Gee 98News

ਇਕ ਬੇਹੱਦ ਸੁੰਦਰ ਐਥਲੀਟ ਨੂੰ ਆਪਣੀ ਸੁੰਦਰਤਾ ਕਾਰਨ ਹੀ ਉਲੰਪਿਕ ਪਿੰਡ ਛੱਡਣਾ ਪਿਆ…ਖਿਡਾਰੀਆਂ ਦਾ ਸੁੰਦਰਤਾ ਕਾਰਨ ਭਟਕਦਾ ਸੀ ਧਿਆਨ

ਚੰਡੀਗੜ੍ਹ,8 ਅਗਸਤ, Gee98 news service
-ਓਲੰਪਿਕ ਖੇਡਾਂ ਹਰ ਵਾਰ ਕੁਝ ਨਵਾਂ ਅਤੇ ਵਿਲੱਖਣ ਇਤਿਹਾਸ ਰਚਦੀਆਂ ਹਨ। ਹਰ ਵਾਰ ਉਲੰਪਿਕ ਦੇ ਚੰਗੇ ਮਾੜੇ ਪੱਖ ਸਾਹਮਣੇ ਆਉਂਦੇ ਹਨ ਜੋ ਹਮੇਸ਼ਾ ਯਾਦ ਰਹਿੰਦੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵਾਰ ਦੀਆਂ ਓਲੰਪਿਕ ਖੇਡਾਂ ਪੈਰਿਸ ਵਿੱਚ ਹੋ ਰਹੀਆਂ ਹਨ, ਭਾਵੇਂ ਪੈਰਿਸ ਨੂੰ ਸੁੰਦਰੀਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ, ਪਰ ਲੱਗਦਾ ਹੈ ਕਿ ਓਲੰਪਿਕ ਖੇਡਾਂ ਕਾਰਨ ਇੱਥੇ ਇਹ ਕਹਾਵਤ ਵਿਸਾਰ ਦਿੱਤੀ ਗਈ, ਜਿਸ ਕਾਰਨ ਇਕ ਖੂਬਸੂਰਤ ਐਥਲੀਟ ਨੂੰ ਆਪਣੀ ਖੂਬਸੂਰਤੀ ਦੀ ਕੀਮਤ ਚੁਕਾਉਣੀ ਪਈ ਅਤੇ ਉਸਨੂੰ ਉਲੰਪਿਕ ਪਿੰਡ ਛੱਡ ਕੇ ਵਾਪਸ ਆਪਣੇ ਦੇਸ਼ ਜਾਣ ਦੇ ਹੁਕਮ ਦੇ ਦਿੱਤੇ ਗਏ। ਜੀ ਹਾਂ, ਇਹ ਸੱਚ ਹੈ ਕਿ ਪੈਰਿਸ ਉਲੰਪਿਕ ਵਿੱਚ ਭਾਗ ਲੈ ਰਹੀ ਇੱਕ ਬੇਹੱਦ ਸੋਹਣੀ ਐਥਲੀਟ ਨੂੰ ਇਸੇ ਕਰਕੇ ਉਲੰਪਿਕ ਪਿੰਡ ਛੱਡਣ ਦੇ ਹੁਕਮ ਦਿੱਤੇ ਗਏ ਕਿਉਂਕਿ ਉਸ ਦੀ ਸੁੰਦਰਤਾ ਹੋਰ ਖਿਡਾਰੀਆਂ ਨੂੰ ਆਪਣੇ ਮਿਸ਼ਨ ਤੋਂ ਭਟਕਾ ਰਹੀ ਸੀ। ਇਹ ਘਟਨਾ ਪੈਰਾਗੁਏ ਮੁਲਕ ਦੀ ਇਕ ਸੁੰਦਰ ਐਥਲੀਟ ਨਾਲ ਵਾਪਰੀ ਜਿੱਥੋਂ ਦੀ 20 ਕੁ ਸਾਲ ਦੀ ਤੈਰਾਕ ਲੁਆਨਾ ਅਲੋਂਸੋ ਨੂੰ ਓਲੰਪਿਕ ਵਿਲੇਜ ਤੋਂ ਵਾਪਸ ਆਪਣੇ ਦੇਸ਼ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਉਸ ਨੂੰ ਓਲੰਪਿਕ ਵਿਲੇਜ ਵਿੱਚ ਆਪਣਾ ਕਮਰਾ ਖਾਲੀ ਕਰਨ ਲਈ ਕਿਹਾ ਗਿਆ ਅਤੇ ਓਲੰਪਿਕ ਛੱਡ ਕੇ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ ਗਿਆ। ਇਕ ਰਿਪੋਰਟ ਮੁਤਾਬਕ ਓਲੰਪਿਕ ‘ਚ ਹਿੱਸਾ ਲੈਣ ਆਏ ਕੁਝ ਪੈਰਾਗੁਏਨ ਖਿਡਾਰੀਆਂ ਨੇ ਅਧਿਕਾਰੀਆਂ ਨੂੰ ਲੁਆਨਾ ਦੀ ਖੂਬਸੂਰਤੀ ਦੀ ਸ਼ਿਕਾਇਤ ਕੀਤੀ ਸੀ। ਖਿਡਾਰੀਆਂ ਦਾ ਕਹਿਣਾ ਹੈ ਕਿ ਲੁਆਨਾ ਅਲੋਂਸੋ ਦੀ ਖੂਬਸੂਰਤੀ ਕਾਰਨ ਉਹਨਾਂ ਦਾ ਧਿਆਨ ਆਪਣੀ ਖੇਡ ਤੋਂ ਭਟਕ ਰਿਹਾ ਹੈ। ਅਧਿਕਾਰੀਆਂ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਲੁਆਨਾ ਨੂੰ ਓਲੰਪਿਕ ਪਿੰਡ ਛੱਡਣ ਦੇ ਹੁਕਮ ਦੇ ਦਿੱਤੇ। ‌ ਭਾਵੇਂ ਕਿ ਲੁਆਨਾ ਆਪਣੀ ਖੇਡ ਦੇ ਫਾਈਨਲ ਵਿੱਚ ਨਹੀਂ ਪੁੱਜ ਸਕੀ ਸੀ ਫਿਰ ਵੀ ਨਿਯਮਾਂ ਅਨੁਸਾਰ ਕੋਈ ਵੀ ਖਿਡਾਰੀ ਓਲੰਪਿਕ ਦੀ ਸਮਾਪਤੀ ਤੱਕ ਉਲੰਪਿਕ ਪਿੰਡ ਵਿੱਚ ਰੁਕ ਸਕਦਾ ਹੈ ਪ੍ਰੰਤੂ ਪੈਰਾਗੁਏ ਦੀ ਐਥਲੀਟ ਲੁਆਨਾ ਅਲੋਂਸੋ ਨੂੰ ਆਪਣੀ ਸੁੰਦਰਤਾ ਕਾਰਨ ਹੀ ਉਲੰਪਿਕ ਪਿੰਡ ਸਮੇਂ ਤੋਂ ਪਹਿਲਾਂ ਛੱਡਣਾ ਪਿਆ। ‌

error: Content is protected !!