੀ ਸੂਚਨਾ ਸੂਚਨਾ ਸਬੰਧਤ ਵਪਾਰੀ ਵੱਲੋਂ ਪੁਲਿਸ ਨੂੰ ਵੀ ਦਿੱਤੀ ਗਈ। ਫਿਰੌਤੀ ਮੰਗਣ ਲਈ ਅੰਤਰਰਾਸ਼ਟਰੀ ਗੈਂਗਸਟਰ ਦਾ ਨਾਮ ਵਰਤਣ ਅਤੇ ਫਿਰੌਤੀ ਦੀ ਵੱਡੀ ਰਕਮ ਹੋਣ ਕਰਕੇ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਸ਼ੁਰੂ ਕੀਤੀ। ਜਦੋਂ ਫਿਰੌਤੀ ਮੰਗਣ ਵਾਲੇ ਦੱਸੇ ਹੋਏ ਸਥਾਨ ‘ਤੇ ਸਮੇਂ ਅਨੁਸਾਰ ਫਿਰੌਤੀ ਦੀ ਰਕਮ ਲੈਣ ਪੁੱਜੇ ਤਾਂ ਪੁਲਿਸ ਨੇ ਪਹਿਲਾਂ ਬਣਾਈ ਯੋਜਨਾ ਅਨੁਸਾਰ ਦੋਵਾਂ ਨੂੰ ਸਮੇਤ ਕਾਰ ਕਾਬੂ ਕਰ ਲਿਆ। ਵਪਾਰੀ ਤੋਂ ਫਿਰੌਤੀ ਮੰਗਣ ਵਾਲੇ ਦੋਵੇਂ ਦੋਸ਼ੀਆਂ ਦੀ ਪਹਿਚਾਣ ਵਿਸ਼ਾਲਦੀਪ ਕੁਮਾਰ ਅਤੇ ਪਰਮਜੀਤ ਸਿੰਘ ਵਜੋਂ ਹੋਈ ਹੈ ਜੋ ਰਾਏਕੋਟ ਦੇ ਰਹਿਣ ਵਾਲੇ ਹਨ। ਥਾਣਾ ਸਿਟੀ-1 ਵਿਖੇ ਇਸ ਮਾਮਲੇ ਸਬੰਧੀ ਵੱਖ-ਵੱਖ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ।‌ ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਰਿਮਾਂਡ ‘ਤੇ ਲਿਆ ਹੈ ਅਤੇ ਇਸ ਮਾਮਲੇ ਵਿੱਚ ਅਗਲੇਰੀ ਪੁੱਛਗਿਛ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਹੋਰ ਦੋਸ਼ੀ ਵੀ ਸ਼ਾਮਿਲ ਹੋ ਸਕਦੇ ਹਨ। ਇਹ ਘਟਨਾ ਸਾਹਮਣੇ ਆਉਣ ਤੋਂ ਬਰਨਾਲਾ ਦਾ ਵਪਾਰੀ ਵਰਗ ਸਹਿਮਿਆ ਹੋਇਆ ਹੈ। ‌

error: Content is protected !!