Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਇੰਸਪੈਕਟਰ ਕਹਿੰਦਾ…ਯੋਗਤਾ ਦੀ ਗੱਲ ਛੱਡੋ, ਸੁਸਾਇਟੀ ਦਾ ਕੰਮ ਆਉਂਦਾ ਦੇਖੋ.. ਸ਼ਹਿਣਾ ’ਚ ਸੇਲਜਮੈਨ ਦੀ ਨਿਯੁਕਤੀ ‘ਤੇ ਉੱਥੇ ਸਵਾਲ

Nirmal Pandori by Nirmal Pandori
08/09/2024
in ਪੰਜਾਬ
Reading Time: 1 min read
A A
0
ਇੰਸਪੈਕਟਰ ਕਹਿੰਦਾ…ਯੋਗਤਾ ਦੀ ਗੱਲ ਛੱਡੋ, ਸੁਸਾਇਟੀ ਦਾ ਕੰਮ ਆਉਂਦਾ ਦੇਖੋ.. ਸ਼ਹਿਣਾ ’ਚ ਸੇਲਜਮੈਨ ਦੀ ਨਿਯੁਕਤੀ ‘ਤੇ ਉੱਥੇ ਸਵਾਲ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 9 ਅਗਸਤ, Gee98 news service :
-ਦੀ ਸ਼ਹਿਣਾ ਬਹੁਮੰਤਵੀ ਕੋਅਪਰੇਟਿਵ ਸੁਸਾਇਟੀ ਸ਼ਹਿਣਾ ਵਿਖੇ ਸੇਲਜਮੈਨ ਦੀ ਅਸਾਮੀ ਦੀ ਚੋਣ ਦੇ ਢੰਗ ਤਰੀਕਿਆਂ ਤੇ ਚੁਣੇ ਗਏ ਉਮੀਦਵਾਰ ਦੀ ਯੋਗਤਾ ‘ਤੇ ਸਵਾਲ ਖੜੇ ਹੋਏ ਹਨ। ‌ ਦੋਸ਼ ਲੱਗੇ ਹਨ ਕਿ ਪ੍ਰਬੰਧਕਾਂ ਨੇ ਵੱਧ ਯੋਗਤਾ ਵਾਲੇ ਉਮੀਦਵਾਰਾਂ ਨੂੰ ਅੱਖੋਂ ਪਰੋਖੇ ਕਰਕੇ ਘੱਟ ਯੋਗਤਾ ਵਾਲੇ ਉਮੀਦਵਾਰ ਦੀ ਚੋਣ ਕੀਤੀ ਅਤੇ ਇਸ ਸਬੰਧੀ ਨਿਯਮਾਂ ਦੀ ਉਲੰਘਣਾ ਵੀ ਕੀਤੀ। ਦੱਸ ਦਈਏ ਕਿ ਕੋ ਆਪਰੇਟਿਵ ਸੁਸਾਇਟੀ ਸ਼ਹਿਣਾ ਬੀਤੇ ਕੱਲ ਇੱਕ ਸੇਲਜਮੈਨ ਦੀ ਭਰਤੀ ਕੀਤੀ ਗਈ ਹੈ। ‌ ਇਸ ਭਰਤੀ ਪ੍ਰਕਿਰਿਆ ਤੇ ਸਵਾਲ ਚੁੱਕਦੇ ਹੋਏ ਪੰਚਾਇਤ ਸੰਮਤੀ ਸ਼ਹਿਣਾ ਦੇ ਉੱਪ ਚੇਅਰਮੈਨ ਗੁਰਦੀਪ ਦਾਸ ਦੀਪੀ ਬਾਵਾ ਨੇ ਦੱਸਿਆ ਕਿ ਵੀਰਵਾਰ ਨੂੰ ਸਹਿਕਾਰੀ ਸਭਾ ਸ਼ਹਿਣਾ ਲਈ ਸੇਲਜਮੈਨ ਦੀ ਭਰਤੀ ਲਈ ਯੋਗਤਾ ਕੰਪਿਊਟਰ ਦਾ ਮਾਹਿਰ ਰੱਖੀ ਗਈ ਸੀ ਪਰ ਨਿਯੁਕਤੀ ਦੌਰਾਨ ਭਰਤੀ ਪ੍ਰਬੰਧਕਾਂ ਨੇ ਐੱਮ.ਐੱਸ. ਆਈਟੀ ਕੰਪਿਊਟਰ ਕੀਤੀ ਵਾਲੇ ਉਮੀਦਵਾਰ ਨੂੰ ਤਰਜੀਹ ਦੇਣ ਦੀ ਬਜਾਏ ਕੰਪਿਊਟਰ ਸਕਿੱਲ ਸਰਟੀਫਿਕੇਟ 120 ਘੰਟੇ ਨੂੰ ਤਰਜੀਹ ਦੇ ਕੇ ਰੱਖ ਲਿਆ ਗਿਆ। ਉਨ੍ਹਾਂ ਕਿਹਾ ਕਿ ਐੱਮ.ਐੱਸ (ਆਈ.ਟੀ) ਕੰਪਿਊਟਰ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੋਣ ਨੂੰ ਮਾਨਤਾ ਦੇਣ ਦੀ ਬਜਾਏ ਆਮ ਸੰਸਥਾ ਤੋਂ 10 ਤੋਂ 20 ਹਜ਼ਾਰ ਰੁਪਏ ’ਚ ਮਿਲਦੇ ਸਰਟੀਫਿਕੇਟ ਨੂੰ ਮਾਨਤਾ ਦੇ ਕੇ ਭਰਤੀ ਪ੍ਰਕਿਿਰਆ ਨੂੰ ਕਾਗਜ਼ੀ ਕਾਰਵਾਈ ਤੱਕ ਸੀਮਤ ਕਰ ਕੇ ਰੱਖ ਦਿੱਤਾ ਗਿਆ। ਉੱਪ ਚੇਅਰਮੈਨ ਬਾਵਾ ਨੇ ਦੱਸਿਆ ਕਿ ਇਸ ਨਿਯੁਕਤੀ ਦੀ ਜਿੱਥੇ ਉਹ ਉੱਚ ਪੱਧਰੀ ਵਿਭਾਗੀ ਜਾਂਚ ਦੀ ਮੰਗ ਕਰਦੇ ਹਨ, ਉੱਥੇ ਮਾਨਯੋਗ ਅਦਾਲਤ ’ਚ ਸਟੇਅ ਲੈਣ ਲਈ ਇਨਸਾਫ਼ ਦੀ ਗੁਹਾਰ ਲਗਾਈ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਵਿਜੀਲੈਂਸ ਨੂੰ ਵੀ ਤਰੁੰਤ ਇਸ ਮਾਮਲੇ ਦਾ ਰਿਕਾਰਡ ਲੈ ਕੇ ਜਾਂਚ ਕਰਨੀ ਚਾਹੀਦੀ ਹੈ। ਉੱਪ ਚੇਅਰਮੈਨ ਗੁਰਦੀਪ ਦਾਸ ਦੀਪੀ ਬਾਵਾ ਨੇ ਦੱਸਿਆ ਕਿ ਚੋਣ ਪ੍ਰਬੰਧਕਾਂ ਵਲੋਂ ਆਪਣੇ ਚਹੇਤੇ ਨਿਯੁਕਤ ਕੀਤੇ ਉਮੀਦਵਾਰ ਨੂੰ ਕੰਪਿਊਟਰ ’ਚ ਐਂਟਰੀਆਂ ਕਰਨ ਦਾ ਮਾਹਿਰ ਹੋਣ ਕਰਕੇ ਭਰਤੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਹ ਨੀਤੀ ਪਹਿਲਾ ਹੀ ਘੜੀ ਗਈ ਜਾਪਦੀ ਹੈ ਕਿਉਂਕਿ ਨਿਯੁਕਤ ਕੀਤੇ ਸੇਲਜਮੈਨ ਕੋਲ ਕੋਈ ਤਜ਼ਰਬਾ ਨਹੀਂ ਹੈ ਤੇ ਨਾ ਹੀ ਕਿਤੇ ਉਸਨੇ ਅਕਾਂਊਂਟ ਦਾ ਕੰਮ ਕੀਤਾ ਹੈ। ਜਿਸ ਤੋਂ ਸਾਫ ਸਪੱਸ਼ਟ ਜਾਪਦਾ ਹੈ ਕਿ ਸੁਸਾਇਟੀ ਦੇ ਰਿਕਾਰਡ ਦੀਆਂ ਐਂਟਰੀਆਂ ਕਰਨੀਆਂ ਇਸ ਨੂੰ ਨਿਯੁਕਤੀ ਤੋਂ ਪਹਿਲਾ ਸਿਖਾਈਆਂ ਗਈਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਜਦ ਇਸ ਨਿਯੁਕਤੀ ਸਬੰਧੀ ਇੰਸਪੈਕਟਰ ਨਾਲ ਯੋਗਤਾ ਸਬੰਧੀ ਗੱਲ ਕੀਤੀ ਤਾਂ ਇੰਸਪੈਕਟਰ ਨੇ ਕਿਹਾ ਕਿ “ਯੋਗਤਾ ਤਾਂ ਛੱਡੋ, ਸੁਸਾਇਟੀ ਦਾ ਕੰਮ ਆਉਂਦਾ ਦੇਖੋ”। ਸੇਲਜਮੈਨ ਦੀ ਇਸ ਨਿਯੁਕਤੀ ਪ੍ਰਕਿਰਿਆ ਚ ਮਾਮਲਾ ਗੜਬੜ ਹੋਣ ਦੀ ਇੱਕ ਹੋਰ ਮਿਸਾਲ ਦਿੰਦੇ ਹੋਏ ਦੀਪੀ ਬਾਵਾ ਨੇ ਕਿਹਾ ਕਿ ਭਰਤੀ ਪ੍ਰਬੰਧਕ ਇੰਸਪੈਕਟਰ ਰਵਿੰਦਰ ਕੁਮਾਰ ਤੋਂ ਜਦ ਸਰਟੀਫਿਕੇਟਾਂ ਦੀ ਕਾਪੀ ਮੰਗੀ ਗਈ ਤਾਂ ਉਨ੍ਹਾਂ ਨੇ ਮਾਮਲੇ ਨੂੰ ਹੋਰ ਉਲਝਾਉਣ ਲਈ ਆਰਟੀਆਈ ਐਕਟ ਤਹਿਤ ਜਾਣਕਾਰੀ ਲੈਣ ਲਈ ਕਹਿ ਕੇ ਪੱਲਾ ਛੁਡਾ ਗਿਆ। ਜਦ ਕਿ ਸਹਿਕਾਰੀ ਸਭਾਵਾਂ ਆਰਟੀਆਈ ਦੇ ਘੇਰੇ ’ਚ ਆ ਹੀ ਨਹੀਂ ਰਹੀਆਂ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਰਿਕਾਰਡ ਆਰਟੀਆਈ ਤਹਿਤ ਸੂਚਨਾ ਨਾ ਮਿਲਣ ਕਾਰਨ ਚੋਰ ਮੋਰੀਆਂ ਅੰਦਰ ਹੀ ਦਬ ਕੇ ਰਹਿ ਜਾਂਦੀਆਂ ਹਨ। ਜਿਸਨੂੰ ਦੇਖਦਿਆਂ ਤਰੁੰਤ ਸਹਿਕਾਰੀ ਸਭਾਵਾਂ ਨੂੰ ਆਰਟੀਆਈ ਦੇ ਘੇਰੇ ’ਚ ਲਿਆ ਜਾਣਾ ਬਣਦਾ ਹੈ। ਇਸ ਮਾਮਲੇ ਸਬੰਧੀ ਲੱਗੇ ਦੋਸ਼ਾਂ ਬਾਰੇ ਪੱਖ ਜਾਨਣ ਲਈ ਜਦ ਇੰਸਪੈਕਟਰ ਰਵਿੰਦਰ ਕੁਮਾਰ ਨਾਲ ਵਾਰ-ਵਾਰ ਸੰਪਰਕ ਕਰਨਾ ਚਾਹਿਆ ਪਰ ਉਨ੍ਹਾਂ ਨੇ ਮੋਬਾਇਲ ਨਹੀਂ ਚੁੱਕਿਆ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

05/01/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਇਕ ਬੇਹੱਦ ਸੁੰਦਰ ਐਥਲੀਟ ਨੂੰ ਆਪਣੀ ਸੁੰਦਰਤਾ ਕਾਰਨ ਹੀ ਉਲੰਪਿਕ ਪਿੰਡ ਛੱਡਣਾ ਪਿਆ…ਖਿਡਾਰੀਆਂ ਦਾ ਸੁੰਦਰਤਾ ਕਾਰਨ ਭਟਕਦਾ ਸੀ ਧਿਆਨ

Next Post

ਨਗਰ ਕੌਸਲ ਬਰਨਾਲਾ : ਵੱਡੇ ਮੀਆਂ ਦੀ ਚੋਣ ਤੋਂ ਪਹਿਲਾਂ ਛੋਟੇ ਮੀਆਂ ਦੀ ਚੋਣ ਲਈ ਬੱਝੇਗਾ ਅਖਾੜਾ…ਜ਼ਿਮਨੀ ਚੋਣ ਤੋਂ ਪਹਿਲਾਂ ਹੋਵੇਗਾ ਸੈਮੀਫਾਈਨਲ

Nirmal Pandori

Nirmal Pandori

Related Posts

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
Load More
Next Post
ਨਗਰ ਕੌਸਲ ਬਰਨਾਲਾ : ਵੱਡੇ ਮੀਆਂ ਦੀ ਚੋਣ ਤੋਂ ਪਹਿਲਾਂ ਛੋਟੇ ਮੀਆਂ ਦੀ ਚੋਣ ਲਈ ਬੱਝੇਗਾ ਅਖਾੜਾ…ਜ਼ਿਮਨੀ ਚੋਣ ਤੋਂ ਪਹਿਲਾਂ ਹੋਵੇਗਾ ਸੈਮੀਫਾਈਨਲ

ਨਗਰ ਕੌਸਲ ਬਰਨਾਲਾ : ਵੱਡੇ ਮੀਆਂ ਦੀ ਚੋਣ ਤੋਂ ਪਹਿਲਾਂ ਛੋਟੇ ਮੀਆਂ ਦੀ ਚੋਣ ਲਈ ਬੱਝੇਗਾ ਅਖਾੜਾ…ਜ਼ਿਮਨੀ ਚੋਣ ਤੋਂ ਪਹਿਲਾਂ ਹੋਵੇਗਾ ਸੈਮੀਫਾਈਨਲ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend