Skip to main content

Gee 98News

…ਕੀ ਅਸੀਂ ਪੰਜਾਬ ‘ਚ NHAI ਦੇ ਸਾਰੇ ਪ੍ਰੋਜੈਕਟ ਬੰਦ ਕਰ ਦੇਈਏ..? ਚੇਅਰਮੈਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਪੁੱਛਿਆ

ਚੰਡੀਗੜ੍ਹ,6 ਜੁਲਾਈ, Gee98 news service

-ਪੰਜਾਬ ‘ਚ ਨੈਸ਼ਨਲ ਅਥਾਰਿਟੀ ਆਫ਼ ਇੰਡੀਆ NHAI ਦੇ ਅਧੀਨ ਚੱਲ ਰਹੇ ਸੜਕੀ ਪ੍ਰੋਜੈਕਟ ਅਕਸਰ ਬੰਦ ਹੋਣ ਦੀਆਂ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ। ਇਹਨਾਂ ਪ੍ਰੋਜੈਕਟਾਂ ਵਿੱਚੋਂ ਕੁਝ ਪ੍ਰੋਜੈਕਟ ਸ਼ੁਰੂ ਹੋ ਚੁੱਕੇ ਹਨ ਜੋ ਮਿਥੇ ਸਮੇਂ ਤੋਂ ਜ਼ਿਆਦਾ ਸਮਾਂ ਲੈ ਰਹੇ ਹਨ ਪ੍ਰੰਤੂ ਕੁਝ ਪ੍ਰੋਜੈਕਟ ਸ਼ੁਰੂ ਹੋਣ ਦੀ ਤਾਰੀਕ ਲੰਘਣ ਦੇ ਬਾਵਜੂਦ ਵੀ ਸ਼ੁਰੂ ਨਹੀਂ ਹੋਏ। NHAI ‌ ਨੇ ਹੁਣ ਪੰਜਾਬ ‘ਚ ਪ੍ਰੋਜੈਕਟ ਲਟਕਣ ਅਤੇ ਸ਼ੁਰੂ ਹੋਣ ਵਿੱਚ ਦੇਰੀ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਸਬੰਧੀ ਇੱਕ ਪੱਤਰ NHAI ਦੇ ਚੇਅਰਮੈਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖ ਕੇ ਨਾਰਾਜ਼ਗੀ ਵੀ ਪ੍ਰਗਟ ਕੀਤੀ ਹੈ। NHAI ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਵੱਲੋਂ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਲਿਖੇ ਪੱਤਰ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ ਗਿਆ ਉੱਥੇ ਨਾਰਾਜਗੀ ਭਰੇ ਲਹਿਜ਼ੇ ਵਿੱਚ ਇਹ ਵੀ ਪੁੱਛਿਆ ਗਿਆ ਹੈ ਕਿ “ਕੀ ਅਸੀਂ ਇਹ ਸਾਰੇ ਪ੍ਰੋਜੈਕਟ ਬੰਦ ਕਰ ਦੇਈਏ” ? ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ NHAI ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਵੱਲੋਂ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਲਿਖੀ ਗਈ ਆਪਣੀ ਚਿੱਠੀ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਲਈ ਪੰਜਾਬ ਵੱਲੋਂ ਹੁਣ ਤੱਕ ਨਾ ਜ਼ਮੀਨ ਅਕੁਵਾਇਰ ਅਤੇ ਨਾ ਜ਼ਮੀਨ ਮਾਲਕਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਪੰਜਾਬ ਵਿੱਚ 7 ਪ੍ਰੋਜੈਕਟ ਤਹਿਤ 8245 ਕਰੋੜ ਰੁਪਏ ਦੀ ਲਾਗਤ ਨਾਲ 256 ਕਿਲੋਮੀਟਰ ਦਾ NHAI ਦੇ ਅਧੀਨ ਕੰਮ ਹੋਣਾ ਹੈ। ਇਨ੍ਹਾਂ 7 ਪ੍ਰਾਜੈਕਟਾਂ ਵਿੱਚੋਂ ਤਿੰਨ ਪ੍ਰਾਜੈਕਟਾਂ ਦਾ ਕੰਮ ਤਾਂ ਸਾਲ 2021 ਵਿੱਚ ਪੂਰਾ ਹੋ ਜਾਣਾ ਸੀ ਪਰ ਹਾਲੇ ਤੱਕ ਜ਼ਮੀਨ ਅਕੁਵਾਇਰ ਕਰਨ ਅਤੇ ਪੈਸੇ ਦੀ ਵੰਡ ਦਾ ਕੰਮ ਹੀ ਨਹੀਂ ਹੋਇਆ ਜਿਸ ਕਾਰਨ ਕੰਮ ਵਿੱਚ ਕਾਫੀ ਜ਼ਿਆਦਾ ਦੇਰੀ ਦਾ ਸਹਾਮਣਾ ਕਰਨਾ ਪੈ ਰਿਹਾ ਹੈ। NHAI ਦੇ ਚੇਅਰਮੈਨ ਵੱਲੋਂ ਮੁੱਖ ਸਕੱਤਰ ਪੰਜਾਬ ਨੂੰ ਲਿਖੇ ਪੱਤਰ ਤੋਂ ਬਾਅਦ ਸੂਬੇ ‘ਚ ਵੱਡੇ ਸੜਕੀ ਪ੍ਰੋਜੈਕਟਾਂ ‘ਚ ਦੇਰੀ ਸਬੰਧੀ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਹੈ। ‌

error: Content is protected !!