Skip to main content

Gee 98News

ਜਲੰਧਰ ਜ਼ਿਮਨੀ ਚੋਣ ਨਤੀਜਾ : ਕਾਂਗਰਸੀ ਆਗੂ ਨੇ DGP ਪੰਜਾਬ ਨੂੰ ਦਿੱਤੀ ਵਧਾਈ….!

ਚੰਡੀਗੜ੍ਹ,14 ਜੁਲਾਈ, Gee98 news service
-ਵਿਧਾਨ ਸਭਾ ਹਲਕਾ ਜਲੰਧਰ ਵੈਸਟ ਦੀ ਜ਼ਿਮਨੀ ਚੋਣ ਵਿੱਚ ‘ਆਪ’ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਜਿੱਥੇ ਸੱਤਾਧਿਰ ਵਿੱਚ ਖੁਸ਼ੀ ਦਾ ਮਾਹੌਲ ਹੈ ਉਥੇ ਵਿਰੋਧੀ ਪਾਰਟੀਆਂ ਆਪ ਦੀ ਇਸ ਜਿੱਤ ‘ਤੇ ਅਜੀਬ ਟਿੱਪਣੀਆਂ ਕਰ ਰਹੀਆਂ ਹਨ। ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਵਰਿੰਦਰ ਸਿੰਘ ਢਿੱਲੋ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸੰਬੋਧਨ ਹੁੰਦੇ ਹੋਏ ‘ਆਪ’ ਦੀ ਜਲੰਧਰ ਜਿੱਤ ਕੇ ਸੰਦਰਭ ਵਿੱਚ ਵੱਡੀ ਟਿੱਪਣੀ ਕਰ ਦਿੱਤੀ। ਵਰਿੰਦਰ ਢਿੱਲੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਕੇ ਜਲੰਧਰ ਜ਼ਿਮਨੀ ਚੋਣ ਜਿੱਤ ਦੀ DGP ਗੌਰਵ ਯਾਦਵ ਨੂੰ ਵਧਾਈ ਦਿੱਤੀ। ਵਰਿੰਦਰ ਢਿੱਲੋ ਨੇ ਆਪਣੀ ਪੋਸਟ ਵਿੱਚ ਲਿਖਿਆ… “ਜਿੱਥੇ ਸਿਹਰਾ ਦੇਣਾ ਚਾਹੀਦਾ ਹੈ,ਉਥੇ ਦੇਵੋ…. ਜਲੰਧਰ ਜ਼ਿਮਨੀ ਚੋਣ ਜਿੱਤਣ ਲਈ @DGPPUNJABPOLICE ਨੂੰ ਵਧਾਈ… ਤੁਸੀਂ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ…ਮਾਨਯੋਗ ਮੁੱਖ ਮੰਤਰੀ ਜੀ ਦੇ ਨਿਰਦੇਸ਼ਾਂ ਅਨੁਸਾਰ ਤੁਸੀਂ ਰਾਜ ‘ਚ ਆਮ ਆਦਮੀ ਪਾਰਟੀ ਲਈ ਪ੍ਰਤੀਬੱਧ ਹੋ”। ਵਰਿੰਦਰ ਢਿੱਲੋ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ ਕਿ…ਗੌਰਵ ਯਾਦਵ ਜੀ, ਤੁਸੀਂ ਨਿਸ਼ਚਿਤ ਰੂਪ ਵਿੱਚ ਆਪਣੇ ਕੁਰਸੀ ਅਤੇ ਆਪ ਨੂੰ ਬਚਾਉਣ ਲਈ ਸਹੀ ਰਾਹ ਤੇ ਹੋ”…!

error: Content is protected !!